19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕਿਸੇ ਸੂਬੇ ਵਲੋਂ ਬਾਹਰੀ ਰਾਜਾਂ ਦੇ ਵਾਹਨਾਂ 'ਤੇ ਐਂਟਰੀ ਟੈਕਸ ਲਗਾਉਣਾ ਸੰਵਿਧਾਨ 'ਚ ਦਰਜ ਮੌਲਿਕ ਅਧਿਕਾਰਾਂ ਦੀ ਉਲੰਘਣਾ- ਵਿਧਾਇਕ ਘੁੰਮਣ

ਅਜੀਤ ਡੈਸਕ 04-04-2026
ਰਾਮਗੜ੍ਹ ਸੀਕਰੀ, 3 ਅਪ੍ਰੈਲ (ਕਟੋਚ)- ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਬਾਹਰੀ ਰਾਜਾਂ ਦੇ ਵਾਹਨਾਂ ਤੇ ਵਧਾਏ ਐਂਟਰੀ ਟੈਕਸ (ਦਾਖ਼ਲਾ ਫ਼ੀਸ) ਦੇ ਵਿਰੋਧ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਅਤੇ ਉਤਪੰਨ ਵਿਵਾਦ ਦੋ ਦੌਰਾਨ ਆਪਣਾ ਪ੍ਰਤੀਕਰਮ ਦਿੰਦਿਆਂ ਹਲਕਾ ਦਸੂਹਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਹਿਮਾਚਲ ਸਰਕਾਰ ਦੇ ਇਸ ਫ਼ੈਸਲੇ ਨੂੰ ਭਾਰਤੀ ਸੰਵਿਧਾਨ ਵਿਚ ਦਰਜ ਮੌਲਿਕ ਅਧਿਕਾਰ ਦੇ ਉਲਟ ਤੇ ਵਿਰੋਧੀ ਦੱਸਿਆ | ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ (19 ਤੋਂ 22 ਤੱਕ) ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਾ ਅਧਿਕਾਰ ਦਿੰਦੀ ਹੈ ਜਿਸ ਅਧੀਨ ਦੇਸ਼ ਦੇ ਨਾਗਰਿਕ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਬਿਨਾਂ ਰੋਕ-ਟੋਕ ਘੰੁਮ ਫਿਰ ਸਕਦੇ ਹਨ | ਐਡ. ਘੁੰਮਣ ਨੇ ਭਾਰਤੀ ਸੰਵਿਧਾਨ ਦੀ ਧਾਰਾ 301 ਦਾ ਵੀ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਧਾਰਾ ਅਧੀਨ ਦੇਸ਼ ਵਾਸੀਆਂ ਨੂੰ ਵਪਾਰ, ਵਣਜ ਤੇ ਆਵਾਜਾਈ ਦੀ ਆਜ਼ਾਦੀ ਦਾ ਅਧਿਕਾਰ ਮਿਲਿਆ ਹੋਇਆ ਹੈ | ਹਿਮਾਚਲ ਪ੍ਰਦੇਸ਼ ਦੀ ਸਰਕਾਰ ਵਲੋਂ ਲਗਾਏ ਗਏ ਐਂਟਰੀ ਟੈਕਸ (ਦਾਖ਼ਲਾ ਫ਼ੀਸ) ਭਾਰਤੀ ਸੰਵਿਧਾਨ ਵਿਚ ਦਰਜ ਉਕਤ ਧਾਰਾਵਾਂ ਦੀ ਸ਼ਰੇਆਮ ਉਲੰਘਣਾ ਕਰਾਰ ਦਿੰਦਿਆਂ ਵਿਧਾਇਕ ਘੁੰਮਣ ਨੇ ਮੰਗ ਕੀਤੀ ਹੈ ਕਿ ਹਿਮਾਚਲ-ਪੰਜਾਬ ਦੀਆਂ ਸਰਹੱਦਾਂ 'ਤੇ ਸਥਾਪਤ ਕੀਤੇ ਗਏ ਟੋਲ ਬੈਰੀਅਰਾਂ ਨੂੰ ਬੰਦ ਕੀਤਾ ਜਾਵੇ ਤੇ ਨਿਰਵਿਘਨ ਆਵਾਜਾਈ ਬਹਾਲ ਕੀਤੀ
ਪਿਛਲੀ ਖ਼ਬਰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਲੜਕੀਆਂ ਦੇ ਐੱਚ. ਪੀ. ਵੀ. ਵੈਕਸੀਨ ਲਗਾਈ ਜਾਵੇ- ਡਾ. ਕਮਲ ਅਗਲੀ ਖ਼ਬਰ ਪੰਜਾਬ ਦੇ ਸਿਆਸੀ ਆਗੂ ਜਾਤੀ ਦੂਸ਼ਣਬਾਜ਼ੀ ਛੱਡ ਕੇ ਪੰਜਾਬ ਦੇ ਅਸਲ ਮੁੱਦਿਆਂ 'ਤੇ ਗੱਲ ਕਰਨ– ਐਡਵੋਕੇਟ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।