17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਐੱਸ. ਪੀ. ਐੱਨ. ਸਕੂਲ 'ਚ ਨਵੇਂ ਸੈਸ਼ਨ ਦੀ ਸ਼ੁਰੂਆਤ ਹਵਨਯੱਗ ਨਾਲ ਹੋਈ

ਅਜੀਤ ਡੈਸਕ 04-04-2026
ਮੁਕੇਰੀਆਂ, 3 ਅਪ੍ਰੈਲ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਐੱਸ. ਐੱਸ. ਏ. ਪਬਲਿਕ ਸਕੂਲ ਵਿਚ ਨਵੇਂ ਸੈਸ਼ਨ 2026-27 ਦੀ ਸ਼ੁਰੂਆਤ ਹਵਨਯੱਗ ਨਾਲ ਹੋਈ | ਹਵਨ ਵਿਚ ਕਮੇਟੀ ਦੇ ਉਪ ਪ੍ਰਧਾਨ ਅਜੀਤ ਨਾਰੰਗ, ਮੈਨੇਜਰ ਸਜੀਵ ਆਨੰਦ, ਸਕੱਤਰ ਅਤੇ ਵਿਧਾਇਕ ਜੰਗੀ ਲਾਲ ਮਹਾਜਨ, ਕਮੇਟੀ ਮੈਂਬਰ ਵਿਨੇ ਗੁਪਤਾ, ਬਰਜਿੰਦਰ ਅਤੇ ਡਾਕਟਰ ਰਜੇਸ਼ ਲਖਨਪਾਲ ਨੇ ਸ਼ਿਰਕਤ ਕੀਤੀ | ਪਿ੍ੰਸੀਪਲ ਪ੍ਰੀਆ ਠਾਕਰ ਨੇ ਨਵੇਂ ਸੈਸ਼ਨ ਦੀ ਸਕਾਰਾਤਮਕ ਸ਼ੁਰੂਆਤ ਅਤੇ ਵਿਦਿਆਰਥੀਆਂ ਵਿਚ ਕਦਰਾਂ ਕੀਮਤਾਂ ਪੈਦਾ ਕਰਨ ਦੀ ਕਾਮਨਾ ਕੀਤੀ | ਉਨ੍ਹਾਂ ਵਿਦਿਆਰਥੀਆਂ ਵਿੱਚ ਚੰਗੇ ਮੁੱਲ ਵਿਕਸਿਤ ਕਰਨ ਅਤੇ ਚੰਗੀ ਸਿੱਖਿਆ ਲਈ ਪਰਮਾਤਮਾ ਦੇ ਅਸ਼ੀਰਵਾਦ ਦੀ ਅਰਦਾਸ ਕੀਤੀ | ਅਜੀਤ ਨਰੰਗ ਨੇ ਇਸ ਸਭ 'ਤੇ ਕਿਹਾ ਕਿ ਅਗਲੇ ਸਾਲ ਤੋਂ ਸਕੂਲ ਵਿੱਚ ਗਿਆਰਵੀਂ ਦੀ ਜਮਾਤ ਸ਼ੁਰੂ ਕਰ ਦਿੱਤੀ ਜਾਵੇਗੀ | ਜੰਗੀ ਲਾਲ ਮਹਾਜਨ ਨੇ ਬੱਚਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ | ਸਕੂਲ ਦੇ ਮੈਨੇਜਰ ਸੰਜੀਵ ਆਨੰਦ ਨੇ ਕਿਹਾ ਕਿ ਹਵਨ ਯੱਗ ਦੇ ਦੁਆਰਾ ਸਕਾਰਾਤਮਕ ਵਾਤਾਵਰਨ ਦੇ ਨਾਲ ਇੱਕ ਖੁਸ਼ਹਾਲ ਅਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਹੁੰਦੀ ਹੈ | ਇਹ ਹਵਨ ਸਾਨੂੰ ਭਾਰਤੀ ਸੱਭਿਆਚਾਰ ਨਾਲ ਜੋੜਦਾ ਹੈ | ਸਕੂਲ ਸਟਾਫ ਅਤੇ ਸਕੂਲ ਪ੍ਰਬੰਧਨ ਨੇ ਉਤਸ਼ਾਹ ਨਾਲ ਅਹੂਤੀਆਂ ਪਾਈਆਂੇ ਇਸ ਮੌਕੇ 'ਤੇ ਜਲ ਪਾਨ ਦਾ ਪ੍ਰਬੰਧ ਵੀ ਕੀਤਾ ਗਿਆ |
ਪਿਛਲੀ ਖ਼ਬਰ ਚੰਗਾ ਨਤੀਜਾ ਹਾਸਿਲ ਕਰਨ ਵਾਲੇ 11ਵੀਂ ਜਮਾਤ ਦੇ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਅਕਾਲ ਅਕੈਡਮੀ 'ਚ ਅਥਲੈਟਿਕ ਮੀਟ ਤੇ ਇਨਾਮ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।