ਮਾਹਿਲਪੁਰ, 29 ਮਾਰਚ (ਰਜਿੰਦਰ ਸਿੰਘ) ਮਾਹਿਲਪੁਰ-ਜੇਜੋਂ ਰੋਡ ਤੇ ਪਿੰਡ ਰਾਮਪੁਰ ਸੈਣੀਆਂ ਦੀ ਪੰਚਾਇਤ ਸਮੇਤ ਪਿੰਡ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਮਾਈਨਿੰਗ ਵਾਲੇ ਓਵਰ ਲੋਡ ਟਿੱਪਰਾਂ ਨੂੰ ਰੋਕਣ ਲਈ ਦੂਸਰੇ ਦਿਨ ਲਗਾਏ ਧਰਨੇ ਦੌਰਾਨ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਥਾਣਾ ਮਾਹਿਲਪੁਰ ਦੀ ਪੁਲਿਸ ਧਰਨੇ ਨੂੰ ਚੁਕਾਉਣ ਪਹੁੰਚੀ ਤੇ ਡਾ ਰਾਜ ਕੁਮਾਰ ਚੱਬੇਵਾਲ ਨੇ ਡੀ ਐਸ ਪੀ ਗੜ੍ਹਸ਼ੰਕਰ ਨਾਲ ਗੱਲ ਕੀਤੀ ਤੇ ਪੁਲਸ ਨੂੰ ਬੇਰੰਗ ਲਿਫ਼ਾਫ਼ੇ ਵਾਗ ਵਾਪਸ ਮੁੜਨਾ ਪਿਆ | ਪਿੰਡ ਦੇ ਸਰਪੰਚ ਹਰਚਰਨ ਸਿੰਘ ਚੰਨੀ, ਜਸਵਿੰਦਰ ਸਿੰਘ ਸਰਪੰਚ ਝੰਜੋਵਾਲ, ਰਸ਼ਪਾਲ ਸਿੰਘ, ਸੁਖਵਿੰਦਰ ਸਿੰਘ ਪੰਚ, ਗੁਰਿੰਦਰ ਕੌਰ ਪੰਚ, ਗੁਰਮੀਤ ਸਿੰਘ, ਨੰਬਰਦਾਰ ਗੁਰਨਾਮ ਸਿੰਘ, ਕਮਲਜੀਤ ਕੌਰ ਪੰਚ, ਬਲਵੀਰ ਸਿੰਘ ਪੰਚ, ਅਜੀਤ ਸਿੰਘ, ਤਾਜਵੀਰ ਸਿੰਘ, ਕਰਨ ਤੰਬੜ, ਮਨਪ੍ਰੀਤ ਸਿੰਘ, ਗੋਪੀ, ਜਸ਼ਨ ਬਿੰਦਾ, ਗੁਰਦੇਵ ਸਿੰਘ ਟੋਨੀ, ਪਰਮਿੰਦਰ ਸਿੰਘ ਹਰਦੀਪ ਸਿੰਘ ਦੀਪਾ ਤਰਸੇਮ ਸਿੰਘ, ਸਤਿੰਦਰ ਸਿੰਘ, ਗੁਰਦੀਪ ਸਿੰਘ, ਭੁਪਿੰਦਰ ਸਿੰਘ, ਗੁਰਜੀਤ ਸਿੰਘ, ਹਰਭਜਨ ਸਿੰਘ, ਬਿੰਦੂ, ਸੋਨੂੰ, ਗੁਰਜੀਤ ਸਿੰਘ ਬਰਿੰਦਰ ਸਿੰਘ, ਗੁਰਦੀਪ ਸਿੰਘ, ਗੁਰਜਿੰਦਰ ਕੌਰ ਸੰਮਤੀ ਮੈਂਬਰ, ਸਮੇਤ ਹੋਰ ਪਿੰਡ ਵਾਸੀਆਂ ਦੇ ਦੱਸਿਆ ਕਿ ਮਾਹਿਲਪੁਰ ਜੇਜੋਂ ਰੋਡ 'ਤੇ ਵਾਪਰੇ ਸੜਕ ਹਾਦਸਿਆਂ ਮੁੱਖ ਰੱਖਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮਾਈਨਿੰਗ ਵਾਲੇ ਟਿਪਰਾ ਵਾਲਿਆਂ ਦਾ ਸਮਾ ਬਦਲ ਕੇ ਸ਼ਾਮ 7 ਵਜੇ ਸਵੇਰੇ 7 ਵਜੇ ਕੀਤਾ ਹੋਇਆ ਹੈ ਜਿਸ ਦੇ ਬਾਵਜੂਦ ਟਿਪਰਾਂ ਚਾਲਕਾਂ ਵੱਲੋਂ ਆਪਣੀਆਂ ਮਨਮਰਜ਼ੀਆਂ ਜਾਰੀ ਰੱਖਦੇ ਹੋਏ ਸ਼ਰੇਆਮ ਸੜਕ ਉੱਤੇ ਓਵਰ ਲੋਡ ਟਿੱਪਰ ਤੇ ਖ਼ਾਲੀ ਟਿੱਪਰ ਮਾਈਨਿੰਗ ਵਾਲੇ ਟਰੱਕ-ਟਰਾਲੇ ਚਲਾਏ ਜਾ ਰਹੇ ਹਨ ਜਿਸ ਤੇ ਪਿੰਡ ਵਾਸੀਆਂ ਵੱਲੋਂ ਆਪ ਕਦਮ ਚੁੱਕ ਕੇ ਸੜਕ 'ਤੇ ਧਰਨਾ ਲਾਇਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਪਹੁੰਚ ਕੇ ਪਰਚਾ ਕਰਨ ਦੀਆਂ ਧਮਕੀਆਂ ਦਿੰਦੇ ਧਰਨਾ ਖ਼ਤਮ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਸੀ ਤਾਂ ਮੌਕੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਨੇ ਪਹੁੰਚ ਕੇ ਧਰਨਾ ਨਿਰੰਤਰ ਜਾਰੀ ਰੱਖਣ ਲਈ ਕਿਹਾ | ਉਨ੍ਹਾਂ ਕਿਹਾ ਕਿ ਇਹ ਹੁਕਮ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਹੋਏ ਜੋ ਪੁਲਿਸ ਨੂੰ ਲਾਗੂ ਕਰਵਾਉਣੇ ਚਾਹੀਦੇ ਪਰ ਪੁਲਿਸ ਦੀ ਕੁਤਾਹੀ ਦੇਖਦੇ ਹੋਏ ਪਿੰਡ ਵਾਸੀਆਂ ਨੇ ਧਰਨਾ ਲਗਾਇਆ ਹੋਇਆ ਜੋ ਸਿਰਫ਼ ਮਾਈਨਿੰਗ ਵਾਲਿਆਂ ਜਾਂ ਖ਼ਾਲੀ ਟਰਾਲੇ ਹੀ ਰੋਕੇ ਜਾ ਰਹੇ ਬਾਕੀ ਆਵਾਜਾਈ ਨਿਰੰਤਰ ਚੱਲ ਰਹੀ ਹੈ | ਇਸ ਮੌਕੇ ਤੇ ਡਾ. ਰਾਜ ਕੁਮਾਰ ਚੱਬੇਵਾਲ ਨੇ ਡੀ.ਐਸ.ਪੀ ਗੜ੍ਹਸ਼ੰਕਰ ਨਾਲ ਗੱਲਬਾਤ ਕਰਕੇ ਪੁਲਿਸ ਨੂੰ ਵਾਪਸ ਮੋੜਿਆ | ਸਾਂਸਦ ਡਾ. ਰਾਜ ਕੁਮਾਰ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਧਰਨੇ ਸਬੰਧੀ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰ ਲੈਣ ਉਪਰੰਤ ਧਰਨਾ ਚੁਕਵਾਉਣ ਸਬੰਧੀ ਫ਼ੈਸਲਾ ਲੈਣਾ ਚਾਹੀਦਾ |
ਲੋਕਾਂ ਵੱਲੋਂ ਮਾਈਨਿੰਗ ਵਾਲੇ ਟਿੱਪਰਾਂ ਨੂੰ ਰੋਕਣ ਲਈ ਲਗਾਇਆ ਧਰਨਾ ਦੂਸਰੇ ਦਿਨ ਜਾਰੀ
ਅਜੀਤ ਡੈਸਕ
30-03-2026