ਦਸੂਹਾ-ਲੈਕਚਰਾਰ ਰਵਿੰਦਰ ਸਿੰਘ ਦਾ ਜਨਮ 20 ਅਕਤੂਬਰ ਨੂੰ ਲਸ਼ਮੀ ਦੇਵੀ ਤੇ ਸਦਾ ਰਾਮ ਦੇ ਗ੍ਰਹਿ ਪਿੰਡ ਪੰਡੋਰੀ ਅਟਵਾਲ ਵਿਖੇ ਹੋਇਆ | ਮੁੱਢਲੀ ਪੜ੍ਹਾਈ ਉਨ੍ਹਾਂ ਪਿੰਡ ਤੋਂ ਕੀਤੀ | ਬੀ. ਐੱਸ. ਸੀ. ਤੱਕ ਦੀ ਤਾਲੀਮ ਖ਼ਾਲਸਾ ਕਾਲਜ ਗੜ੍ਹਦੀਵਾਲਾ ਅਤੇ ਬੀ.ਐੱਡ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਤੋਂ ਕੀਤੀ | ਉਨ੍ਹਾਂ 20 ਅਕਤੂਬਰ ਨੂੰ ਜਵਾਹਰ ਨਵੋਦਿਆ ਵਿਦਿਆਲਿਆ ਜ਼ਿਲ੍ਹਾ ਮੰਡੀ ਤੋਂ ਅਧਿਆਪਨ ਕਿੱਤਾ ਸ਼ੁਰੂ ਕੀਤਾ | ਸਿੱਖਿਆ ਵਿਭਾਗ ਪੰਜਾਬ ਵਿਚ ਉਹ 7 ਅਪ੍ਰੈਲ ਨੂੰ ਬਿਲਗਾ ਸਕੂਲ ਜਲੰਧਰ ਵਿਖੇ ਤਾਇਨਾਤ ਹੋਏ | 2 ਅਗਸਤ ਨੂੰ ਸਰਕਾਰੀ ਹਾਈ ਸਕੂਲ ਨੂਰਪੁਰ ਨੂਰਪੁਰ ਵਿਖੇ ਆ ਗਏ | ਉਹ 12 ਮਈ ਨੂੰ ਬਤੌਰ ਲੈਕਚਰਾਰ ਪਦ-ਉਨਤ ਹੋ ਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਆ ਗਏ ਜਿੱਥੋਂ ਅੱਜ ਸ਼ਾਨਦਾਰ ਸੇਵਾਵਾਂ ਕਰਨ ਉਪਰੰਤ ਸੇਵਾ ਮੁਕਤ ਹੋ ਰਹੇ ਹਨ | ਉਨ੍ਹਾਂ ਨੂੰ ਸਕੂਲ ਸਟਾਫ਼ ਵਲੋਂ ਸ਼ਾਨਦਾਰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਜਾ ਰਹੀ ਹੈ | ਵਲੋਂ- ਭੁੱਲਰ