04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਸ਼ਿਆਂ ਦੀ ਦਲਦਲ 'ਚ ਫਸ ਕੇ ਨੌਜਵਾਨ ਸਮਾਜ ਨਾਲੋਂ ਟੁੱਟ ਜਾਂਦੇ ਹਨ-ਪੱਡਾ

ਅਜੀਤ ਡੈਸਕ 17-05-2026
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਕਿਸਾਨਾਂ ਨੂੰ ਫ਼ਸਲਾਂ ਦਾ ਲਾਹੇਵੰਦ ਭਾਅ ਨਾ ਮਿਲਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ | ਇਹ ਪ੍ਰਗਟਾਵਾ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਗੁਰਦੀਪ ਸਿੰਘ ਖੁਣਖੁਣ ਸਰਪ੍ਰਸਤ ਦੀ ਅਗਵਾਈ ਹੇਠ ਹੋਈ ਮਹੀਨਾਵਾਰ ਮੀਟਿੰਗ 'ਚ ਵਿਚਾਰੇ ਗਏ ਮੁੱਦਿਆਂ 'ਤੇ ਗੱਲਬਾਤ ਕਰਦਿਆਂ ਹੋਇਆ ਪ੍ਰਧਾਨ ਪਰਮਿੰਦਰ ਸਿੰਘ ਲਾਚੋਵਾਲ ਨੇ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਲਾਹੇਵੰਦ ਭਾਅ ਮਿਲ ਸਕੇ ਨਹੀਂ ਤਾਂ ਕਿਸਾਨ ਹੌਲੀ ਹੌਲੀ ਖੇਤ ਨਾਲੋਂ ਟੁੱਟ ਜਾਣਗੇ | ਇਸ ਦੌਰਾਨ ਖ਼ਸ ਖ਼ਸ ਦੀ ਖੇਤੀ ਤੋਂ ਪਾਬੰਦੀ ਹਟਾ ਕੇ ਮੁੜ ਸ਼ੁਰੂ ਕਰਨ ਦੀ ਵਕਾਲਤ ਕਰਨ ਵਾਲੀ ਜਥੇਬੰਦੀ ਇਨਸਾਫ਼ ਟੀਮ ਪੰਜਾਬ ਦੇ ਆਗੂ ਕੁਲਵੰਤ ਸਿੰਘ ਪੱਡਾ, ਗੁਰਿੰਦਰ ਸਿੰਘ ਫ਼ਤਿਹਗੜ੍ਹ ਸਾਹਿਬ, ਕੁਲਵੰਤ ਸਿੰਘ ਗਿੱਲ ਰੋਪੜ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਨਸ਼ਿਆਂ ਦੀ ਦਲਦਲ 'ਚ ਫਸ ਕੇ ਨੌਜਵਾਨ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਹਨ ਅਤੇ ਆਪਣਾ ਪਰਿਵਾਰ ਅਤੇ ਸਮਾਜ ਨਾਲੋਂ ਟੁੱਟ ਕੇ ਜੀਵਨ ਦੁੱਖਾਂ ਭਰਿਆ ਬਣਾ ਰਹੇ ਹਨ ਪਰ ਖ਼ਸ ਖ਼ਸ ਦੀ ਖੇਤੀ ਸ਼ੁਰੂ ਹੋਣ ਨਾਲ ਸਿੰਥੈਟਿਕ ਡਰੱਗ ਦੇ ਆਦੀ ਨੌਜਵਾਨਾਂ ਨੂੰ ਬਚਾਇਆ ਜਾ ਸਕਦਾ ਹੈ | ਇਸ ਮੌਕੇ ਹਰਪ੍ਰੀਤ ਸਿੰਘ ਪੰਡੋਰੀ ਖਜੂਰ, ਅਕਬਰ ਸਿੰਘ ਬੁਰੇ ਜੱਟਾਂ, ਬਿੱਕਰ ਸਿੰਘ ਸ਼ੇਰਪੁਰ, ਜਸਪਾਲ ਸਿੰਘ ਰਾਜਾ, ਕੁਲਦੀਪ ਸਿੰਘ ਦੇਹਰੀਵਾਲ, ਪ੍ਰੀਤਮ ਸਿੰਘ ਨੰਗਲ ਕਲਾਲ, ਗੁਰਨਾਮ ਸਿੰਘ ਸਿੰਗੜੀਵਾਲਾ, ਕਰਨੈਲ ਸਿੰਘ ਢੱਡੇ, ਨੰਬਰਦਾਰ ਜਗਤ ਸਿੰਘ, ਸਤਵੰਤ ਸਿੰਘ ਮੁਰਾਦਪੁਰ, ਮਾਸਟਰ ਮਦਨ ਲਾਲ, ਮਲਕੀਅਤ ਸਿੰਘ ਆਲੋਵਾਲ, ਜਸਵੀਰ ਸਿੰਘ ਚੱਕੋਵਾਲ, ਸੁਖਦੇਵ ਸਿੰਘ ਖੁਣਖੁਣ, ਸੁਖਵਿੰਦਰਜੀਤ ਸਿੰਘ ਆਲੋਵਾਲ, ਭਾਗ ਸਿੰਘ ਸਤੌਰ, ਅੰਮਿ੍ਤ ਪਾਲ ਸਿੰਘ ਬਸੀ ਮੁੱਦਾ, ਸਤਨਾਮ ਸਿੰਘ
ਪਿਛਲੀ ਖ਼ਬਰ ਕਾਂਗਰਸ ਨੇਤਾ ਮੁਨੀਸ਼ ਚੱਢਾ ਨੇ ਵਿਦਿਆਰਥਣ ਇਸ਼ਤਾ ਦਾ ਘਰ ਜਾ ਕੇ ਕੀਤਾ ਸਨਮਾਨ ਅਗਲੀ ਖ਼ਬਰ ਐਸ. ਪੀ. ਐਨ. ਕਾਲਜ ਦੇ ਵਿਦਿਆਰਥੀਆ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ 'ਚ ਪਹਿਲੇ ਤਿੰਨ ਸਥਾਨ ਕੀਤੇ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।