09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਡੁਗਰੀ ਅਵਾਣਾ 'ਚ ਬੱਚਿਆਂ ਨਾਲ ਈ. ਸੀ. ਸੀ. ਈ. ਦਿਵਸ ਮਨਾਇਆ

ਅਜੀਤ ਡੈਸਕ 09-05-2026
ਮੁਕੇਰੀਆਂ, 8 ਮਈ (ਰਾਮਗੜ੍ਹੀਆ)-ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਗਗਨਦੀਪ ਸਿੰਘ ਦੀ ਆਗਵਾਈ ਹੇਠ ਆਂਗਣਵਾੜੀ ਸੈਂਟਰ ਬਲਾਕ ਮੁਕੇਰੀਆਂ ਦੇ ਪਿੰਡ ਡੁਗਰੀ ਅਵਾਣਾ ਵਿਚ ਈ. ਸੀ. ਸੀ. ਈ. ਦਿਵਸ ਮਨਾਇਆ | ਇਸ ਮੌਕੇ ਬੱਚਿਆਂ ਲਈ ਵੱਖ-ਵੱਖ ਸਿਖਿਆਤਮਕ ਤੇ ਮਨੋਰੰਜਨ ਗਤੀਵਿਧੀਆਂ ਜਿਵੇਂ ਕਿ ਚਿੱਤਕਾਰੀ ਮੁਕਾਬਲੇ, ਕਵਿਤਾ ਪਾਠ, ਕਹਾਣੀ ਸੁਣਾਉਣ ਖੇਡਾਂ ਤੇ ਸੱਭਿਆਚਾਰ ਪ੍ਰੋਗਰਾਮ ਕਰਵਾਏ ਗਏ | ਬੱਚਿਆ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਮਾਵਾਂ ਨੂੰ ਬੱਚਿਆਂ ਦੀ ਸਿਹਤ, ਪੌਸ਼ਣ, ਸਫਾਈ ਤੇ ਟੀਕਾਕਰਨ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਆਂਗਣਵਾੜੀ ਵਰਕਰਾਂ ਵਲੋਂ ਮਾਵਾਂ ਨੂੰ ਗਰਭਵਸਥਾ ਦੌਰਾਨ ਸਹੀ ਖੁਰਾਕ, ਸਿਹਤ ਜਾਂਚ, ਆਇਰਨ ਅਤੇ ਫੋਲਿਕ ਐਸਿਡ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ | ਗਤੀਵਿਧੀਆਂ ਦੌਰਾਨ ਬੱਚਿਆਂ ਨੂੰ ਖੇਡਾਂ, ਗਰੁੱਪ ਐਕਟਿਵਿਆਂ ਅਤੇ ਕਲਾਸਰੂਪ ਸੈਸ਼ਨਾਂ ਰਾਹੀ ਸਫਾਈ, ਅਨੁਸ਼ਾਸ਼ਨ, ਆਪਸੀ ਸਹਿਯੋਗ ਤੇ ਨੈਤਿਕ ਮੁੱਲਾਂ ਬਾਰੇ ਜਾਣਕਾਰੀ ਦਿੱਤੀ ਗਈ | ਵਰਕਰਾਂ ਵਲੋਂ ਬੱਚਿਆਂ ਨੂੰ ਪਿਆਰ ਭਰੇ ਢੰਗ ਨਾਲ ਸਿੱਖਣ ਅਤੇ ਚੰਗੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬੱਚਿਆਂ ਦੀ ਮਾਨਸਿਕ, ਸਰੀਰਿਕ ਤੇ ਸਮਾਜਿਕ ਵਿਕਾਸ 'ਤੇ ਖਾਸ ਧਿਆਨ ਦਿੱਤਾ | ਇਸ ਮੌਕੇ ਆਂਗਣਵਾੜੀ ਕੇਂਦਰਾ ਵਿਚ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਮਾਵਾਂ ਤੇ ਬੱਚਿਆਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਪੌਸ਼ਟਿਕ ਖੁਰਾਕ ਲੈਣ ਲਈ ਪ੍ਰੇਰਿਤ ਕੀਤਾ | ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਸਮੁੱਚੇ ਵਿਕਾਸ ਬੋਧਿਕ, ਭਾਵਨਾਤਮਕ ਤੇ ਸਮਾਜਕ ਪੱਖਾਂ ਨੂੰ ਮਜ਼ਬੂਤ ਕਰਨ ਵਿਚ ਮਦਦਗਾਰ ਸਾਬਤ ਹੁੰਦੀਆਂ ਹਨ |
ਪਿਛਲੀ ਖ਼ਬਰ 'ਆਪ' ਆਗੂ ਸੰਦੀਪ ਸਿੰਘ ਸੈਂਡੀ ਵਲੋਂ ਪ੍ਰਮਾਤਮਾ ਦੇ ਸ਼ੁਕਰਾਨੇ ਸੰਬੰਧੀ ਸਮਾਗਮ ਅਗਲੀ ਖ਼ਬਰ ਹਾਈ ਰਿਸਕ ਗਰਭਵਤੀ ਮਹਿਲਾਵਾਂ ਦੀ ਸਮੇਂ ਸਿਰ ਪਹਿਚਾਣ ਕਰਨਾ ਜ਼ਰੂਰੀ-ਡਾ. ਮਨਦੀਪ ਕਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।