26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਦਸੂਹਾ-ਹੁਸ਼ਿਆਰਪੁਰ ਸੜਕ 'ਤੇ ਭਿਆਨਕ ਹਾਦਸਿਆਂ ਨੂੰ ਸੱਦਾ ਦੇ ਰਿਹਾ ਖੱਡਾ <br/>

ਅਜੀਤ ਡੈਸਕ 01-04-2026
ਦਸੂਹਾ, 31 ਮਾਰਚ (ਭੁੱਲਰ)-ਦਸੂਹਾ-ਹੁਸ਼ਿਆਰਪੁਰ ਸੜਕ ਤੇ ਪਿੰਡ ਬਡਿਆਲਾ ਕੋਲ ਸੜਕ 'ਤੇ ਡੂੰਘੇ ਖੱਡੇ ਕਾਰਨ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ ਤੇ ਲੋਕਾਂ ਦੇ ਵਾਹਨ ਵੱਡੀ ਪੱਧਰ 'ਤੇ ਇਸ ਡੂੰਘੇ ਖੱਡੇ ਕਾਰਨ ਸ਼ਿਕਾਰ ਹੋ ਰਹੇ ਹਨ | ਇਸ ਸਬੰਧੀ ਪ੍ਰੀਤ ਭਾਨਾ, ਮਹਿੰਦਰ ਸਿੰਘ ਬਡਿਆਲ ਤੇ ਪਿੰਡ ਬਡਿਆਲਾ ਦੇ ਲੋਕਾਂ ਨੇ ਦੱਸਿਆ ਕਿ ਇਸ ਖੱਡੇ ਕਾਰਨ ਹੁਣ ਤੱਕ ਅਨੇਕਾਂ ਕਾਰਾਂ ਤੇ ਮੋਟਰਸਾਈਕਲ ਸਵਾਰ ਸ਼ਿਕਾਰ ਹੋ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਇਸ ਖੱਡੇ ਵਿਚ ਪਾਣੀ ਭਰ ਚੁੱਕਾ ਹੈ ਜਦੋਂ ਗੱਡੀਆਂ ਤੇਜ਼ ਰਫ਼ਤਾਰ ਨਾਲ ਖੱਡੇ ਵਿਚ ਵੱਜਦੀਆਂ ਹਨ ਤੇ ਸਹਿਜੇ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਹਨ | ਉਨ੍ਹਾਂ ਦੱਸਿਆ ਕਿ ਦੋ ਕਾਰਾਂ ਖੱਡੇ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈਆਂ ਤੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਜਦਕਿ ਇਸ ਹਾਦਸੇ ਵਿਚ ਕਾਰਾਂ ਦਾ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਹੋਣਾ ਬਚਾਅ ਹੋ ਗਿਆ | ਉਨ੍ਹਾਂ ਪੀ. ਡਬਲਯੂ. ਡੀ. ਵਿਭਾਗ ਕੋਲੋਂ ਮੰਗ ਕੀਤੀ ਕਿ ਦਸੂਹਾ-ਹੁਸ਼ਿਆਰਪੁਰ ਰੋਡ 'ਤੇ ਪੈ ਚੁੱਕੇ ਇਸ ਡੂੰਘੇ ਖੱਡੇ ਦੀ ਤੁਰੰਤ ਰਿਪੇਅਰ ਕੀਤੀ ਜਾਵੇ ਤਾਂ ਜੋ ਲੋਕ ਹਾਦਸਿਆਂ ਤੋਂ ਬਚ ਸਕਣ |

ਪਿਛਲੀ ਖ਼ਬਰ ਸਟਾਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਵੀਂ ਕਲਾਸ ਦੇ ਨਤੀਜਿਆਂ 'ਚ ਮਾਰੀਆਂ ਮੱਲ੍ਹਾਂ <br/> ਅਗਲੀ ਖ਼ਬਰ ਚੱਬੇਵਾਲ ਦੀ ਪੰਜਾਬ ਬਚਾਓ ਰੈਲੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ- ਲੱਖੀ, ਮੋਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।