20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬੀ. ਬੀ. ਐੱਮ. ਬੀ. ਵਲੋਂ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸੈਮੀਨਾਰ

ਅਜੀਤ ਡੈਸਕ 18-04-2026
ਤਲਵਾੜਾ, 17 ਅਪ੍ਰੈਲ (ਐੱਚ.ਐੱਸ.ਮਿੱਠੂ)-ਭਾਰਤ ਰਤਨ, ਸੰਵਿਧਾਨ ਨਿਰਮਾਤਾ, ਯੁੱਗ ਪੁਰਸ਼ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਕ ਸੈਮੀਨਾਰ ਬੀ. ਬੀ. ਐੱਮ. ਬੀ. ਵਲੋਂ ਮੁੱਖ ਇੰਜੀਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਸਥਾਨਕ ਆਫ਼ੀਸਰ ਕਲੱਬ ਵਿਖੇ ਕਰਵਾਇਆ ਗਿਆ | ਸੈਮੀਨਾਰ ਦੀ ਸ਼ੁਰੂਆਤ ਮੁੱਖ ਮਹਿਮਾਨ ਉਪ ਮੁੱਖ ਇੰਜੀਨੀਅਰ ਵਿਮਲ ਕੁਮਾਰ ਮੀਨਾ ਤੇ ਹੋਰ ਅਧਿਕਾਰੀਆਂ, ਕਰਮਚਾਰੀਆਂ, ਸੰਗਠਨਾਂ ਦੇ ਅਹੁਦੇਦਾਰਾਂ ਵੱਲੋਂ ਬਾਬਾ ਸਾਹਿਬ ਦੀ ਤਸਵੀਰ 'ਤੇ ਫ਼ੁਲ ਭੇਟ ਅਤੇ ਦੀਪ ਪ੍ਰਜਲਵਿਤ ਕਰਨ ਨਾਲ ਹੋਈ | ਇਸ ਮੌਕੇ ਆਪਣੇ ਸੰਬੋਧਨ ਵਿਚ ਉਪ ਮੁੱਖ ਇੰਜੀਨੀਅਰ ਵਿਮਲ ਕੁਮਾਰ ਮੀਨਾ ਨੇ ਡਾ. ਭੀਮ ਰਾਓ ਅੰਬੇਦਕਰ ਜੀ ਨੂੰ ਇਕ ਚਮਤਕਾਰੀ ਸ਼ਖ਼ਸੀਅਤ ਦੱਸਦਿਆਂ ਕਿਹਾ ਕਿ ਉਹ ਇਕ ਯੁੱਗ ਪਲਟਾਊ ਇਨਸਾਨ ਸਨ, ਜਿਨ੍ਹਾਂ ਨੇ ਸਮਾਜ ਵਿਚ ਸਮਤਾ ਤੇ ਸਮਾਨਤਾ ਦਾ ਬਰਾਬਰਤਾ ਦਾ ਅਜਿਹਾ ਸਿਧਾਂਤ ਦਿੱਤਾ ਜੋ ਅੱਜ ਵੀ ਸਾਡੇ ਮੁਲਕ ਦਾ ਮੁੱਖ ਮਾਰਗ ਦਰਸ਼ਕ ਸਿਧਾਂਤ ਬਣਿਆ ਹੋਇਆ ਹੈ | ਨਿਗਰਾਨ ਇੰਜੀਨੀਅਰ (ਪਾਵਰ ਵਿੰਗ) ਅਜੀਤ ਕੁਮਾਰ ਭੱਟੀ ਨੇ ਡਾ. ਭੀਮ ਰਾਓ ਅੰਬੇਦਕਰ ਜੀ ਵਲੋਂ ਸਮਾਜ ਦੇ ਦੱਬੇ ਕੁਚਲੇ ਵਰਗਾਂ ਅਤੇ ਅÏਰਤਾਂ ਨੂੰ ਬਰਾਬਰਤਾ ਦੇ ਅਧਿਕਾਰ ਦੇਣ ਲਈ ਉਨ੍ਹਾਂ ਨੂੰ ਸਿੱਜਦਾ ਕੀਤਾ | ਕਾਰਜਕਾਰੀ ਇੰਜੀਨੀਅਰ ਅਰਵਿੰਦਰਪਾਲ ਸਿੰਘ ਉੱਭੀ ਨੇ ਕਿਹਾ ਕਿ ਉਨ੍ਹਾਂ ਦੇ ਸਿਧਾਂਤ ਅੱਜ ਵੀ ਸਾਡੇ ਲਈ ਪੇ੍ਰਰਨਾ ਸਰੋਤ ਹਨ | ਇਸ ਮੌਕੇ ਭਾਖੜਾ ਬਿਆਸ ਇੰਪਲਾਇਜ ਯੂਨੀਅਨ ਤੋਂ ਸ਼ਿਵ ਕੁਮਾਰ, ਪੰਜਾਬ ਸਟੇਟ ਕਰਮਚਾਰੀ ਜਥੇਬੰਦੀ ਤੋਂ ਵਿਜੈ ਕੁਮਾਰ ਅਤੇ ਹੁਸਨ ਲਾਲ, ਐੱਸ.ਸੀ.ਬੀ.ਸੀ. ਇੰਪਲਾਇਜ ਫੈਡਰੇਸ਼ਨ ਤੋਂ ਕਰਨੈਲ ਸਿੰਘ, ਸਫ਼ਾਈ ਮਜ਼ਦੂਰ ਯੂਨੀਅਨ ਤੋਂ ਪੂਰਨ ਚੰਦ ਅਤੇ ਸੁਰਿੰਦਰ ਕੁਮਾਰ, ਜਿੰਦਰ ਸਿੰਘ ਨੇ ਵੀ ਬਾਬਾ ਸਾਹਿਬ ਵਲੋਂ ਸਿੱਖਿਅਤ ਹੋਣ, ਸੰਗਠਿਤ ਹੋਣ ਤੇ ਸੰਘਰਸ਼ ਕਰਨ ਦੇ ਦਿੱਤੇ ਸਿਧਾਂਤ ਦੀ ਵਿਆਖਿਆ ਕਰਦਿਆਂ ਸਭ ਨੂੰ ਇੱਕ ਆਦਰਸ਼ ਸਮਾਜ ਤੇ ਦੇਸ਼ ਬਣਾਉਣ ਦਾ ਪ੍ਰਣ ਲੈਣ ਲਈ ਪ੍ਰੇਰਿਤ ਕੀਤਾ | ਮੰਚ ਸੰਚਾਲਨ ਐਸ.ਡੀ.ਓ. ਧਰਮਿੰਦਰ ਸਿੰਘ ਨੇ ਕੀਤਾ | ਇਸ ਮੌਕੇ ਕਾਰਜਕਾਰੀ ਇੰਜੀਨੀਅਰ ਰਬਿੰਦਰ ਸਿੰਘ ਅਤੇ ਰਾਜੇਸ਼ ਕੁਮਾਰ, ਐੱਸ.ਡੀ.ਓ. ਧੀਰਜ ਕੁਮਾਰ, ਪਵਨ ਕੁਮਾਰ ਅਤੇ ਗੋਪਾਲ, ਜੂਨੀਅਰ ਇੰਜੀਨੀਅਰ ਗੁਲਸ਼ਨ ਕੁਮਾਰ ਤੇ ਬਲਜੀਤ ਸਿੰਘ, ਜਤਿਨ ਸ਼ਰਮਾ, ਰਾਜੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੀ.ਬੀ.ਐਮ.ਬੀ. ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਨੇਤਰਹੀਣ ਬਿਰਧ ਆਸ਼ਰਮ 'ਚ ਕੀਰਤਨ ਦਰਬਾਰ 19 ਨੂੰ ਅਗਲੀ ਖ਼ਬਰ ਐੱਸ. ਡੀ. ਐੱਮ. ਵਲੋਂ ਕਣਕ ਦੀ ਖ਼ਰੀਦ ਸੰਬੰਧੀ ਖ਼ਰੀਦ ਏਜੰਸੀਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।