14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸੁਆਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਵਿਖੇ 'ਕਮਿਊਨੀਕੇਸ਼ਨ ਤੇ ਸੌਫਟ ਸਕਿੱਲਜ਼ ਡਿਵੈਲਪਮੈਂਟ' ਵਿਸ਼ੇ 'ਤੇ ਵਰਕਸ਼ਾਪ <br/>

ਅਜੀਤ ਡੈਸਕ 28-03-2026
ਮੁਕੇਰੀਆਂ, 27 ਮਾਰਚ (ਰਾਮਗੜ੍ਹੀਆ)-ਸੁਆਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਮੁਕੇਰੀਆਂ ਦੇ ਪੋਸਟ-ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵਲੋਂ ਕੈਰੀਅਰ ਕੌਂਸਲਿੰਗ ਸੈੱਲ ਦੇ ਸਹਿਯੋਗ ਨਾਲ 'ਕਮਿਊਨੀਕੇਸ਼ਨ ਤੇ ਸੌਫਟ ਸਕਿੱਲਜ਼ ਡਿਵੈਲਪਮੈਂਟ' ਵਿਸ਼ੇ 'ਤੇ ਇਕ ਸਫਲ ਵਰਕਸ਼ਾਪ ਕਰਵਾਈ ਗਈ | ਪ੍ਰੋਗਰਾਮ ਦਾ ਆਗਾਜ਼ ਪ੍ਰੋ. ਆਰਤੀ ਵਲੋਂ ਮਹਿਮਾਨਾਂ ਦੇ ਰਸਮੀ ਸਵਾਗਤ ਨਾਲ ਹੋਇਆ | ਉਨ੍ਹਾਂ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਨਿੱਘਾ ਅਭਿਨੰਦਨ ਕਰਦਿਆਂ ਸਮਾਗਮ ਲਈ ਉਸਾਰੂ ਮਾਹੌਲ ਸਿਰਜਿਆ | ਇਸ ਵਰਕਸ਼ਾਪ ਵਿਚ ਜੀ. ਐੱਨ. ਏ. ਯੂਨੀਵਰਸਿਟੀ ਜਲੰਧਰ ਦੀ ਸੌਫਟ ਸਕਿੱਲਜ਼ ਟਰੇਨਰ ਪ੍ਰੋ. ਖ਼ੁਸ਼ੀ ਬਤੌਰ ਰਿਸੋਰਸ ਪਰਸਨ ਸ਼ਾਮਿਲ ਹੋਏ, ਜਿਨ੍ਹਾਂ ਨੇ ਵਿਦਿਆਰਥੀਆਂ ਲਈ ਇੱਕ ਬਹੁਤ ਹੀ ਦਿਲਚਸਪ ਅਤੇ ਸੰਵਾਦਮਈ ਸੈਸ਼ਨ ਦਾ ਸੰਚਾਲਨ ਕੀਤਾ | ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਇਸ ਵਿਚ ਉਤਸ਼ਾਹਪੂਰਵਕ ਸ਼ਮੂਲੀਅਤ ਕੀਤੀ | ਵਰਕਸ਼ਾਪ ਦੌਰਾਨ ਇੰਟਰਵਿਊ ਦੀਆਂ ਤਕਨੀਕਾਂ, ਰਿਜ਼ਿਊਮੇ ਤਿਆਰ ਕਰਨ, ਪ੍ਰਭਾਵਸ਼ਾਲੀ ਸੰਚਾਰ ਕੌਸ਼ਲ ਅਤੇ ਸ਼ਖ਼ਸੀਅਤ ਦੇ ਨਿਖਾਰ ਵਰਗੇ ਮਹੱਤਵਪੂਰਨ ਪੇਸ਼ੇਵਰ ਗੁਣਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ | ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਂਦਿਆਂ ਵਿਹਾਰਕ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਨੂੰ ਅਸਲ ਜ਼ਿੰਦਗੀ ਦੀਆਂ ਚੁਨੌਤੀਆਂ ਲਈ ਤਿਆਰ ਕਰਨ ਅਤੇ ਉਨ੍ਹਾਂ ਦੇ ਰੁਜ਼ਗਾਰ ਦੇ ਮੌਕਿਆਂ ਵਿਚ ਵਾਧਾ ਕਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ | ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਨਿਧੀ ਸੂਦ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਨਿੱਜੀ ਅਤੇ ਪੇਸ਼ੇਵਾਰ ਜੀਵਨ ਵਿਚ ਪ੍ਰਭਾਵਸ਼ਾਲੀ ਗੱਲਬਾਤ ਦੀ ਮਹੱਤਤਾ 'ਤੇ ਚਾਨਣਾ ਪਾਇਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੇ ਮੌਕਿਆਂ ਦਾ ਪੂਰਨ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਅਤੇ ਸਮਾਗਮ ਦੀ ਸਫਲਤਾ ਲਈ ਪਿ੍ੰਸੀਪਲ ਡਾ. ਸਮੀਰ ਸ਼ਰਮਾ ਅਤੇ ਕਾਲਜ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ | ਵਰਕਸ਼ਾਪ ਦੀ ਸਮਾਪਤੀ ਪ੍ਰੋ. ਨਿਧੀ ਸੂਦ ਵਲੋਂ ਪੇਸ਼ ਕੀਤੇ ਗਏ 'ਧੰਨਵਾਦੀ ਮਤੇ' ਨਾਲ ਹੋਈ | ਇਹ ਸੈਸ਼ਨ ਵਿਦਿਆਰਥੀਆਂ ਲਈ ਬੇਹੱਦ ਗਿਆਨਵਰਧਕ ਤੇ ਪ੍ਰੇਰਨਾਦਾਇਕ ਸਿੱਧ ਹੋਇਆ | ਇਸ ਮੌਕੇ ਡਾ. ਗੁਰਪ੍ਰੀਤ ਕੌਰ ਪ੍ਰੋ. ਗੁਰਪ੍ਰੀਤ, ਪ੍ਰੋ. ਅਦਿਤੀ ਤੇ ਪ੍ਰੋ. ਰਣਜੀਤ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਜਿੰਪਾ ਨੇ ਪੰਜਾਬ ਤੇ ਹਿਮਾਚਲ ਦੀ ਹੱਦ 'ਤੇ ਵਸੂਲੇ ਜਾ ਰਹੇ ਟੋਲ ਟੈਕਸ ਸੰਬੰਧੀ ਜਿਤਾਇਆ ਇਤਰਾਜ਼ <br/> ਅਗਲੀ ਖ਼ਬਰ ਸਹਾਰਾ ਵੈੱਲਫੇਅਰ ਕਲੱਬ ਟਾਂਡਾ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।