07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਘਰ 'ਚੋਂ 2 ਮੱਝਾਂ ਚੋਰੀ

ਅਜੀਤ ਡੈਸਕ 22-02-2026
ਚੱਬੇਵਾਲ, 21 ਫਰਵਰੀ (ਰਾਜੀਵ ਭਾਰਦਵਾਜ)-ਬੀਤੀ ਰਾਤ ਕਸਬਾ ਚੱਬੇਵਾਲ ਤੋਂ ਕਾਸਮਪੁਰ ਮਾਰਗ 'ਤੇ ਘਰ 'ਚੋਂ 2 ਮੱਝਾਂ ਚੋਰੀ ਹੋ ਗਈਆਂ | ਜਾਣਕਾਰੀ ਦਿੰਦੇ ਹੋਏ ਕਨੀਜਾ ਪਤਨੀ ਸ਼ੌਕਤ ਅਲੀ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਪੰਜ ਵਜੇ ਮੱਝਾਂ ਚੋਣ ਲਈ ਉੱਠੀ ਤਾਂ ਦੇਖਿਆ ਕਿ ਉਨ੍ਹਾਂ ਦੇ ਘਰ ਦੇ ਨਾਲ ਵਾਲੀ ਕੰਧ ਢਾਹੀ ਹੋਈ ਸੀ ਅਤੇ 2 ਮੱਝਾਂ ਚੋਰੀ ਹੋ ਚੁੱਕੀਆਂ ਸਨ | ਉਸ ਨੇ ਦੱਸਿਆ ਕਿ ਜਿੱਥੇ ਉਹ ਖ਼ੁਦ ਰਹਿੰਦੇ ਹਨ ਪਸ਼ੂਆਂ ਦਾ ਬਸੇਰਾ ਵੀ ਉਸੇ ਬਗਲ 'ਚ ਹੀ ਹੈ | ਉਸ ਨੇ ਦੱਸਿਆ ਕਿ ਉਸ ਦਾ ਪਤੀ ਸ਼ੌਕਤ ਅਲੀ ਫਗਵਾੜਾ ਵਿਖੇ ਕਿਸੇ ਨਿੱਜੀ ਬੱਸ ਦਾ ਡਰਾਈਵਰ ਹੈ ਅਤੇ ਉਹ ਬੀਤੀ ਰਾਤ ਘਰ ਨਹੀਂ ਆਇਆ ਸੀ |
ਪਿਛਲੀ ਖ਼ਬਰ ਮਨਰੇਗਾ ਮਜ਼ਦੂਰ ਯੂਨੀਅਨ ਇੰਟਕ ਦੀ ਮੀਟਿੰਗ ਅਗਲੀ ਖ਼ਬਰ ਪੰਜਾਬ ਦੇ ਰਾਜਪਜਾਲ ਕਟਾਰੀਆ ਭਲਕੇ ਪਹੁੰਚਣਗੇ ਮੁਕੇਰੀਆਂ-ਅੱਲ੍ਹਾ ਬਖ਼ਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।