13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਭੂੰਗਾ ਵਿਖੇ ਗੁਰਮਤਿ ਸਮਾਗਮ ਕਰਵਾਇਆ

ਅਜੀਤ ਡੈਸਕ 07-03-2026
ਹਰਿਆਣਾ, 6 ਮਾਰਚ (ਹਰਮੇਲ ਸਿੰਘ ਖੱਖ)-ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਭੂੰਗਾ ਵਿਖੇ ਭਾਈ ਇੰਦਰਜੀਤ ਸਿੰਘ ਸੀਕਰੀ ਤੇ ਪਰਿਵਾਰ ਦੇ ਯਤਨਾਂ ਸਦਕਾ ਕਰਵਾਇਆ ਗਿਆ, ਜਿਸ 'ਚ ਜਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾ, ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ ਵਾਲੇ, ਭਾਈ ਮਹਿਤਾਬ ਸਿੰਘ ਜਲੰਧਰ ਵਾਲੇ, ਭਾਈ ਸਰਤਾਜ ਸਿੰਘ ਬਸਰਾਵਾਂ, ਭਾਈ ਜਸਵੀਰ ਸਿੰਘ, ਭਾਈ ਮਲਕੀਤ ਸਿੰਘ ਤੇ ਬੇਟੀ ਸ਼ਬਦਪ੍ਰੀਤ ਕੌਰ, ਬੇਟਾ ਹਰਨਿਸ਼ਾਨ ਸਿੰਘ ਨੇ ਕੀਰਤਨ ਤੇ ਕਥਾ ਦੀ ਸੇਵਾ ਕੀਤੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਸਟੇਜ ਸਕੱਤਰ ਦੀ ਸੇਵਾ ਭਾਈ ਰਸ਼ਪਾਲ ਸਿੰਘ ਨੇ ਨਿਭਾਈ | ਇਸ ਮੌਕੇ ਕਰਤਾਰ ਮੈਮੋਰੀਅਲ ਹਸਪਤਾਲ ਤੱਗੜ ਵਲੋਂ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਗਿਆ, ਅਗਮ ਲੈਬਾਰਟਰੀ ਭੂੰਗਾ ਵਲੋਂ ਮੁਫ਼ਤ ਬਲੱਡ ਟੈੱਸਟ ਕੀਤੇ ਗਏ, ਦੋਆਬਾ ਇੰਸਟੀਚਿਊਟ ਆਫ਼ ਨਰਸਿੰਗ ਦੇ ਵਿਦਿਆਰਥੀਆਂ ਵਲੋਂ ਮੈਡੀਕਲ ਸੇਵਾਵਾਂ ਕੀਤੀਆਂ, ਅਕਾਲ ਸਹਾਇ ਜਥੇਬੰਦੀ ਵੱਲੋਂ ਮੁਫ਼ਤ ਗੁਰਮਤਿ ਲਿਟਰੇਚਰ ਦੇ ਸਟਾਲ ਲਗਾਏ ਗਏ | ਇਸ ਮੌਕੇ ਹਰਪ੍ਰੀਤ ਸਿੰਘ ਸੇਵਾਦਾਰ ਗੁਰਦੁਆਰਾ ਸਮਾਧਾਂ, ਪਰਮਜੀਤ ਸਿੰਘ ਸਰੋਆ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੀਬੀ ਅਮਰਜੀਤ ਕੌਰ, ਜਤਿੰਦਰ ਸਿੰਘ ਬਾਜਵਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਵਿਸ਼ਨੰੂ ਤਿਵਾੜੀ ਸਾਬਕਾ ਚੇਅਰਮੈਨ, ਹਰਜੀਤ ਸਿੰਘ ਨੰਗਲ, ਦਵਿੰਦਰ ਕਲੇਰ ਚੇਅਰਮੈਨ, ਐਡ. ਦਿਲਬਾਗ ਸਿੰਘ ਬਾਗੀ, ਉਂਕਾਰ ਸਿੰਘ ਧਾਮੀ, ਐੱਸ.ਐਮ ਸਿੱਧੂ, ਨਿਰਮਲ ਕੌਰ, ਰਜਿੰਦਰ ਸਿੰਘ, ਸਰਬਜੀਤ ਸਿੰਘ ਪੱਪੂ, ਰਾਮ ਆਸਰਾ ਸਿੰਘ, ਅਜੀਤ ਸਿੰਘ, ਅਵਤਾਰ ਸਿੰਘ, ਪ੍ਰਕਾਸ਼ ਸਿੰਘ, ਅਰਪਿੰਦਰ ਸਿੰਘ, ਸੁਲੱਖਣ ਪਾਲ, ਭੁਪਿੰਦਰ ਸਿੰਘ, ਬਲਜਿੰਦਰ ਕੌਰ, ਬਲਦੇਵ ਸਿੰਘ, ਨਵੇਦਿੱਤਾ ਤੇ ਰਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਮਨ-ਕਾਨੂੰਨ ਦੀ ਸਥਿਤੀ ਸਰਕਾਰ ਦੇ ਹੱਥੋਂ ਪੂਰੀ ਤਰ੍ਹਾਂ ਖਿਸਕੀ-ਸੰਧੂ/ਈਸੇਵਾਲ ਅਗਲੀ ਖ਼ਬਰ 14 ਦੀ ਭਾਜਪਾ ਦੀ ਬਦਲਾਅ ਰੈਲੀ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ- ਸੁਭਾਸ਼ ਸ਼ਰਮਾ, ਤੀਕਸ਼ਣ ਸੂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।