27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਰਾਮ ਨੌਮੀ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ, ਜੈਕਾਰਿਆਂ ਨਾਲ ਗੂੰਜਿਆ ਸ਼ਹਿਰ ਟਾਂਡਾ <br/>

ਅਜੀਤ ਡੈਸਕ 26-03-2026
ਟਾਂਡਾ ਉੜਮੁੜ, 25 ਮਾਰਚ (ਭਗਵਾਨ ਸਿੰਘ ਸੈਣੀ)-ਮਰਿਆਦਾ ਪੁਰਸ਼ੋਤਮ ਪ੍ਰਭੂ ਸ੍ਰੀ ਰਾਮ ਚੰਦਰ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸਨਾਤਨ ਧਰਮ ਸਭਾ ਉੜਮੁੜ ਦੇ ਪ੍ਰਧਾਨ ਦੀਪਕ ਬਹਿਲ ਦੀ ਅਗਵਾਈ ਵਿਚ ਸਮੂਹ ਕਮੇਟੀ ਮੈਂਬਰਾਂ, ਵੱਖ-ਵੱਖ ਮੰਦਰ ਕਮੇਟੀਆਂ, ਦੁਸਹਿਰਾ ਕਮੇਟੀ ਤੇ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਇਲਾਕਾ ਨਿਵਾਸੀਆਂ ਵਲੋਂ ਜੈ ਵੀਰ ਬਜਰੰਗੀ ਜੈ ਸ੍ਰੀ ਰਾਮ ਦੇ ਜੈਕਾਰੇ ਲਗਾਉਂਦੇ ਹੋਏ ਮਹਾਦੇਵ ਮੰਦਰ ਤੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਸ਼ੋਭਾ ਯਾਤਰਾ ਵਿਚ ਸ੍ਰੀ ਮਧੂ ਸੂਦਨ ਮਹਾਰਾਜ ਵਰਿੰਦਾਵਨ ਵਾਲੇ ਤੇ ਮਹੰਤ ਰਘੁਵੀਰ ਦਾਸ ਮਹਾਰਾਜ ਪੰਡੋਰੀ ਧਾਮ ਵਾਲੇ, ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਨੇ ਜਿੱਥੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਉੱਥੇ ਸਾਬਕਾ ਪਾਰਲੀਮੈਂਟ ਮੈਂਬਰ ਸੋਮ ਪ੍ਰਕਾਸ਼, ਸਾਬਕਾ ਕੈਬਿਨਟ ਮੰਤਰੀ ਸੰਗਤ ਸਿੰਘ ਗਿਲਜੀਆਂ, ਰਾਜਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ, ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ, ਕਰਮਵੀਰ ਸਿੰਘ ਘੁੰਮਣ ਹਲਕਾ ਵਿਧਾਇਕ ਦਸੂਹਾ, ਚੌਧਰੀ ਬਲਵੀਰ ਸਿੰਘ ਮਿਆਣੀ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਅਰਵਿੰਦਰ ਸਿੰਘ ਰਸੂਲਪੁਰ, ਸਤਪਾਲ ਸੱਤੀ ਸੀਨੀਅਰ ਅਕਾਲੀ ਆਗੂ, ਯੂਥ ਆਗੂ ਕਮਲਜੀਤ ਸਿੰਘ ਕੁਲਾਰ, ਕਮਲਜੀਤ ਸਿੰਘ ਤੁਲੀ ਸੀਨੀਅਰ ਅਕਾਲੀ ਆਗੂ,ਜਵਾਹਰ ਖੁਰਾਣਾ, ਸਿਵ ਸੈਨਾ ਪੰਜਾਬ ਰਾਸ਼ਟਰੀ ਪ੍ਰਧਾਨ ਸੰਜੀਵ ਘਨੌਲੀ, ਰਾਸ਼ਟਰੀ ਚੇਅਰਮੈਨ ਰਜੀਵ ਟੰਡਨ, ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਸੀਨੀਅਰ ਆਗੂ ਆਮ ਆਦਮੀ ਪਾਰਟੀ, ਉੱਤਰ ਭਾਰਤ ਸ਼ਿਵ ਸੈਨਾ ਦੇ ਪ੍ਰਧਾਨ ਮਿੱਕੀ ਪੰਡਿਤ, ਸੋਨੂੰ ਖੰਨਾ, ਚੇਅਰਮੈਨ ਸੁਖਵਿੰਦਰ ਅਰੋੜਾ, ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਯੂਥ ਪ੍ਰਧਾਨ ਰਾਹੁਲ ਖੰਨਾ, ਵਿਸ਼ਵਨਾਥ ਬੰਟੀ ਐਡਵੋਕੇਟ ਅਜੈ ਕੁਮਾਰ, ਰਕੇਸ਼ ਬਿੱਟੂ, ਮੰਨਾ ਮਹਿਰਾ, ਵੀਨੂੰ ਪੰਡਿਤ, ਸੰਜੀਵ ਸਿਆਲ, ਸਰਬਜੀਤ ਮੋਮੀ ਜ਼ਿਲ੍ਹਾ ਪ੍ਰਧਾਨ ਐੱਸ. ਸੀ. ਵਿੰਗ, ਬਿਕਰਮਜੀਤ ਸਿੰਘ ਲਾਲੀ, ਗੁਰਸੇਵਕ ਮਾਰਸ਼ਲ, ਆਸ਼ੂ ਵੈਦ, ਸਚਿਨ ਪੂਰੀ, ਪ੍ਰੇਮ ਪਡਵਾਲ, ਹੀਰਾ ਲਾਲ, ਜਸਪ੍ਰੀਤ ਸਿੰਘ ਸੈਣੀ ਜ਼ਿਲ੍ਹਾ ਯੂਥ ਪ੍ਰਧਾਨ ਹੁਸ਼ਿਆਰਪੁਰ ਆਲ ਇੰਡੀਆ ਸੈਣੀ ਸੇਵਾ ਸਮਾਜ ਤੋਂ ਇਲਾਵਾ ਹੋਰ ਉੱਘੀਆਂ ਸ਼ਖ਼ਸੀਅਤਾਂ ਨੇ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ਵਿਚ ਆਪਣੀ ਹਾਜ਼ਰੀ ਲਗਵਾਈ | ਫੁੱਲਾਂ ਨਾਲ ਸਸ਼ੋਭਿਤ ਪ੍ਰਭੂ ਸ਼੍ਰੀ ਰਾਮ ਜੀ ਦੀ ਪਾਲਕੀ ਅਤੇ ਰਾਮ ਰਥ ਸ਼ਰਧਾਲੂਆਂ ਦੇ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ | ਇਹ ਸ਼ੋਭਾ ਯਾਤਰਾ ਮਹਾਦੇਵ ਮੰਦਰ ਤੋਂ ਚੱਲ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਮਹਾਦੇਵ ਮੰਦਰ ਪਹੁੰਚ ਕੇ ਸੰਪੰਨ ਹੋਈ | ਇਸ ਸ਼ੋਭਾ ਯਾਤਰਾ ਵਿਚ ਸ਼ਾਮਿਲ ਪ੍ਰਭੂ ਸ਼੍ਰੀ ਰਾਮ ਜੀ ਦੀ ਸੰਗਤ ਤੇ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ | ਇਸ ਵਿਸ਼ਾਲ ਸ਼ੋਭਾ ਯਾਤਰਾ ਵਿਚ ਸ਼ਾਮਿਲ ਭਜਨ ਮੰਡਲੀਆਂ ਆਪਣੇ ਭਜਨਾਂ ਰਾਹੀਂ ਪ੍ਰਭੂ ਸ਼੍ਰੀ ਰਾਮ ਜੀ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਪ੍ਰਭੂ ਚਰਨਾਂ ਨਾਲ ਜੋੜਿਆ | ਪ੍ਰਧਾਨ ਦੀਪਕ ਬਹਿਲ ਨੇ ਕਿਹਾ ਕਿ ਪ੍ਰਭੂ ਸ੍ਰੀ ਰਾਮ ਜੀ ਦੇ ਆਦਰਸ਼ ਮਨੁੱਖ ਜਾਮੇ ਨੂੰ ਸਫਲ ਬਣਾਉਣ ਦੀ ਪ੍ਰੇਰਨਾ ਦਿੰਦੇ ਹਨ | ਸ਼ੋਭਾ ਯਾਤਰਾ ਚ ਸ਼ਾਮਿਲ ਮਹਿਮਾਨਾਂ ਨੂੰ ਸਨਾਤਨ ਧਰਮ ਸਭਾ ਵਲੋਂ ਜੀ ਆਇਆ ਕਹਿੰਦੇ ਹੋਏ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਣਜੀਤ ਸਿੰਘ ਜੀਤਾ, ਸ਼ੁਭਮ ਬਿੱਲਾ, ਸ਼ਾਮਾਂ ਜੋਸ਼ੀ, ਸੁਰਿੰਦਰ ਨਈਅਰ, ਅਸ਼ੋਕ ਬਹਿਲ, ਦਿਲਬਾਗ ਰਾਏ, ਜੀਵਨ ਕੁਮਾਰ ਬਬਲੀ, ਪਵਨ ਚੱਢਾ, ਸੋਨੂੰ ਖੁਲਰ, ਨਵਦੀਪ ਛਿੱਤਰੂ, ਅਮਿਤ ਕੁਮਾਰ, ਮੋਹਨ ਸ਼ਰਮਾ, ਨਵੀਨ ਵਰਮਾ, ਵਿਕਾਸ ਮਰਵਾਹਾ, ਮਹੇਸ਼ ਸੋਬਤੀ, ਰਾਜ ਠਾਕਰ, ਸੰਜੀਵ ਸ਼ਰਮਾ, ਰਜੀਵ ਟੰਡਨ ਤੇ ਹੋਰ ਸ਼ਰਧਾਲੂ ਹਾਜ਼ਰ ਸਨ |

ਪਿਛਲੀ ਖ਼ਬਰ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਪ੍ਰੇਰਨਾਦਾਇਕ 'ਵੀ ਟਾਕ' ਸ਼ੋਅ ਕਰਵਾਇਆ <br/> ਅਗਲੀ ਖ਼ਬਰ ਸਰਕਾਰ ਗੰਨੇ ਦੀ ਫ਼ਸਲ ਦੀ ਬਕਾਇਆ ਰਾਸ਼ੀ ਕਿਸਾਨਾਂ ਨੂੰ ਤੁਰੰਤ ਦੇਵੇ- ਆਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।