19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸਦਮਾ

ਅਜੀਤ ਡੈਸਕ 04-04-2026
ਹਾਜੀਪੁਰ, 3 ਅਪ੍ਰੈਲ (ਜੋਗਿੰਦਰ ਸਿੰਘ)-ਬਲਾਕ ਹਾਜੀਪੁਰ ਅਧੀਨ ਪੈਂਦੇ ਪਿੰਡ ਧਾਮੀਆਂ ਦੇ ਸਮਾਜ ਸੇਵਕ ਕੇਵਲ ਸਿੰਘ ਧਾਮੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਭਤੀਜੇ ਕਮਲਪ੍ਰੀਤ ਸਿੰਘ ਦੀ ਅਚਾਨਕ ਦਿਲ ਦੀ ਧੜਕਣ ਰੁਕਣ ਕਰਕੇ ਮੌਤ ਹੋ ਗਈ | ਉਹ ਕਰੀਬ 40 ਵਰਿ੍ਹਆਂ ਦੇ ਸਨ ਅਤੇ ਸਹਿਕਾਰੀ ਬੈਂਕ ਪਠਾਨਕੋਟ ਵਿਖੇ ਸੇਵਾਵਾਂ ਨਿਭਾਅ ਰਹੇ ਸਨ ਜਿਨ੍ਹਾਂ ਦਾ ਅੰਤਿਮ ਸਸਕਾਰ ਅੱਜ 4 ਅਪ੍ਰੈਲ ਨੂੰ 11 ਵਜੇ ਸ਼ਮਸ਼ਾਨਘਾਟ ਧਾਮੀਆਂ ਵਿਖੇ ਕਰ ਦਿੱਤਾ ਜਾਵੇਗਾ | ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦਿਆਂ ਇਲਾਕੇ ਦਾ ਮਾਹੌਲ ਗ਼ਮਗੀਨ ਹੋ ਗਿਆ ਅਤੇ ਵੱਡੀ ਗਿਣਤੀ ਵਿਚ ਲੋਕ ਕੇਵਲ ਸਿੰਘ ਧਾਮੀ ਅਤੇ ਪਰਿਵਾਰਕ ਮੈਂਬਰਾਂ ਨਾਲ ਅਫ਼ਸੋਸ ਕਰਨ ਲਈ ਪਹੁੰਚ ਰਹੇ ਸਨ |
ਪਿਛਲੀ ਖ਼ਬਰ ਪੰਜਾਬ ਦੇ ਸਿਆਸੀ ਆਗੂ ਜਾਤੀ ਦੂਸ਼ਣਬਾਜ਼ੀ ਛੱਡ ਕੇ ਪੰਜਾਬ ਦੇ ਅਸਲ ਮੁੱਦਿਆਂ 'ਤੇ ਗੱਲ ਕਰਨ– ਐਡਵੋਕੇਟ ਸਿੱਧੂ ਅਗਲੀ ਖ਼ਬਰ ਸੰਘੇੜਾ ਗੋਤ ਦੇ ਜਠੇਰਿਆਂ ਦਾ ਮੇਲਾ 13 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।