14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਬਜ਼ੁਰਗ ਦੀ ਨਹਿਰ 'ਚੋਂ ਲਾਸ਼ ਮਿਲੀ

ਅਜੀਤ ਡੈਸਕ 24-01-2026
ਕੋਟਫ਼ਤੂਹੀ, 23 ਜਨਵਰੀ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਦਾਤਾ ਦਾ ਇਕ ਬਜ਼ੁਰਗ ਵਿਅਕਤੀ ਜੋ ਆਪਣੀ ਸਕੂਟਰੀ ਉੱਪਰ ਅੱਡਾ ਕੋਟਫ਼ਤੂਹੀ ਨੂੰ ਗਿਆ ਪਿਛਲੇ ਦਿਨਾਂ ਤੋ ਗੁੰਮ ਹੋ ਗਿਆ ਸੀ ਦੀ ਅੱਜ ਬਾਅਦ ਦੁਪਹਿਰ ਬਿਸਤ ਦੁਆਬ ਨਹਿਰ ਵਿਚੋਂ ਭੇਦਭਰੀ ਹਾਲਤ ਵਿਚ ਉਸ ਦੀ ਲਾਸ਼ ਮਿਲਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ 75 ਕੁ ਸਾਲਾਂ ਸੰਤੋਖ ਸਿੰਘ ਪੁੱਤਰ ਸਵ. ਸਵਰਨ ਸਿੰਘ ਨਿਵਾਸੀ ਪਿੰਡ ਦਾਤਾ 21 ਜਨਵਰੀ ਨੂੰ ਸਾਢੇ ਬਾਰਾ ਕੁ ਵਜੇ ਦੇ ਕਰੀਬ ਆਪਣੇ ਘਰੋ ਆਪਣੀ ਪੀ. ਬੀ. 24 ਸੀ. 4989 ਐਕਟਿਵਾ ਉੱਪਰ ਅੱਡਾ ਕੋਟਫ਼ਤੂਹੀ ਵੱਲ ਨੂੰ ਗਏ, ਜਿੱਥੋਂ ਉਹ ਵਾਪਸ ਘਰ ਨਾ ਆਇਆ, ਅੱਜ ਦੁਪਹਿਰ ਕਿਸੇ ਰਾਹਗੀਰ ਨੇ ਇਕ ਲਾਸ਼ ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਸਾਹਿਬ ਦੀ ਗਰਾੳਾੂਡ ਦੇ ਕੋਲ ਬਿਸਤ ਦੁਆਬ ਨਹਿਰ ਵਾਲੇ ਪੁਲ ਦੇ ਕਰੀਬ ਵੇਖੀ ਤੇ ਪੁਲਿਸ ਚੌਕੀ ਕੋਟਫ਼ਤੂਹੀ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਮੌਕੇ ਤੇ ਪੁਲਿਸ ਮੁਲਾਜ਼ਮਾਂ ਨੇ ਪਹੁੰਚ ਕੇ ਰਾਹਗੀਰਾਂ ਤੇ ਪਿੰਡ ਦਾਤਾ ਦੇ ਨਿਵਾਸੀਆਂ ਦੀ ਮਦਦ ਨਾਲ ਮਿ੍ਤਕ ਬਜ਼ੁਰਗ ਦੀ ਲਾਸ਼ ਨਹਿਰ ਵਿਚੋਂ ਬਾਹਰ ਕੱਢ ਕੇ ਆਪਣੇ ਕਬਜ਼ੇ ਵਿਚ ਲੈ ਲਈ ਹੈ, ਤੇ ਗੜ੍ਹਸ਼ੰਕਰ ਵਿਖੇ ਮੋਰਚਰੀ ਵਿਚ ਰਖਵਾ ਦਿੱਤੀ ਹੈ, ਜਿਸ ਦਾ ਪੋਸਟ ਮਾਰਟਮ ਕੱਲ੍ਹ ਹੋਵੇਗਾ | ਮਿ੍ਤਕ ਵਿਅਕਤੀ ਦੇ ਮੱਥੇ ਉੱਪਰ ਗਹਿਰੀ ਚੋਟ ਲੱਗੀ ਹੋਈ ਸੀ |
ਪਿਛਲੀ ਖ਼ਬਰ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ 'ਚ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਸ਼ੁਰੂ ਅਗਲੀ ਖ਼ਬਰ ਪੁਲਿਸ ਮੁਲਾਜ਼ਮ ਦਾ ਏ.ਟੀ.ਐਮ. ਬਦਲ ਕੇ 1.90 ਲੱਖ ਰੁਪਏ ਕਢਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।