04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਾਂਗਰਸ ਨੇਤਾ ਮੁਨੀਸ਼ ਚੱਢਾ ਨੇ ਵਿਦਿਆਰਥਣ ਇਸ਼ਤਾ ਦਾ ਘਰ ਜਾ ਕੇ ਕੀਤਾ ਸਨਮਾਨ

ਅਜੀਤ ਡੈਸਕ 17-05-2026
ਤਲਵਾੜਾ, 16 ਮਈ (ਮਨੀਸ਼ਾ ਮਹਿਤਾ)-ਕਮਾਹੀ ਦੇਵੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਇਸ਼ਤਾ ਸਪੁੱਤਰੀ ਸੁਰਿੰਦਰ ਕੁਮਾਰ ਸ਼ਰਮਾ ਨਿਵਾਸੀ ਮੰਗੂ ਮੈਰਾ (ਤਲਵਾੜਾ) ਨੇ 12ਵੀਂ ਜਮਾਤ ਨਾਨ ਮੈਡੀਕਲ 'ਚ 98.20 ਫ਼ੀਸਦੀ ਅੰਕ ਲੈ ਕੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਪਹਿਲਾ ਸਥਾਨ ਤੇ ਪੰਜਾਬ 'ਚ 10ਵਾਂ ਸਥਾਨ ਹਾਸਿਲ ਕੀਤਾ ਹੈ | ਵਿਦਿਆਰਥਣ ਇਸ਼ਤਾ ਦੇ ਇਸ ਸ਼ਾਨਦਾਰ ਨਤੀਜੇ ਵਾਰੇ ਜਿਉਂ ਹੀ ਸੀਨੀਅਰ ਕਾਂਗਰਸੀ ਨੇਤਾ ਹਲਕਾ ਦਸੂਹਾ ਮੁਨੀਸ਼ ਚੱਢਾ ਐਮ. ਸੀ. ਨਗਰ ਪੰਚਾਇਤ ਤਲਵਾੜਾ ਨੂੰ ਪੱਤਾ ਲੱਗਾ ਤਾਂ ਉਹ ਆਪਣੀ ਟੀਮ ਸਮੇਤ ਉਨ੍ਹਾਂ ਦੇ ਨਿਵਾਸ ਸਥਾਨ ਮੰਗੂ ਮੈਰਾ ਪਹੁੰਚੇ | ਉਨ੍ਹਾਂ ਵਿਦਿਆਰਥਣ ਇਸ਼ਤਾ ਨੂੰ ਮਹਾਂਮਾਈ ਦੀ ਚੁਨਰੀ, ਸਮਰਿਤੀ ਚਿੰਨ੍ਹ ਤੇ ਇਕ ਗਿਫ਼ਟ ਪੈਕ ਸਨਮਾਨ ਵਜੋਂ ਦਿੱਤਾ | ਉਨ੍ਹਾਂ ਸਮੂਹ ਪਰਿਵਾਰ ਮੈਂਬਰਾਂ ਨੂੰ ਵੀ ਵਧਾਈ ਦਿੱਤੀ | ਇਸ਼ਤਾ ਦੇ ਪਿਤਾ ਭਾਰਤੀ ਸੈਨਾ 'ਚੋਂ ਸੇਵਾਮੁਕਤ ਹਨ ਅਤੇ ਮਾਤਾ ਰੂਚੀ ਗ੍ਰਹਿਣੀ ਹੈ | ਇਸ਼ਤਾ ਨੇ ਦੱਸਿਆ ਕਿ ਉਹ ਕੰਪਿਊਟਰ ਇੰਜੀਨੀਅਰ ਬਣਨਾ ਚਾਹੁੰਦੀ ਹੈ |
ਪਿਛਲੀ ਖ਼ਬਰ ਸਰਾਂ ਤੇ ਕਲੋਆ ਗੋਤ ਦੇ ਜਠੇਰਿਆਂ ਦਾ ਮੇਲਾ ਭਲਕੇ ਅਗਲੀ ਖ਼ਬਰ ਨਸ਼ਿਆਂ ਦੀ ਦਲਦਲ 'ਚ ਫਸ ਕੇ ਨੌਜਵਾਨ ਸਮਾਜ ਨਾਲੋਂ ਟੁੱਟ ਜਾਂਦੇ ਹਨ-ਪੱਡਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।