16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਜ਼ਿਲ੍ਹਾ ਉਦਯੋਗ ਕੇਂਦਰ ਵਲੋਂ ਆਰ.ਏ.ਐਮ.ਪੀ. ਯੋਜਨਾ ਤਹਿਤ ਮੈਗਾ ਸਮਰੱਥਾ ਨਿਰਮਾਣ ਵਰਕਸ਼ਾਪ

ਅਜੀਤ ਡੈਸਕ 22-01-2026
ਹੁਸ਼ਿਆਰਪੁਰ, 21 ਜਨਵਰੀ (ਬਲਜਿੰਦਰਪਾਲ ਸਿੰਘ)-ਉਦਯੋਗ ਤੇ ਵਣਜ ਵਿਭਾਗ ਪੰਜਾਬ ਵਲੋਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ (ਮੈਗਸੀਪਾ) ਦੇ ਸਹਿਯੋਗ ਅਤੇ ਵਿਸ਼ਵ ਬੈਂਕ ਦੇ ਸਮਰਥਨ ਨਾਲ ਜ਼ਿਲ੍ਹਾ ਉਦਯੋਗ ਕੇਂਦਰ ਹੁਸ਼ਿਆਰਪੁਰ ਵਿਚ ਰੇਜ਼ਿੰਗ ਐਂਡ ਐਕਸੇਲੇਰੇਟਿੰਗ ਐਮ.ਐਸ.ਐਮ.ਈ. ਪ੍ਰਫਾਰਮੈਂਸ (ਆਰ.ਏ.ਐਮ.ਪੀ) ਯੋਜਨਾ ਤਹਿਤ ਇਕ ਰੋਜ਼ਾ ਮੈਗਾ ਸਮਰੱਥਾ ਨਿਰਮਾਣ ਵਰਕਸ਼ਾਪ ਲਗਾਈ ਗਈ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਜ਼ਿਲ੍ਹੇ ਦੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐਮ.ਐਸ.ਐਮ.ਈਜ਼) ਨੂੰ ਸ਼ਕਤੀਸ਼ਾਲੀ ਬਣਾਉਣਾ, ਉਨ੍ਹਾਂ ਦੀ ਕੁਸ਼ਲਤਾ 'ਚ ਸੁਧਾਰ ਕਰਨਾ, ਉਨ੍ਹਾਂ ਨੂੰ ਵਧੀਆ ਅਭਿਆਸਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਵਿਸ਼ਵ-ਵਿਆਪੀ ਮੁਕਾਬਲੇ ਲਈ ਤਿਆਰ ਕਰਨਾ ਸੀ | ਪ੍ਰੋਗਰਾਮ ਦੌਰਾਨ ਮਾਹਿਰਾਂ ਦੁਆਰਾ ਚਾਰ ਤਕਨੀਕੀ ਸੈਸ਼ਨ ਕਰਵਾਏ ਗਏ | ਪਹਿਲੇ ਸੈਸ਼ਨ ਵਿਚ ਡਾ. ਸੰਜੀਵ ਚੱਢਾ, ਪ੍ਰੋਫੈਸਰ ਅਤੇ ਮੁਖੀ, ਮੈਗਸੀਪਾ ਨੇ ਆਰ.ਏ.ਐਮ.ਪੀ ਸਕੀਮ ਦੇ ਢਾਂਚੇ, ਉਦੇਸ਼ਾਂ ਅਤੇ ਲਾਗੂ ਕਰਨ ਦੀ ਪ੍ਰਕਿਰਿਆ 'ਤੇ ਚਾਨਣਾ ਪਾਇਆ | ਦੂਜੇ ਸੈਸ਼ਨ ਵਿਚ ਡਾ. ਸੰਜੀਵ ਗੁਪਤਾ, ਸਾਬਕਾ ਸੀ.ਜੀ.ਐਮ, ਐਸ.ਐਮ.ਐਲ ਇਸਜ਼ੂ ਲਿਮਟਿਡ ਨੇ ਜ਼ੈੱਡ (ਜ਼ੀਰੋ ਡਿਫੈਕਟ, ਜ਼ੀਰੋ ਇਫੈਕਟ) ਯੋਜਨਾ ਅਤੇ ਲੀਨ ਮੈਨੇਜਮੈਂਟ ਰਾਹੀਂ ਗੁਣਵੱਤਾ ਅਤੇ ਉਤਪਾਦਕਤਾ ਨੂੰ ਵਧਾਉਣ ਦੇ ਉਪਾਅ ਸਾਂਝੇ ਕੀਤੇ | ਤੀਜੇ ਸੈਸ਼ਨ 'ਚ ਦੀਪਾਲੀ ਗੁਲਾਟੀ, ਕਾਰਪੋਰੇਟ ਟਰੇਨਰ ਨੇ ਐਮ.ਐਸ.ਐਮ.ਈਜ਼ ਲਈ ਆਧੁਨਿਕ ਮਾਰਕੀਟਿੰਗ, ਬ੍ਰਾਂਡਿੰਗ ਅਤੇ ਗਾਹਕ ਸ਼ਮੂਲੀਅਤ ਰਣਨੀਤੀਆਂ ਬਾਰੇ ਮਾਰਗਦਰਸ਼ਨ ਕੀਤਾ | ਚੌਥੇ ਸੈਸ਼ਨ 'ਚ ਆਰਕੀਟੈਕਟ ਜੀਤ ਕੁਮਾਰ ਗੁਪਤਾ, ਸਿੱਖਿਆ ਸ਼ਾਸਤਰੀ ਅਤੇ ਨਗਰ ਯੋਜਨਾਕਾਰ ਨੇ ਹਰੀ ਅਤੇ ਊਰਜਾ ਕੁਸ਼ਲ ਉਦਯੋਗਿਕ ਇਮਾਰਤਾਂ ਦੀ ਮਹੱਤਤਾ ਬਾਰੇ ਚਰਚਾ ਕੀਤੀ | ਵਰਕਸ਼ਾਪ 'ਚ ਲੀਡ ਬੈਂਕ, ਰੁਜ਼ਗਾਰ ਉਤਪਤੀ ਵਿਭਾਗ, ਤਕਨੀਕੀ ਸਿੱਖਿਆ ਵਿਭਾਗ ਅਤੇ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ | ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਹੁਸ਼ਿਆਰਪੁਰ ਦੇ ਜਨਰਲ ਮੈਨੇਜਰ ਮਾਨ ਮਹਿੰਦਰ ਸਿੰਘ ਨੇ ਐਮ.ਐਸ.ਐਮ.ਈਜ਼ ਨੂੰ ਰੈਂਪ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੱਤਾ | ਉੱਥੇ ਨਰੇਸ਼ ਤਿਵਾੜੀ ਪ੍ਰਧਾਨ (ਆਲ ਇੰਡੀਆ ਐਸੋਸੀਏਸ਼ਨ) ਨੇ ਉਦਯੋਗ ਨੂੰ ਸਰਕਾਰੀ ਯੋਜਨਾਵਾਂ ਵਿਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਕੀਤਾ | ਗੁਰਦੀਪ ਕੌਰ (ਕੰਸਲਟੈਂਟ, ਪੀ.ਆਈ.ਯੂ), ਸਨਮੂਨ (ਟਰੇਨਿੰਗ ਐਸੋਸੀਏਟ) ਅਤੇ ਸੰਕੇਤ ਜੈਨ (ਰਿਸਰਚ ਐਸੋਸੀਏਟ) ਨੇ ਪ੍ਰੋਗਰਾਮ ਦੇ ਸਫਲ ਆਯੋਜਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ | ਵਿਭਾਗ ਨੇ ਸਾਰੇ ਸਹਿਯੋਗੀਆਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਵਲੋਂ ਇਕ ਨਿੱਜੀ ਚੈਨਲ ਨੂੰ ਬੰਦ ਕਰਨ 'ਤੇ ਸਰਕਾਰ ਦੀ ਨਿਖੇਧੀ ਅਗਲੀ ਖ਼ਬਰ ਮਿਸ਼ਨ ਸਮਰੱਥ ਤਹਿਤ ਬਲਾਕ ਪੱਧਰੀ 2 ਰੋਜ਼ਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।