ਮਾਹਿਲਪੁਰ, 30 ਮਾਰਚ (ਰਜਿੰਦਰ ਸਿੰਘ)-ਪੰਜਾਬ 'ਚ ਭਗਵੰਤ ਮਾਨ ਸਰਕਾਰ ਨੇ ਨਸ਼ਾਂ ਬੜੋਤਰੀ, ਨਜਾਇਜ਼ ਮਾਈਨਿੰਗ ਤੇ ਭਿ੍ਸ਼ਟਾਂਚਾਰ ਫੈਲਉਣ'ਚ ਕੋਈ ਕਸਰ ਨਹੀ ਛੱਡੀ ਉੱਥੇ ਕਿਸਾਨਾ ਦੀ ਅਣਦੇਖੀ ਕਰਦੇ ਕੋਈ ਕਿਸੇ ਵੀ ਫਸਲ 'ਤੇ ਐਮ.ਆਰ.ਪੀ. ਦੇਣ 'ਚ ਪੂਰੀ ਤਰ੍ਹਾਂ ਨਾ-ਕਾਮਯਾਬ ਰਹੀ | ਇਨ੍ਹਾਂ ਵਿਚਾਰਾ ਦਾ ਪ੍ਰਗਵਾਟਾ ਭਾਜਪਾ ਹਲਕਾ ਇੰਚਾਰਜ ਗੜ੍ਹਸ਼ੰਕਰ ਤੋ ਨਿਮਿਸ਼ਾ ਮਹਿਤਾ ਵਲੋਂ ਨਵ-ਨਿਯੁਕਤ ਮੰਡਲ ਪ੍ਰਧਾਨਾਂ ਦੇ ਸਨਮਾਨ ਵਲੋਂ ਬੱਢੋਆਣ ਵਿਖੇ ਪੈਲੇਸ 'ਚ ਰੱਖੀ ਵਿਸ਼ਾਲ ਰੈਲੀ ਦੌਰਾਨ ਪਹੁੰਚੇ ਪੰਜਾਬ ਬੀ.ਜੇ.ਪੀ.ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਕੀਤਾ ਗਿਆ | ਉਨ੍ਹਾਂ ਵਿਸ਼ਾਲ ਹੋਏ ਇਕੱਠ 'ਚ ਗਰਜਦੇ ਹੋਏ ਨਾ ਕੇਵਲ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ, ਬਲਕਿ ਵਿਰੋਧੀ ਧਿਰ ਕਾਂਗਰਸ ਅਤੇ ਹੋਰ ਪਾਰਟੀਆਂ ਨੂੰ ਵੀ ਜੰਮ ਕੇ ਰਗੜੇ ਲਗਾਏ | ਉਨ੍ਹਾਂ ਸੂਬੇ ਅੰਦਰ ਗਠਜੋੜ ਦੀ ਸਿਆਸਤ ਕਰਨ ਤੋਂ ਵੀ ਇਕ ਤਰ੍ਹਾਂ ਨਾਲ ਇਨਕਾਰ ਕਰਦਿਆਂ ਕਿਹਾ ਕਿ ਅਕਾਲੀਆਂ ਨਾਲ ਸਮਝੌਤਾ ਨਹੀ ਕੀਤਾ ਜਾਵੇਗਾ ਤੇ 2027 'ਚ ਭਾਜਪਾ ਆਪਣੇ ਬਲਬੂਤੇ 'ਤੇ ਲੜੇਗੀ ਪੰਜਾਬ ਵਿਧਾਨ ਸਭਾ ਦੀਆਂ ਚੋਣ ਲੜੇਗੀ | ਉਨ੍ਹਾਂ ਕਿਹਾ ਆਪ ਸਰਕਾਰ ਤੋਂ ਦੁਖਾਏ ਲੋਕ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਭਾਜਪਾ ਦੀ ਡਬਲ ਇੰਜਣ ਸਰਕਾਰ ਲਿਆਉਣ ਲਈ ਲੋਕ ਤਤਪਰ ਹਨ | ਇਸ ਮੌਕੇ ਵਾਇਸ ਪ੍ਰਧਾਨ ਡਾ.ਸੁਭਾਸ਼ ਸ਼ਰਮਾ ਕਿਹਾ ਕਿ ਕਿ ਭਾਜਪਾ ਹੁਣ ਪੰਜਾਬ ਅੰਦਰ ਇਕ ਤਾਕਤਵਰ ਸਿਆਸੀ ਧਿਰ ਬਣ ਚੁੱਕੀ ਹੈ ਤੇ ਉਹ ਇਕੱਲਿਆਂ ਚੋਣਾਂ ਲੜਨ ਦੀ ਸਮਰੱਥਾ ਰੱਖਦੀ ਹੈ | ਪੰਜਾਬ ਅੰਦਰ ਅਮਨ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ | ਅੱਜ ਹਰ ਪੰਜਾਬੀ ਉੱਤਰ ਪ੍ਰਦੇਸ਼ ਦੀ ਤਰ੍ਹਾਂ ਲੋਕਾਂ ਦਾ ਰਾਜ ਚਾਹੁੰਦਾ ਹੈ | ਅੱਜ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਵਾਸੀ ਭਾਜਪਾ ਸਰਕਾਰ ਲਿਆਉਣ ਲਈ ਉਤਾਵਲੇ ਹਨ | ਨਿਮਿਸ਼ਾ ਮਹਿਤਾ ਇਹ ਰੈਲੀ ਨੂੰ ਸੰਬੋਧਨ ਕਰਦੇ ਕਿ ਆਪ ਸਰਕਾਰ ਦੇ ਰਾਜ 'ਚ ਕਤਲੋਗਾਰਦ, ਨਸ਼ਿਆਂ ਤੇ ਫਿਰੌਤੀਆਂ ਦੇ ਸਿਲਸਿਲੇ ਨੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿ ਹੁਣ ਸਮਾਂ ਹੈ ਕਿ 2027 ਵਿਚ ਭਾਜਪਾ ਦੀ ਸਰਕਾਰ ਬਣਾਈ ਜਾਵੇ ਤਾਂ ਜੋ ਪੰਜਾਬ ਵਿਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਫਿਰ ਤੋਂ ਬਹਾਲ ਹੋ ਸਕੇ | ਇਸ ਮੌਕੇ ਨਵੇ ਚੁਣੇ ਮੰਡਲ ਪ੍ਰਧਾਨ ਅਮਰਜੀਤ ਸਿੰਘ ਬਿੱਲੂ ਨਮੋਲੀਆਂ ਨੂੰ ਪ੍ਰਧਾਨ ਮੰਡਲ ਮਾਹਿਲਪੁਰ, ਚੌਧਰੀ ਰਾਕੇਸ਼ ਕੁਮਾਰ ਨੀਟੂ ਪ੍ਰਧਾਨ ਗੜ੍ਹਸ਼ੰਕਰ ਮੰਡਲ, ਚੌਧਰੀ ਮੁਕੇਸ਼ ਕੁਮਾਰ ਕੇਸ਼ਾ ਪ੍ਰਧਾਨ ਬੀਤ ਮੰਡਲ, ਤੇਲੂ ਸਿੰਘ ਭੁੱਲਰ ਪ੍ਰਧਾਨ ਸਮੁੰਦਰਾ ਮੰਡਲ, ਰਣਜੀਤ ਸਿੰਘ ਬੰਗਾ ਪ੍ਰਧਾਨ ਮੋਰਾਂਵਾਲੀ ਮੰਡਲ ਤੇ ਰਾਜੇਸ਼ ਗੁਪਤਾ ਜੇਸ਼ੀ ਪ੍ਰਧਾਨ ਸੈਲਾ ਮੰਡਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਨਿਪਿਨ ਸ਼ਰਮਾਂ, ਅਮਨਦੀਪ ਸਿੰਘ ਬੈਂਸ, ਜਤਿੰਦਰ ਕੁਮਾਰ ਸੋਨੂੰ, ਰੀਟਾ ਰਾਣੀ ਸਾਬਕਾ ਕੌਸਲਰ, ਨਿਤਿਨ ਕੁਮਾਰ ਸਮੇਤ ਹੋਰ ਵੱਡੀ ਗਿਣਤੀ 'ਚ ਭਾਜਪਾ ਆਗੂ ਹਾਜ਼ਰ ਹੋਏ |