17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਜਸਲੀਨ ਕੌਰ ਨੇ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ 'ਚੋਂ 8ਵਾਂ ਰੈਂਕ ਕੀਤਾ ਪ੍ਰਾਪਤ

ਅਜੀਤ ਡੈਸਕ 04-04-2026
ਬੁੱਲ੍ਹੋਵਾਲ, 3 ਅਪ੍ਰੈਲ (ਲੁਗਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਦੇ ਪ੍ਰਾਇਮਰੀ ਵਿੰਗ ਦੀ ਜਸਲੀਨ ਕੌਰ ਪੁੱਤਰੀ ਸੁਖਵਿੰਦਰ ਸਿੰਘ ਵਾਸੀ ਪਿੰਡ ਚੱਕ ਰਾਜੂ ਸਿੰਘ ਜਿਸ ਨੇ ਜਵਾਹਰ ਨਵੋਦਿਆ ਵਿਦਿਆਲਿਆ 2026 ਦੀ ਪ੍ਰੀਖਿਆ ਪਾਸ ਕਰਕੇ ਜ਼ਿਲ੍ਹੇ 'ਚੋਂ 8ਵਾਂ ਰੈਂਕ ਪ੍ਰਾਪਤ ਕਰਕੇ ਸਕੂਲ, ਅਧਿਆਪਕਾਂ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਲੀਨ ਕੌਰ ਦੀ ਮਾਤਾ ਸੁਮਨ ਨੇ ਦੱਸਿਆ ਕਿ ਸਾਡੀ ਬੇਟੀ ਬਹੁਤ ਹੀ ਮਿਹਨਤੀ ਤੇ ਹੋਣਹਾਰ ਬੱਚੀ ਹੈ ਜੋ ਹਰ ਜਮਾਤ 'ਚੋਂ ਹਮੇਸ਼ਾ ਅੱਵਲ ਹੀ ਆਈ ਹੈ ਤੇ ਅਧਿਆਪਕਾ ਵਲੋਂ ਕਰਵਾਈ ਸਖ਼ਤ ਮਿਹਨਤ ਦੇ ਸਦਕਾ ਹੀ ਅੱਜ ਇਹ ਮੁਕਾਮ ਹਾਸਲ ਹੋਇਆ ਹੈ | ਨਵੋਦਿਆ ਵਿਚ ਚੋਣ ਹੋਣ ਤੇ ਸਕੂਲ ਸਟਾਫ਼ ਤੇ ਪਿੰ੍ਰਸੀਪਲ ਵਲੋਂ ਬੱਚੀ ਨੂੰ ਸਨਮਾਨਿਤ ਕੀਤਾ ਗਿਆ | ਸਨਮਾਨ ਕਰਨ ਵਾਲਿਆਂ 'ਚ ਪਿੰ੍ਰ. ਕੁਲਵੰਤ ਸਿੰਘ ਨਾਲ ਕਮੇਟੀ ਮੈਂਬਰ ਸਾਬਕਾ ਪਿੰ੍ਰ. ਹਰਜਿੰਦਰ ਸਿੰਘ, ਲੈਕ. ਮਲਕੀਤ ਸਿੰਘ, ਲੈਕ. ਪਵਨ ਕੁਮਾਰ, ਲੈਕ. ਹਰਪ੍ਰੀਤ ਸਿੰਘ, ਲੈਕ. ਮਨਜੀਤ ਸਿੰਘ, ਅਧਿਆਪਕ ਮਨਦੀਪ ਸਿੰਘ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਭੇਦਭਰੇ ਹਾਲਤ 'ਚ ਨੌਜਵਾਨ ਲਾਪਤਾ, ਮਾਪੇ ਪ੍ਰੇਸ਼ਾਨ <br/> ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।