18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਫੋਰਟਿਸ ਹਸਪਤਾਲ ਮੁਹਾਲੀ 'ਚ 63 ਸਾਲਾ ਮਹਿਲਾ ਦੇ ਪੇਟ ਦੇ ਕੈਂਸਰ ਦਾ ਹੋਇਆ ਸਫਲ ਇਲਾਜ

ਅਜੀਤ ਡੈਸਕ 31-03-2026
ਹੁਸ਼ਿਆਰਪੁਰ, 30 ਮਾਰਚ (ਬਲਜਿੰਦਰਪਾਲ ਸਿੰਘ)-ਫੋਰਟਿਸ ਕੈਂਸਰ ਹਸਪਤਾਲ ਮੁਹਾਲੀ ਦੇ ਸਰਜੀਕਲ ਅÏਨਕੋਲੋਜੀ ਵਿਭਾਗ ਨੇ 63 ਸਾਲਾ ਮਹਿਲਾ ਦੇ ਪੇਟ ਦੇ ਇਕ ਬਹੁਤ ਹੀ ਗੰਭੀਰ ਕੈਂਸਰ ਦਾ ਸਫਲ ਇਲਾਜ ਕਰਕੇ ਵੱਡੀ ਉਪਲਬਧੀ ਹਾਸਲ ਕੀਤੀ ਹੈ | ਮਰੀਜ਼ ਸਿਊਡੋਮਾਇਕਸੋਮਾ ਪੇਰੀਟੋਨੀ (ਪੀ.ਐੱਮ.ਪੀ.) ਨਾਮਕ ਬਿਮਾਰੀ ਨਾਲ ਪੀੜਤ ਸੀ, ਜੋ ਬਹੁਤ ਘੱਟ ਮਾਮਲਿਆਂ 'ਚ ਪਾਈ ਜਾਂਦੀ ਹੈ | ਇਸ ਜਟਿਲ ਬਿਮਾਰੀ ਦਾ ਇਲਾਜ ਸਾਈਟੋਰੀਡਕਟਿਵ ਸਰਜਰੀ (ਸੀ.ਆਰ.ਐੱਸ.) ਅਤੇ ਹਾਈਪਰਥਰਮਿਕ ਇੰਟਰਾਪੇਰੀਟੋਨੀਅਲ ਕੀਮੋਥੈਰੇਪੀ (ਹਾਈਪੈਕ) ਤਕਨੀਕ ਰਾਹੀਂ ਕੀਤਾ ਗਿਆ | ਮਾਹਿਰਾਂ ਅਨੁਸਾਰ ਇਹ ਤਰੀਕਾ ਇਸ ਕਿਸਮ ਦੇ ਕੈਂਸਰ ਲਈ ਸਭ ਤੋਂ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ | ਇਹ ਜਾਣਕਾਰੀ ਅੱਜ ਇੱਥੇ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਜੀ. ਆਈ. ਸਰਜੀਕਲ ਅÏਨਕੋਲੋਜਿਸਟ ਅਤੇ ਰੋਬੋਟਿਕ ਸਰਜਨ ਡਾ. ਜਿਤੇਂਦਰ ਰੋਹਿਲਾ ਨੇ ਦਿੱਤੀ | ਇਸ ਮੌਕੇ ਉਨ੍ਹਾਂ ਦੀ ਅਗਵਾਈ 'ਚ ਡਾਕਟਰਾਂ ਦੀ ਟੀਮ ਨੇ ਲਗਪਗ 9 ਘੰਟੇ ਚੱਲੀ ਮੁਸ਼ਕਿਲ ਸਰਜਰੀ ਨੂੰ ਸਫਲਤਾਪੂਰਵਕ ਕੀਤਾ | ਸਰਜਰੀ ਤੋਂ ਬਾਅਦ 90 ਮਿੰਟ ਤੱਕ ਪੇਟ ਦੇ ਅੰਦਰ ਗਰਮ ਕੀਮੋਥੈਰੇਪੀ ਦਿੱਤੀ ਗਈ | ਮਰੀਜ਼ ਦੀ ਤੰਦਰੁਸਤੀ ਤੇਜ਼ੀ ਨਾਲ ਸੁਧਰੀ ਅਤੇ 10 ਦਿਨਾਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ, ਹੁਣ ਸਿਹਤਮੰਦ ਹੈ ਅਤੇ ਆਮ ਜੀਵਨ ਬਤੀਤ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹ ਕੈਂਸਰ ਆਮ ਤੌਰ 'ਤੇ ਐਪੈਂਡਿਕਸ ਤੋਂ ਸ਼ੁਰੂ ਹੁੰਦਾ ਹੈ ਅਤੇ ਪੇਟ ਦੀ ਅੰਦਰਲੀ ਪਰਤ 'ਚ ਜੈਲੀ ਵਰਗਾ ਪਦਾਰਥ ਇਕੱਠਾ ਕਰ ਦਿੰਦਾ ਹੈ, ਜਿਸ ਕਾਰਨ ਪੇਟ 'ਚ ਸੋਜ, ਦਰਦ, ਭੁੱਖ ਘੱਟ ਲੱਗਣਾ ਤੇ ਆਂਤਾਂ 'ਚ ਰੁਕਾਵਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ | ਉਨ੍ਹਾਂ ਦੱਸਿਆ ਕਿ ਫੋਰਟਿਸ ਹਸਪਤਾਲ ਮੁਹਾਲੀ 'ਚ ਖੇਤਰ ਦੀ ਪਹਿਲੀ ਅਤੇ ਇਕੱਲੀ ਸਮਰਪਿਤ ਪੇਰੀਟੋਨੀਅਲ ਸਰਫੇਸ ਅÏਨਕੋਲੋਜੀ ਯੂਨਿਟ ਦੀ ਵੀ ਸ਼ੁਰੂਆਤ ਕੀਤੀ ਗਈ ਹੈ, ਜਿੱਥੇ ਇਸ ਤਰ੍ਹਾਂ ਦੀਆਂ ਉੱਚ ਪੱਧਰੀ ਸਰਜਰੀਆਂ ਲਈ ਆਧੁਨਿਕ ਸਹੂਲਤਾਂ ਅਤੇ ਤਜਰਬੇਕਾਰ ਟੀਮ ਉਪਲਬਧ ਹੈ |
ਪਿਛਲੀ ਖ਼ਬਰ ਵਿਕਟੋਰਿਆ ਇੰਟਰਨੈਸ਼ਨਲ ਸਕੂਲ 'ਚ ਜਾਣ-ਪਹਿਚਾਣ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਦੇ ਆਗੂਆਂ ਵਲੋਂ 2 ਅਪ੍ਰੈਲ ਨੂੰ ਭੰਗਾਲਾ ਬਿਜਲੀ ਦਫ਼ਤਰ ਸਾਹਮਣੇ ਦਿੱਤੇ ਜਾ ਰਹੇ ਧਰਨੇ ਸਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।