ਹਰਿਆਣਾ, 31 ਮਾਰਚ (ਹਰਮੇਲ ਸਿੰਘ ਖੱਖ)-ਪ੍ਰਾਚੀਨ ਸ਼ਿਵ ਸ਼ਕਤੀ ਮੰਦਰ ਭੂੰਗਾ ਵਿਖੇ ਰਾਮ ਨੌਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਕੈਬਨਿਟ ਮੰਤਰੀ ਡਾ: ਰਵਜੋਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਪਰਮਿੰਦਰ ਬਿੱਟੂ ਤੇ ਸੁਰਿੰਦਰ ਕੌਰ ਵਲੋਂ ਭਗਵਾਨ ਸ੍ਰੀ ਰਾਮ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਡਾ: ਰਵਜੋਤ ਸਿੰਘ ਨੇ ਸਾਰਿਆਂ ਰਾਮ ਨੌਮੀ ਦੀ ਵਧਾਈ ਦਿੱਤੀ | ਇਸ ਮੌਕੇ ਉਨ੍ਹਾਂ ਮੰਦਰ ਕਮੇਟੀ ਦੇ ਕਾਰਜਾਂ ਨੂੰ ਦੇਖਦਿਆਂ ਕਮੇਟੀ ਦੇ ਪ੍ਰਧਾਨ ਦਵਿੰਦਰ ਮਨਖੰਡ ਤੇ ਕੈਸ਼ੀਅਰ ਰਾਜਨ ਮਨਖੰਡ ਨੂੰ 1 ਲੱਖ ਰੁਪਏ ਦਾ ਚੈੱਕ ਭੇਟ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਪਿੰਡ 'ਚ 25 ਸੋਲਰ ਲਾਈਟਾਂ ਲਗਵਾਉਣ ਅਤੇ ਪਿੰਡ ਦੀਆਂ 2 ਗਲੀਆਂ ਬਣਾ ਕੇ ਦੇਣ ਦਾ ਵੀ ਐਲਾਨ ਕੀਤਾ | ਇਸ ਮੌਕੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਵਿਸ਼ਨੂੰ ਤਿਵਾੜੀ, ਤਰਸੇਮ ਲਾਲ ਪੱਪੂ, ਸੰਜੀਵ ਸ਼ਰਮਾ, ਚੰਦਰ ਮੋਹਨ, ਰਮਨ ਘਈ, ਮਾ: ਜਸਵੀਰ ਸਿੰਘ, ਰਾਜ ਕੁਮਾਰ, ਸਤਪਾਲ ਸ਼ਰਮਾ, ਸ਼ਿਵ ਘਟੀ, ਪ੍ਰੇਮ ਤਿਵਾੜੀ, ਜੀਵਨ ਲਾਲ, ਕੁਲਜੀਤ ਵਾਲੀਆ ਤੇ ਪਿ੍ੰਸ ਆਦਿ ਹਾਜ਼ਰ ਸਨ |