08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸੰਗੀਤਾ ਮਿੱਤਲ ਵਲੋਂ ਹੁਸ਼ਿਆਰਪੁਰ 'ਚ 'ਤਨਿਸ਼ਕ' ਦੇ ਨਵੇਂ ਸਟੋਰ ਦਾ ਉਦਘਾਟਨ

ਅਜੀਤ ਡੈਸਕ 09-05-2026
ਹੁਸ਼ਿਆਰਪੁਰ, 8 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਟਾਟਾ ਸਮੂਹ ਦੇ ਪ੍ਰਸਿੱਧ ਜਿਊਲਰੀ ਬ੍ਰਾਂਡ 'ਤਨਿਸ਼ਕ' ਨੇ ਅੱਜ ਮਾਲ ਰੋਡ ਹੁਸ਼ਿਆਰਪੁਰ ਵਿਖੇ ਆਪਣੇ ਸਟੋਰ ਦਾ ਸ਼ਾਨਦਾਰ ਰੀਲਾਂਚ ਕੀਤਾ | ਸਟੋਰ ਦਾ ਉਦਘਾਟਨ ਹੀਲਿੰਗ ਗ੍ਰੈਂਡ ਮਾਸਟਰ ਤੇ ਪ੍ਰਮੁੱਖ ਅਧਿਆਤਮਿਕ ਮਾਰਗ-ਦਰਸ਼ਕ ਮੈਡਮ ਸੰਗੀਤਾ ਮਿੱਤਲ ਵਲੋਂ ਜੋਤੀ ਜਲਾ ਕੇ ਕੀਤਾ | ਇਸ ਮੌਕੇ ਤਨਿਸ਼ਕ ਦੇ ਰਿਟੇਲ ਹੈੱਡ ਸੁਨੀਲ ਰਾਜ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਉਨ੍ਹਾਂ ਦੱਸਿਆ ਕਿ ਖੇਤਰ 'ਚ ਆਪਣੇ ਸਟੋਰਾਂ ਦੀ ਗਿਣਤੀ 500 ਤੱਕ ਪਹੁੰਚਾ ਦਿੱਤੀ ਹੈ ਤੇ ਪੰਜਾਬ 'ਚ 'ਤਨਿਸ਼ਕ' ਦੇ 19 ਸਟੋਰ ਚੱਲ ਰਹੇ ਹਨ | ਟਾਟਾ ਸਮੂਹ ਦਾ ਪ੍ਰਮੁੱਖ ਬ੍ਰਾਂਡ 'ਤਨਿਸ਼ਕ' ਪਿਛਲੇ 2 ਦਹਾਕਿਆਂ ਤੋਂ ਉਤਮ ਕਾਰੀਗਰੀ, ਵਿਲੱਖਣ, ਡਿਜ਼ਾਈਨਾਂ ਅਤੇ ਭਰੋਸੇਯੋਗ ਗੁਣਵੱਤਾ ਦਾ ਪ੍ਰਤੀਕ ਰਿਹਾ ਹੈ ਤੇ ਇਹ ਦੇਸ਼ ਦਾ ਇਕ ਅਜਿਹਾ ਜਿਊਲਰੀ ਬ੍ਰਾਂਡ ਹੈ | ਉਨ੍ਹਾਂ ਦੱਸਿਆ ਕਿ ਸਟੋਰ ਦੀ ਓਪਨਿੰਗ ਮੌਕੇ ਤਨਿਸ਼ਕ ਵਲੋਂ ਖ਼ਾਸ ਸ਼ੁਰੂਆਤੀ ਆਫ਼ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਗਾਹਕਾਂ ਨੂੰ ਖ਼ਰੀਦਦਾਰੀ 'ਤੇ ਇਕ ਮੁਫ਼ਤ ਸੋਨੇ ਦਾ ਸਿੱਕਾ ਦਿੱਤਾ ਜਾਵੇਗਾ ਤੇ ਇਹ ਆਫ਼ਰ 10 ਮਈ ਤੱਕ ਜਾਰੀ ਰਹੇਗਾ | ਹੁਸ਼ਿਆਰਪੁਰ ਦੇ ਮਾਲ ਰੋਡ 'ਤੇ ਸਥਿਤ ਇਹ ਨਵਾਂ 6000 ਵਰਗ ਫੁੱਟ ਦਾ ਸਟੋਰ 'ਤਨਿਸ਼ਕ' ਦੀ ਸ਼ਾਨਦਾਰ ਡਿਜ਼ਾਈਨ ਸੋਚ ਤੇ ਗਾਹਕ-ਕੇਂਦਰਿਤ ਦਿ੍ਸ਼ਟੀਕੋਣ ਨੂੰ ਦਰਸਾਉਂਦਾ ਹੈ | ਸਟੋਰ 'ਚ ਤਨਿਸ਼ਕ ਦੇ ਪ੍ਰਸਿੱਧ ਜਿਊਲਰੀ ਡਿਜ਼ਾਈਨਾਂ ਦੀ ਵਿਸ਼ਾਲ ਰੇਂਜ ਉਪਲੱਬਧ ਹੈ | ਤਨਿਸ਼ਕ ਦੇ ਰਿਟੇਲ ਹੈੱਡ ਸੁਨੀਲ ਰਾਜ ਨੇ ਦੱਸਿਆ ਕਿ ਸਟੋਰ 'ਚ 'ਮਰੀਗਾਨਕਾ' ਫੈਸਟਿਵ ਕੁਲੈਕਸ਼ਨ, 'ਈਲੇਨ' ਡਾਇਮੰਡ ਕੁਲੈਕਸ਼ਨ, 'ਗਲੇਮਡੇਜ਼' ਡੇਲੀ ਵੇਅਰ ਜਿਊਲਰੀ ਲਾਈਨ ਤੇ 'ਸਟਰਿੰਗ ਇਟ' ਨਾਮਕ ਆਧੁਨਿਕ ਅਤੇ ਹਲਕੇ ਡਿਜ਼ਾਈਨ ਵਾਲਾ ਕੁਲੈਕਸ਼ਨ ਵੀ ਉਪਲੱਬਧ ਹੈ | ਗਾਹਕ ਇਥੇ 'ਡੋਰ' ਮੰਗਲ-ਸੂਤਰ ਕੁਲੈਕਸ਼ਨ, ਮਰਦਾਂ ਲਈ 'ਅਵੀਰ' ਜੁਐਲਰੀ ਲਾਈਨ ਤੇ ਵੱਖ-ਵੱਖ ਭਾਰਤੀ ਸਮੁਦਾਇਕ ਵਿਆਹ ਪਰੰਪਰਾਵਾਂ ਤੋਂ ਪ੍ਰੇਰਿਤ 'ਰੀਵਾਹ' ਵੇਡਿੰਗ ਜਿਊਲਰੀ ਕੁਲੈਕਸ਼ਨ ਵੀ ਵੇਖ ਸਕਦੇ ਹਨ | ਇਸ ਮੌਕੇ ਰਿਜਨਲ ਮੈਨੇਜਰ ਆਸ਼ੀਸ਼ ਤਿਵਾੜੀ, ਅਰਵਿੰਦਰ ਸਿੰਘ ਬੈਂਸ ਫ਼ੈਂਚਾਇਜ਼ੀ, ਡਾ. ਅਰਜਿੰਦਰ ਸਿੰਘ ਬੈਂਸ, ਮਨਮੋਹਨ ਸਿੰਘ ਕਪੂਰ ਉੱਘੇ ਕਾਰੋਬਾਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਡਰੀਮਲੈਂਡ 'ਚ ਮਨੋਰੰਜਕ ਦੌਰਾ ਅਗਲੀ ਖ਼ਬਰ ਯੂਰੀਆ ਖਾਦ ਦੀ ਅਣ-ਅਧਿਕਾਰਤ ਵਰਤੋਂ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਗਠਿਤ-ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।