29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਟਰੱਕ ਯੂਨੀਅਨ ਨੇ ਧਾਰਮਿਕ ਸਮਾਗਮ ਕਰਵਾਇਆ <br/>

ਅਜੀਤ ਡੈਸਕ 05-04-2026
ਮਾਹਿਲਪੁਰ, 4 ਅਪ੍ਰੈਲ (ਰਜਿੰਦਰ ਸਿੰਘ)-ਟਰੱਕ ਅਪਰੇਟਰ ਯੂਨੀਅਨ ਮਾਹਿਲਪੁਰ ਵਲੋਂ ਸਰਬੱਤ ਦੇ ਭਲੇ ਅਤੇ ਸੁੱਖ ਸ਼ਾਂਤੀ ਤੇ ਯੂਨੀਅਨ ਦੀ ਚੜ੍ਹਦੀ ਕਲਾ ਲਈ ਪ੍ਰਧਾਨ ਬਲਜੀਤ ਸਿੰਘ ਬੈਂਸ ਤੇ ਸਕੱਤਰ ਗੁਰਦੀਪ ਸਿੰਘ ਸੰਘਾ ਦੀ ਅਗਵਾਈ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਅੰਤਰਰਾਸ਼ਟਰੀ ਢਾਡੀ ਭਾਈ ਬਲਵਿੰਦਰ ਸਿੰਘ ਆਲਮ ਨੇ ਕਵੀਸ਼ਰੀ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸਾਂਸਦ ਡਾ. ਰਾਜ ਕੁਮਾਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸੰਤ ਹਰਮੀਤ ਸਿੰਘ ਬਣਾ ਸਾਹਿਬ, ਸੰਤ ਅਜਾਇਬ ਸਿੰਘ ਚੱਕ ਮੱਲ੍ਹਾਂ, ਡਾ. ਦਿਲਬਾਗ ਰਾਏ, ਅਵਤਾਰ ਸਿੰਘ ਬਾਹੋਵਾਲ, ਜ਼ੈਲਦਾਰ ਦਵਿੰਦਰ ਸਿੰਘ ਡਾਇਰੈਕਟਰ ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ, ਮੱਖਣ ਸਿੰਘ ਕੋਠੀ, ਰਣਵੀਰ ਸਿੰਘ, ਨਰੰਜਣ ਸਿੰਘ, ਸੰਤੋਖ ਸਿੰਘ, ਸੁਰਜੀਤ ਸਿੰਘ ਮਹਿਮਦੋਵਾਲ, ਬਾਲ ਕਿਸ਼ਨ ਪੱਪੂ, ਗੁਰਮੀਤ ਸਿੰਘ, ਰਾਮਪਾਲ, ਬਲਵੀਰ ਸਿੰਘ, ਮਲਕੀਤ ਸਿੰਘ ਗੜ੍ਹਸ਼ੰਕਰ, ਫ਼ਕੀਰ ਮੁਹੰਮਦ, ਜਸਵੀਰ ਸਿੰਘ ਲੰਗੇਰੀ, ਦਲਜੀਤ ਸਿੰਘ ਕਾਲੇਵਾਲ, ਗੁਰਚਰਨ ਸਿੰਘ ਪੰਡੋਰੀ, ਮੈਨੇਜਰ ਸੁਖਪਾਲ ਸਿੰਘ ਮਾਰਕਫੈੱਡ, ਇਸ਼ਾਂਕ ਚੌਹਾਨ, ਵਿਜੇ ਬੰਬੇਲੀ, ਹਰਿੰਦਰ ਸਿੰਘ ਦੋਹਲਰੋਂ, ਵਿਕੀ ਆੜ੍ਹਤੀ, ਕਿਸਾਨ ਆਗੂ ਤਲਵਿੰਦਰ ਸਿੰਘ ਹੀਰ, ਮਲਕੀਤ ਸਿੰਘ, ਸੁੱਚਾ ਸਿੰਘ, ਪਲਵਿੰਦਰ ਸਿੰਘ ਨਿੱਕਾ, ਸਤਨਾਮ ਸਿੰਘ ਢਿੱਲੋਂ, ਸਤਪਾਲ ਸਿੰਘ, ਸੁਰਜੀਤ ਸਿੰਘ, ਜੱਗਾ ਸਿੰਘ, ਹਰਪ੍ਰੀਤ ਸਿੰਘ, ਰਾਕੇਸ਼ ਚੰਦ, ਸੁਨੀਲ ਕੁਮਾਰ ਵਿਕੀ, ਗੁਰਦੇਵ ਸਿੰਘ, ਵਰਿੰਦਰ ਕੁਮਾਰ, ਜੋਗਿੰਦਰ ਪਾਲ, ਹਰਮੇਸ਼ ਲਾਲ, ਲਹਿੰਬਰ ਸਿੰਘ ਸਮੇਤ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਡੀ. ਏ. ਵੀ. ਕਾਲਜ 'ਚ ਵਿਦਾਇਗੀ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਡੇਰਾ ਸੰਤਗੜ੍ਹ ਹਰਖੋਵਾਲ 'ਚ ਵਿਸਾਖੀ ਮੌਕੇ ਸਮਾਗਮ 14 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।