13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਦਸੂਹਾ ਦੇ ਕੰਵਰਪਾਲ ਸਿੰਘ ਨੇ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਕੀਤੀ ਪਾਸ

ਅਜੀਤ ਡੈਸਕ 07-03-2026
ਦਸੂਹਾ, 6 ਮਾਰਚ (ਭੁੱਲਰ)-ਪਿੰਡ ਟੇਰਕਿਆਣੇ ਤੋਂ ਦਸੂਹੇ ਦੇ ਵਸਨੀਕ ਕੰਵਰਪਾਲ ਸਿੰਘ ਪੁੱਤਰ ਲੈਕਚਰਾਰ ਜਸਵੀਰ ਸਿੰਘ ਵਿਰਦੀ ਨੇ 605ਵਾਂ ਰੈਂਕ ਲੈ ਕੇ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਪਾਸ ਕੀਤੀ ਅਤੇ ਦਸੂਹਾ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਐੱਸ. ਵੀ. ਜੇ. ਸੀ. ਡੀ. ਏ. ਵੀ ਪਬਲਿਕ ਸਕੂਲ ਦਸੂਹਾ ਤੋਂ ਪ੍ਰਾਪਤ ਕੀਤੀ ਅਤੇ +2 ਜੇ. ਸੀ. ਡੀ. ਏ. ਵੀ ਕਾਲਜ ਦਸੂਹੇ ਤੋਂ ਕਰਨ ਉਪਰੰਤ ਥਾਪਰ ਯੂਨੀਵਰਸਿਟੀ ਪਟਿਆਲੇ ਤੋਂ ਬੀ ਟੈੱਕ ਦੀ ਡਿਗਰੀ ਕੀਤੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਯੂ. ਪੀ. ਐੱਸ. ਸੀ. ਦੀ ਤਿਆਰੀ ਸਬੰਧੀ ਦਿੱਲੀ ਤੋਂ ਕੋਚਿੰਗ ਲਈ ਅਤੇ ਪ੍ਰੀਖਿਆ ਪਾਸ ਕੀਤੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਰੋਜ਼ਾਨਾ 8 ਤੋਂ 10 ਘੰਟੇ ਸਖ਼ਤ ਮਿਹਨਤ ਕੀਤੀ ਅਤੇ ਇਸ ਮੁਕਾਮ ਤੱਕ ਪਹੁੰਚੇ | ਉਨ੍ਹਾਂ ਦੱਸਿਆ ਕਿ ਉਹ ਆਈ. ਪੀ. ਐੱਸ. ਜਾਂ ਆਈ. ਆਰ. ਐੱਸ. ਕੇਡਰ ਵਿਚ ਜਾਣ ਦੇ ਇੱਛੁਕ ਹਨ | ਉਨ੍ਹਾਂ ਦੇ ਪਿਤਾ ਜਸਬੀਰ ਸਿੰਘ ਵਿਰਦੀ ਲੈਕਚਰਾਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ ਜਦ ਕਿ ਉਨ੍ਹਾਂ ਦੀ ਮਾਤਾ ਸਰਬਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਫਦਰਪੁਰ ਵਿਖੇ ਬਤੌਰ ਇੰਗਲਿਸ਼ ਲੈਕਚਰਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ | ਉਨ੍ਹਾਂ ਦੀ ਭੈਣ ਡਾਕਟਰ ਪਵਨੀਤ ਕੌਰ ਨੇ ਪੀ. ਐੱਚ. ਡੀ. ਕੀਤੀ ਹੈ ਜਦ ਕਿ ਜੀਜਾ ਜੀ. ਈ. ਓ. ਸਾਇੰਟਿਸਟ ਵਜੋਂ ਸੇਵਾਵਾਂ ਨਿਭਾ ਰਹੇ ਹਨ | ਕੰਵਰਪਾਲ ਸਿੰਘ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰ ਸਿਰ ਬੰਨਿ੍ਹਆ |
ਪਿਛਲੀ ਖ਼ਬਰ ਨਵੀਂ ਧੁੱਸੀ ਸੰਬੰਧੀ ਸਰਵੇ ਨਾਲ ਹੋਣ ਵਾਲੀਆਂ ਸਮੱਸਿਆਵਾਂ ਸੰਬੰਧੀ ਡੀ. ਸੀ. ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਕੀਰਤਨ ਸਮਾਗਮ ਅਤੇ ਲੋੜਵੰਦ ਬੱਚਿਆਂ ਦੇ ਸਮੂਹਿਕ ਅਨੰਦ ਕਾਰਜ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।