08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ 'ਚ ਵਰਧਮਾਨ ਇੰਡਸਟਰੀ ਨੇ ਰੁਜ਼ਗਾਰ ਮੇਲਾ ਲਗਾਇਆ

ਅਜੀਤ ਡੈਸਕ 09-05-2026
ਹਾਜੀਪੁਰ, 8 ਮਈ (ਜੋਗਿੰਦਰ ਸਿੰਘ)-ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ 'ਚ ਵਿਸ਼ੇਸ਼ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ | ਇਹ ਮੇਲਾ ਸਕੂਲ ਦੇ ਸਤਿਕਾਰਯੋਗ ਪਿ੍ੰਸੀਪਲ ਦੀਪਕ ਸ਼ਰਮਾ ਦੀ ਦੂਰਅੰਦੇਸ਼ੀ ਸੋਚ ਤੇ ਯੋਗ ਅਗਵਾਈ ਹੇਠ ਬਲਦੇਵ ਸਿੰਘ (ਵੋਕੇਸ਼ਨਲ ਮਾਸਟਰ) ਦੇ ਉਪਰਾਲਿਆਂ ਸਦਕਾ ਵਰਧਮਾਨ ਇੰਡਸਟਰੀ ਵਲੋਂ ਲਗਾਇਆ | ਇਸ ਮੌਕੇ ਵਰਧਮਾਨ ਇੰਡਸਟਰੀ ਦੇ ਪ੍ਰਤੀਨਿਧੀਆਂ ਰਘੁਵੀਰ ਸਿੰਘ ਤੇ ਰੂਪ ਸਿੰਘ ਨੇ ਸਕੂਲ ਦੇ ਬਾਰ੍ਹਵੀਂ ਜਮਾਤ ਪਾਸ ਕਰ ਚੁੱਕੇ ਲਗਪਗ 20 ਵਿਦਿਆਰਥੀਆਂ ਨੂੰ ਬੱਦੀ ਯੂਨਿਟ ਲਈ ਰੁਜ਼ਗਾਰ ਆਫ਼ਰ ਲੈਟਰ ਪ੍ਰਦਾਨ ਕੀਤੇ | ਇਹ ਵਿਦਿਆਰਥੀ 11 ਮਈ 2026 ਨੂੰ ਵਰਧਮਾਨ ਇੰਡਸਟਰੀ ਦੇ ਬੱਦੀ ਯੂਨਿਟ ਵਿਚ ਵੱਖ-ਵੱਖ ਅਹੁਦਿਆਂ 'ਤੇ ਆਪਣੀ ਨੌਕਰੀ ਸ਼ੁਰੂ ਕਰਨਗੇ | ਪਿ੍ੰਸੀਪਲ ਦੀਪਕ ਸ਼ਰਮਾ ਨੇ ਆਪਣੇ ਸੰਬੋਧਨ 'ਚ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਇਸ ਤਰ੍ਹਾਂ ਦੇ ਪ੍ਰਸਿੱਧ ਉਦਯੋਗ 'ਚ ਸਕੂਲ ਦੇ ਵਿਦਿਆਰਥੀਆਂ ਨੂੰ ਵਧੀਆ ਤਨਖਾਹ ਤੇ ਉੱਤਮ ਸਹੂਲਤਾਂ ਨਾਲ ਰੁਜ਼ਗਾਰ ਦੇ ਮੌਕੇ ਮਿਲੇ ਹਨ | ਰੁਜ਼ਗਾਰ ਮੇਲੇ ਦੇ ਸਫਲ ਆਯੋਜਨ 'ਚ ਰੋਹਿਨੀ, ਨੀਤੂ, ਕੁਲਵਿੰਦਰ ਸਿੰਘ, ਮਹੇਲ ਸਿੰਘ, ਸੁਰਜੀਤ ਸਿੰਘ, ਸੰਦੀਪ ਸਿੰਘ, ਮਨਜੀਤ ਸਿੰਘ ਅਤੇ ਗੁਰਦਿਆਲ ਸਿੰਘ ਨੇ ਮਹੱਤਵਪੂਰਨ ਯੋਗਦਾਨ ਪਾਇਆ |
ਪਿਛਲੀ ਖ਼ਬਰ ਡਾਕਟਰ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ 'ਚ ਇੰਟਰ-ਹਾਊਸ ਕੁਇਜ਼ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।