19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਢੱਡਾ ਫਤਹਿ ਸਿੰਘ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ <br/>

ਅਜੀਤ ਡੈਸਕ 18-04-2026
ਬੁੱਲ੍ਹੋਵਾਲ, 17 ਅਪ੍ਰੈਲ (ਲੁਗਾਣਾ)-ਪੰਜਾਬ ਸਿੱਖਿਆ ਬੋਰਡ ਵਲੋਂ ਐਲਾਨੇ 8ਵੀਂ ਜਮਾਤ ਦੇ ਨਤੀਜੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਦੇ ਸਾਰੇ ਹੀ ਵਿਦਿਆਰਥੀਆਂ ਨੇ ਅੱਠਵੀਂ ਦੀ ਪ੍ਰੀਖਿਆ ਪਾਸ ਕਰਕੇ ਆਪਣੇ ਸਕੂਲ, ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ, ਇਸ ਮੌਕੇ ਸਕੂਲ ਦੇ ਪਿ੍ੰ. ਕੁਲਵੰਤ ਸਿੰਘ ਤੇ ਸਮੂਹ ਸਟਾਫ਼ ਵਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਗਈ | ਇਸ ਦੌਰਾਨ ਵਿਦਿਆਰਥੀਆਂ ਦੀ ਕਲਾਸ ਇੰਚਾਰਜ ਕੁਮਾਰੀ ਪੂਜਾ ਵਾਸੂਦੇਵਾ ਅਤੇ ਸ੍ਰੀਮਤੀ ਰਵਿੰਦਰ ਕੌਰ ਦੇ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਦਿਸ਼ਾ ਅਤੇ ਹਰਮਨ ਨੇ 545 ਅੰਕ ਲੈ ਕੇ ਪਹਿਲਾ, ਮਨਮੀਤ ਕੌਰ ਤੇ ਸੁਖਮਨਪ੍ਰੀਤ ਕੌਰ ਨੇ 544 ਅੰਕ ਲੈ ਕੇ ਦੂਜਾ ਅਤੇ ਗੁਰਸਿਮਰਨ ਕੌਰ ਨੇ 531 ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਮੌਕੇ ਜਮਾਤ ਇੰਚਾਰਜ ਕੁਮਾਰੀ ਪੂਜਾ ਵਾਸੂਦੇਵਾ, ਇੰਚਾਰਜ ਰਵਿੰਦਰ ਕੌਰ ਦੇ ਨਾਲ ਅਧਿਆਪਕ ਕਮਲੇਸ਼ ਕੌਰ, ਮਨਜੀਤ ਕੌਰ, ਸਤਵਿੰਦਰਜੀਤ ਕੌਰ, ਪਰਮਜੀਤ ਕੌਰ, ਸੁਖਵਿੰਦਰ ਸਿੰਘ ਵਾਹਦ, ਅਨਿਲ ਐਰੀ, ਸਿਮਰਨਜੀਤ ਸਿੰਘ ਧਾਮੀ, ਪਵਨਦੀਪ ਕੌਰ, ਕਮਲਜੀਤ ਕੌਰ, ਕੁਲਵਿੰਦਰ ਕੌਰ, ਦਲਜੀਤ ਕੌਰ, ਹਰਪ੍ਰੀਤ ਕੌਰ ਤੇ ਹੋਰ ਸਟਾਫ਼ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕਿਸਾਨੀ ਸੰਘਰਸ਼ ਦੇ ਦਬਾਅ ਕਾਰਨ ਪੰਜਾਬ ਨੂੰ ਕਣਕ ਖ਼ਰੀਦ 'ਚ ਹਰਿਆਣੇ ਬਰਾਬਰ ਮਿਲੀ ਛੋਟ ਅਗਲੀ ਖ਼ਬਰ ਪ੍ਰਹਿਲਾਦ ਪ੍ਰਸੰਗ ਰਾਹੀਂ ਭਗਤ ਅਤੇ ਭਗਵਾਨ ਦੇ ਸੰਬੰਧ ਦਾ ਚਿਤਰਨ ਕੀਤਾ ਪੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।