13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਨਵੀਂ ਧੁੱਸੀ ਸੰਬੰਧੀ ਸਰਵੇ ਨਾਲ ਹੋਣ ਵਾਲੀਆਂ ਸਮੱਸਿਆਵਾਂ ਸੰਬੰਧੀ ਡੀ. ਸੀ. ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 07-03-2026
ਹੁਸ਼ਿਆਰਪੁਰ, 6 ਮਾਰਚ (ਬਲਜਿੰਦਰਪਾਲ ਸਿੰਘ)-ਪਿੰਡ ਹਲੇੜ ਜਨਾਰਧਨ ਵਾਸੀਆਂ ਦਾ ਇਕ ਵਫ਼ਦ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਨਵੀਂ ਧੁੱਸੀ ਸੰਬੰਧੀ ਸਰਵੇ 2026 ਅਤੇ 1995 'ਚ ਬਣੀ ਧੁੱਸੀ ਕਾਰਨ ਆਈਆਂ ਸਮੱਸਿਆਵਾਂ ਦੇ ਹੱਲ ਸੰਬੰਧੀ ਮਿਲਿਆ ਅਤੇ ਮੰਗ ਪੱਤਰ ਸੌਂਪਿਆ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਰਨ ਸਿੰਘ, ਰਜਤ, ਸ਼ਮਸ਼ੇਰ ਸਿੰਘ, ਗੁਰਬਖ਼ਸ਼ ਸਿੰਘ, ਰਮਨ ਕੁਮਾਰ,ਮਨਦੀਪ, ਹਰਮਨ ਸਿੰਘ, ਬਲਦੇਵ ਸਿੰਘ, ਅਜਮੇਰ ਸਿੰਘ, ਅਮਰ ਸਿੰਘ, ਰਾਜੇਸ਼, ਓਮ ਪ੍ਰਕਾਸ਼ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਮੀਰਥਲ ਦਾ ਪੁਲ ਬਿਆਸ ਦਰਿਆ ਤੇ ਬਣਿਆ ਹੋਇਆ ਹੈ, ਜਿਸਦਾ ਪਾੜਾ ਘੱਟੋ ਘੱਟ 200 ਮੀਟਰ ਹੈ ਤੇ ਹਿਮਾਚਲ ਦੀ ਧੁੱਸੀ ਬੰਨ੍ਹ ਦੇ ਸੇਧ ਨੂੰ ਪੰਜਾਬ ਵਲੋਂ 2000 ਮੀਟਰ ਉੱਪਰ ਤੱਕ ਧੁੱਸੀ ਬਣਾਈ ਹੋਈ ਹੈ, ਜਿਸਦੇ ਚੱਲਦਿਆਂ ਦਰਿਆਈ ਪਾਣੀ ਨਾਲ ਬੰਨ੍ਹ ਦੇ ਅੰਦਰਲੇ ਪਾਸੇ ਦੀਆਂ ਜ਼ਮੀਨਾਂ ਬਰਬਾਦ ਹੋਈਆਂ ਹਨ ਅਤੇ ਇਸ ਨੰੂ ਖ਼ਤਮ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਹਿਮਾਚਲ ਦੇ ਪੁਲ 'ਤੇ ਬਣਾਈ ਦੀਵਾਰ ਦੇ ਸਾਹਮਣੇ ਪੱਕੀ ਦੀਵਾਰ ਬਣਾ ਦੇਣ ਤਾਂ ਕਿਸਾਨਾਂ ਨੂੰ 1500 ਏਕੜ ਜ਼ਮੀਨ ਬੱਚ ਜਾਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਰਵਾਏ ਇਸ ਸਾਲ ਕਰਵਾਏ ਸਰਵੇ 'ਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਹੋਰ ਧਾਰਮਿਕ ਸਥਾਨ ਦਰਿਆ ਵੱਲ ਕੱਢ ਦਿੱਤੇ ਹਨ, ਜਿਸਨੂੰ ਰੋਕਿਆ ਜਾਵੇ | ਉਨ੍ਹਾਂ ਕਿਹਾ ਕਿ ਪਿੰਡ ਹਲੇੜ ਜਨਾਰਧਨ ਦੂਸਰੀ ਜਗ੍ਹਾ 'ਤੇ ਵਸਿਆ ਹੈ ਅਤੇ ਇਸ ਨੰੂ ਰੁੜ੍ਹਨ ਤੋਂ ਰੋਕਣ ਲਈ ਸਰਕਾਰ ਪੱਕੀ ਦੀਵਾਰ ਬਣਾਏ | ਉਨ੍ਹਾਂ ਕਿਹਾ ਕਿ ਠੇਕੇਦਾਰ ਨੇ ਹਿਮਾਚਲ ਪ੍ਰਦੇਸ਼ ਦੀ ਜ਼ਮੀਨ ਨੂੰ ਛੱਡ ਕੇ ਪੰਜਾਬ ਦੀ ਹੱਦ 'ਚ ਧੁੱਸੀ ਬਣਾਈ ਹੈ, ਜਿਸ ਕਾਰਨ ਬਚ ਗਏ ਪਾੜੇ ਦਾ ਪਾਣੀ ਉਨ੍ਹਾਂ ਦੀ ਪਿੰਡ ਦੀ ਡਰੇਨ 'ਚ ਆ ਜਾਂਦਾ ਹੈ ਤੇ ਪਿੰਡ ਮਹਿਤਾਬਪੁਰ 'ਚ ਦਰਿਆ ਦੇ ਉੱਚੇ ਹੋਣ ਦੇ ਚੱਲਦਿਆਂ ਇਹ ਪਾਣੀ ਨੇੜਲੇ ਪਿੰਡਾ 'ਚ ਵੜ ਜਾਂਦਾ ਹੈ | ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਨ੍ਹਾਂ ਪਿੰਡਾਂ ਨੂੰ ਸੇਮ ਤੋਂ ਬਚਾਉਣ ਲਈ ਪ੍ਰਸ਼ਾਸਨ ਪਾਣੀ ਦੀ ਨਿਕਾਸੀ ਦਾ ਉਚਿੱਤ ਪ੍ਰਬੰਧ ਕਰੇ |
ਪਿਛਲੀ ਖ਼ਬਰ ਵੁੱਡਬਰੀ ਵਰਲਡ ਸਕੂਲ ਦੇ ਵਿਦਿਆਰਥੀਆਂ ਦਾ ਐੱਸ .ਓ. ਐੱਫ. ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਦਸੂਹਾ ਦੇ ਕੰਵਰਪਾਲ ਸਿੰਘ ਨੇ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਕੀਤੀ ਪਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।