ਭੰਗਾਲਾ, 30 ਮਾਰਚ (ਬਲਵਿੰਦਰਜੀਤ ਸਿੰਘ ਸੈਣੀ)- ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਉਕਾਰ ਸਿੰਘ ਪੁਰਾਣਾ ਭੰਗਾਲਾ, ਸੀਨੀਅਰ ਆਗੂ ਸਰਵਣ ਸਿੰਘ ਕੋਟਲੀਖਾਸ, ਸੂਬੇਦਾਰ ਕਮਲ ਸਿੰਘ, ਜਗਦੀਸ ਸਿੰਘ ਜੀਸਾ, ਜਨਕ ਸਿੰਘ, ਮਾਸਟਰ ਰਵਿੰਦਰ ਸਿੰਘ, ਜਥੇਦਾਰ ਬਾਬਾ ਟੇਕ ਸਿੰਘ,ਦੀ ਅਗਵਾਈ ਵਿਚ ਪਿੰਡ ਕੋਟਲੀਖਾਸ, ਕੁੱਲੀਆ, ਛੰਨੀਨੰਦ ਸਿੰਘ ਤੇ ਹਿਯਾਤਪੁਰ ਵਿਚ, 2 ਅਪ੍ਰੈਲ ਨੂੰ ਭੰਗਾਲਾ ਬਿਜਲੀ ਦਫ਼ਤਰ ਸਾਹਮਣੇ ਦਿੱਤੇ ਜਾ ਰਹੇ ਧਰਨੇ ਨੂੰ ਸਫਲ ਬਣਾਉਣ ਲਈ ਮੀਟਿੰਗ ਕੀਤੀ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਤੇ ਅਸੀਂ ਹਲਕਾ ਮੁਕੇਰੀਆਂ ਦੇ ਵੱਖ-ਵੱਖ ਪਿੰਡਾਂ ਵਿਚੋਂ ਚਿੱਪ ਵਾਲੇ ਪ੍ਰੀਪੇਡ ਸਮਾਰਟ ਮੀਟਰ ਪੁੱਟ ਕੇ ਬਿਜਲੀ ਦਫ਼ਤਰ ਭੰਗਾਲਾ ਵਿਖੇ ਜਮਾ ਕਰਾਵਾਂਗੇ, ਬਿਜਲੀ ਸੋਧ ਬਿੱਲ 2025 ਨੂੰ ਵਾਪਸ ਕਰਵਾਉਣ ਲਈ, ਬਿਜਲੀ ਵਿਭਾਗ ਦੀ ਤਾਨਾਸ਼ਾਹੀ, ਕਾਰਪੋਰੇਟ ਘਰਾਨਿਆਂ ਦਾ ਵਫ਼ਾਦਾਰ ਬਣਕੇ, ਲੋਕਾਂ ਨੂੰ ਬਿਜਲੀ ਦੇ ਭਾਰੀ ਬਿੱਲ ਭੇਜ ਕੇ ਜੁਰਮਾਨੇ ਕਰਕੇ, ਬਿਜਲੀ ਚੋਰੀ ਕਰਨ ਦੇ ਨਾਮ ਤੇ ਲੋਕਾਂ ਉੱਤੇ ਪਰਚੇ ਦਰਜ ਕਰਕੇ, ਕਾਨੂੰਨੀ ਕਾਰਵਾਈ ਕਰਨ ਦੀਆ ਧਮਕੀਆਂ ਦੇ ਕੇ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਕਿਸਾਨ ਮਜ਼ਦੂਰ ਮੋਰਚਾ ਕਦੇ ਬਰਦਾਸ਼ਤ ਨਹੀਂ ਕਰੇਗਾ | ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਵਲੋ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਦਾ ਮੂੰਹ ਮੋੜਨ ਲਈ ਕਿਸਾਨ ਆਗੂਆਂ ਨੇ ਆਪਣੀ ਜਥੇਬੰਦੀ ਅਤੇ ਸਹਿਯੋਗੀ ਜਥੇਬੰਦੀਆਂ ਦੇ ਵਰਕਰਾਂ ਨੂੰ 2 ਅਪ੍ਰੈਲ 2026 ਨੂੰ 11 ਵਜੇ ਦਾਣਾ ਮੰਡੀ ਭੰਗਾਲਾ ਵਿਖੇ ਹੁੰਮ ਹੁਮਾਕੇ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਜੋ ਬਿਜਲੀ ਦਫ਼ਤਰ ਭੰਗਾਲਾ ਸਾਹਮਣੇ 12 ਵਜੇ ਸ਼ੁਰੂ ਕੀਤੇ ਜਾਣ ਵਾਲੇ ਮੋਰਚੇ, ਧਰਨੇ ਨੂੰ ਸਫਲ ਬਣਾਇਆ ਜਾ ਸਕੇ | ਇਸ ਸਮੇਂ ਜਨਕ ਸਿੰਘ, ਅਮਰਜੀਤ ਸਿੰਘ, ਸਿਕੰਦਰ ਸਿੰਘ, ਹਰਪ੍ਰੀਤ ਸਿੰਘ, ਦਿਲਬਾਗ ਸਿੰਘ ਬਾਗੀ, ਮਹਿਲ ਸਿੰਘ ਬੱਲੀ, ਸਤਨਾਮ ਸਿੰਘ, ਮਨਪ੍ਰੀਤ ਸਿੰਘ, ਸੰਦੀਪ ਸਿੰਘ ਕੋਟਲੀ ਖ਼ਾਸ, ਨਿਰਮਲ ਸਿੰਘ, ਮਨੋਹਰ ਲਾਲ, ਸੁਖਵਿੰਦਰ ਸਿੰਘ, ਜਸਪਾਲ ਸਿੰਘ ਕੁਲੀਆ, ਨਿਰਮਲ ਸਿੰਘ, ਸਮਿੰਦਰ ਸਿੰਘ ਛੰਨੀਨੰਦ ਸਿੰਘ, ਹਰਜੀਤ ਸਿੰਘ, ਭਜਨ ਸਿੰਘ ਅਮਨਦੀਪ, ਨਵਜੀਤ, ਗੁਰਜਿੰਦਰ ਕੌਰ, ਰੇਸਮਾ ਦੇਵੀ, ਸੁਖਜਿੰਦਰ ਕੌਰ ਆਦਿ ਕਿਸਾਨ ਬੀਬੀਆਂ ਹਾਜ਼ਰ ਸਨ |