04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ

ਅਜੀਤ ਡੈਸਕ 06-04-2026
ਬਹਿਰਾਮ, 5 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕਿ੍ਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਲੋਂ ਮੰਦਰ ਬਾਬਾ ਬਾਲਕ ਨਾਥ ਪਿੰਡ ਝੰਡੇਰ ਖੁਰਦ ਵਿਖੇ 'ਨਸ਼ਾ ਮੁਕਤ ਭਾਰਤ ਅਭਿਆਨ' ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਨਿਰਦੇਸ਼ਕ ਚਮਨ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸਭ ਤੋਂ ਪਹਿਲਾ ਰੈੱਡ ਕਰਾਸ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਰੈੱਡ ਕਰਾਸ ਅਜਿਹੀ ਸੰਸਥਾ ਹੈ, ਜੋ ਕਿਸੇ ਵੀ ਸਮੱਸਿਆ ਨਾਲ ਪੀੜਤ ਲੋਕਾਂ ਦੀ ਮਦਦ ਕਰਦੀ ਹੈ | ਉਨ੍ਹਾਂ ਨੇ ਸੰਬੋਧਨ ਕਰਦਿਆ ਦੱਸਿਆ ਕਿ ਨਸ਼ੇ ਦੇ ਨਾਲ ਪੀੜਤ ਲੋਕਾਂ ਦਾ ਰੈੱਡ ਕਰਾਸ ਦੇ ਹਸਪਤਾਲਾਂ ਵਿੱਚ ਬਿਲਕੁੱਲ ਮੁਫਤ ਵਿੱਚ ਇਲਾਜ ਕੀਤਾ ਜਾਦਾ ਹੈ | ਇਸ ਮੌਕੇ ਕਮਲਜੀਤ ਕੌਰ ਕੌਂਸਲਰ, ਸਰਪੰਚ ਬਿਮਲਾ ਦੇਵੀ ਸਰਪੰਚ, ਕਮਲਜੀਤ ਕੌਰ, ਲੇਖ ਰਾਜ ਪੰਚ, ਕਿਰਨ ਬਾਲਾ, ਨਰੇਸ਼ ਕੁਮਾਰ, ਰਣਜੀਤ ਕੁਮਾਰ, ਆਸ਼ਾ ਰਾਣੀ, ਕਸ਼ਮੀਰ ਕੌਰ, ਭਜਨ ਕੌਰ, ਗੁਰਬਖਸ਼ ਸਿੰਘ, ਜਗਤਾਰ ਸਿੰਘ, ਮਨੋਹਰ ਲਾਲ, ਅਤੇ ਹੋਰ ਪਿੰਡ ਵਾਸੀ ਹਾਜਿਰ ਸਨ |
ਪਿਛਲੀ ਖ਼ਬਰ ਬੰਗਾ 'ਚ ਹੋਇਆ ਗੀਤਕਾਰ ਜਸਵੀਰ ਗੁਣਾਚੌਰੀਆ ਦਾ ਰੂ-ਬਰੂ ਸਮਾਗਮ ਅਗਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਗਰਭਵਤੀ ਔਰਤਾਂ ਦੀ ਅਲਟਰਾ ਸਾਊਾਡ ਸਕੈਨ ਹੋਵੇਗੀ ਮੁਫ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।