18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਲਾਲਾ ਭੀਮ ਸੇਨ ਸ਼ਰਮਾ ਦੀ ਯਾਦ 'ਚ ਮੁਫ਼ਤ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 31-03-2026
ਹੁਸ਼ਿਆਰਪੁਰ, 30 ਮਾਰਚ (ਬਲਜਿੰਦਰਪਾਲ ਸਿੰਘ)-ਲਾਲਾ ਭੀਮ ਸੇਨ ਸ਼ਰਮਾ (ਭੀਮ ਸਵੀਟ ਸ਼ਾਪ) ਦੀ ਯਾਦ 'ਚ ਉਨ੍ਹਾਂ ਦੇ ਲੜਕੇ ਪ੍ਰੇਮ ਸ਼ਰਮਾ ਵਲੋਂ ਪਿੰਡ ਡੂੰਘੀ ਚੋਈ ਮਹਿੰਗਰੋਵਾਲ ਮਾਰਗ 'ਤੇ ਲੋੜਵੰਦਾਂ ਲਈ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਸਵ: ਲਾਲਾ ਭੀਮ ਸੇਨ ਸ਼ਰਮਾ ਦੀ ਪੋਤ-ਨੂੰਹ ਡਾ: ਰਾਧਿਕਾ ਸ਼ਰਮਾ ਪਤਨੀ ਮੋਹਿਤ ਸ਼ਰਮਾ ਦੀ ਟੀਮ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਕੈਂਪ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸੰਸਥਾ 'ਨਈ ਸੋਚ' ਦੇ ਪ੍ਰਧਾਨ ਅਸ਼ਵਨੀ ਗੈਂਦ ਨੇ ਡਾ: ਰਾਧਿਕਾ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਦਾ ਸਨਮਾਨ ਕਰਦਿਆਂ ਉਨ੍ਹਾਂ ਵਲੋਂ ਸਮਾਜ ਸੇਵਾ 'ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ | ਇਸ ਮੌਕੇ ਡਾ: ਰਾਧਿਕਾ ਸ਼ਰਮਾ ਦੇ ਪਿਤਾ ਅਸ਼ੋਕ ਸ਼ਰਮਾ ਮਹਾਂ ਮੰਤਰੀ ਸੰਸਥਾ ਨਈ ਸੋਚ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਲੜਕੀ ਵਲੋਂ ਨਿਭਾਈਆਂ ਜਾ ਰਹੀਆਂ ਸਮਾਜਿਕ ਸੇਵਾਵਾਂ 'ਤੇ ਮਾਣ ਹੈ | ਇਸ ਮੌਕੇ ਪ੍ਰੇਮ ਸ਼ਰਮਾ, ਮੋਹਿਤ ਸ਼ਰਮਾ, ਸੰਨੀ ਸ਼ਰਮਾ, ਸ਼ਿਵੀ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਬੋਦਲ ਵਿਖੇ ਬਾਬਾ ਭੂਰੇ ਵਾਲੇ ਨੂੰ ਸਮਰਪਿਤ 39ਵਾਂ ਸਾਲਾਨਾ ਸਮਾਗਮ ਅਗਲੀ ਖ਼ਬਰ ਏ. ਡੀ. ਸੀ. ਵਲੋਂ ਵਿਕਾਸ ਕੰਮਾਂ ਦੀ ਸਮੀਖਿਆ ਸਬੰਧੀ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।