19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਡਾ. ਜਸਵੰਤ ਰਾਏ ਦਾ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਬੰਗਲੌਰ ਵਿਖੇ ਹੋਇਆ ਸਨਮਾਨ

ਅਜੀਤ ਡੈਸਕ 18-04-2026
ਹੁਸ਼ਿਆਰਪੁਰ, 17 ਅਪ੍ਰੈਲ (ਬਲਜਿੰਦਰਪਾਲ ਸਿੰਘ)-ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਬੰਗਲੌਰ ਵਿਖੇ ਸਵਿੱਤਰੀ ਅੰਬੇਡਕਰ ਕਲਚਰਲ ਕਲੱਬ ਵਲੋਂ ਕਰਵਾਏ ਫੁੱਲੇ ਅੰਬੇਡਕਰ ਯਾਦਗਾਰੀ ਹਫ਼ਤਾ ਸਮਾਗਮ ਵਿਚ ਦਫ਼ਤਰ ਭਾਸ਼ਾ ਵਿਭਾਗ ਹੁਸ਼ਿਆਰਪੁਰ ਵਿਖੇ ਬਤੌਰ ਖੋਜ ਅਫ਼ਸਰ ਕਾਰਜ ਕਰਨ ਵਾਲੇ ਡਾ. ਜਸਵੰਤ ਰਾਏ ਦਾ ਉਨ੍ਹਾਂ ਦੇ ਬਹੁਜਨ ਨਾਇਕਾਂ ਦੇ ਅੰਦੋਲਨਾਂ 'ਤੇ ਕੀਤੇ ਖੋਜ ਭਰਪੂਰ ਕਾਰਜਾਂ ਲਈ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦਾ 'ਬਾਬੂ ਮੰਗੂ ਰਾਮ ਮੁਗੋਵਾਲੀਆ ਦਾ ਪੰਜਾਬ ਵਿਚ ਆਦਿ ਧਰਮ ਅੰਦੋਲਨ ਅਤੇ ਇਸਦਾ ਅੰਬੇਡਕਰ ਅੰਦੋਲਨ ਵਿਚ ਯੋਗਦਾਨ' ਵਿਸ਼ੇ 'ਤੇ ਮੁੱਖ ਭਾਸ਼ਣ ਵੀ ਕਰਵਾਇਆ ਗਿਆ | ਡਾ. ਕੇ ਕਲਿਆਣੀ ਪ੍ਰੋਫੈਸਰ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਬੰਗਲੌਰ ਨੇ ਸਮੁੱਚੇ ਸਮਾਗਮ ਦੌਰਾਨ ਸੰਯੋਜਕ ਦਾ ਕਾਰਜ ਨਿਭਾਇਆ | ਡਾ. ਰਾਏ ਨੇ ਕਿਹਾ ਕਿ ਗ਼ਦਰੀ ਯੋਧੇ ਤੇ ਆਦਿ ਧਰਮ ਦੇ ਬਾਨੀ ਬਾਬੂ ਮੰਗੂ ਰਾਮ ਮੁਗੋਵਾਲੀਆ ਨੇ ਬਾਬਾ ਸਾਹਿਬ ਵਾਂਗ ਤਸ਼ੱਦਦ ਦਾ ਸ਼ਿਕਾਰ ਹੋ ਕੇ ਮੁੱਢਲੀ ਸਿੱਖਿਆ ਗ੍ਰਹਿਣ ਕੀਤੀ | ਇਸ ਮੌਕੇ ਯੂਨੀਵਰਸਿਟੀ ਫੈਕਲਟੀ ਅਤੇ ਸਵਿੱਤਰੀ ਅੰਬੇਡਕਰ ਕਲਚਰਲ ਕਲੱਬ ਵੱਲੋਂ ਡਾ. ਜਸਵੰਤ ਰਾਏ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਡਾ. ਕਮਲ ਕੇਰਲਾ, ਡਾ. ਆਸਿਮ ਸਦੀਕੀ ਛੱਤੀਸਗੜ੍ਹ, ਡਾ. ਡੋਨਥਾ ਪਰਾਸਾਂਤ ਹੈਦਰਾਵਾਦ, ਵਿਦਿਆਰਥੀ ਰੌਸ਼ਨ, ਸੌਰਭ, ਹਾਰਸ਼ਲ, ਪੇਰੀਆਰ, ਕਰਨ ਹੁਸ਼ਿਆਰਪੁਰ, ਸਤਨਾਮ ਸਿੰਘ ਸੰਗਰੂਰ ਸਮੇਤ ਯੂਨੀਵਰਸਿਟੀ ਦੇ ਪ੍ਰੋਫੈਸਰ, ਵਿਦਿਆਰਥੀ ਅਤੇ ਕਲੱਬ ਦੇ ਮੈਂਬਰ ਸ਼ਾਮਿਲ ਸਨ |
ਪਿਛਲੀ ਖ਼ਬਰ ਮੁਹੱਲਾ ਅਸਲਾਮਾਬਾਦ 'ਚ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ 30ਵਾਂ ਦੇਸੀ ਘਿਓ ਦਾ ਵਿਸ਼ਾਲ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।