16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਮਿਸ਼ਨ ਸਮਰੱਥ ਤਹਿਤ ਬਲਾਕ ਪੱਧਰੀ 2 ਰੋਜ਼ਾ ਸੈਮੀਨਾਰ

ਅਜੀਤ ਡੈਸਕ 22-01-2026
ਦਸੂਹਾ, 21 ਜਨਵਰੀ (ਭੁੱਲਰ)-ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਸ਼ਰਮਾ ਤੇ ਡੀ ਆਰ ਸੀ ਹਰਮਿੰਦਰ ਪਾਲ ਸਿੰਘ ਦੀ ਅਗਵਾਈ ਜ਼ਿਲੇ੍ਹ ਭਰ ਦੇ ਵੱਖ-ਵੱਖ ਬਲਾਕਾਂ 'ਚ ਮਿਸ਼ਨ ਸਮਰੱਥ 4.0 ਤਹਿਤ ਬਲਾਕ ਪੱਧਰੀ ਸੈਮੀਨਾਰ ਲਗਾਏ ਗਏ | ਇਸ ਮੌਕੇ ਬੀ. ਆਰ. ਸੀ. ਦਸੂਹਾ-1, ਦਸੂਹਾ-2, ਭੁੰਗਾ-1, ਭੁੰਗਾ-2 ਵਿਖੇ ਮਿਸ਼ਨ ਸਮਰੱਥ 4.0 ਤਹਿਤ ਦੋ ਰੋਜ਼ਾ ਟਰੇਨਿੰਗ ਦਿੱਤੀ ਗਈ | ਇਸ ਮੌਕੇ ਸੀ.ਆਰ.ਸੀ. ਕੰਗਮਾਈ ਵਿਖੇ ਇਹ ਰਿਸੋਰਸ ਪਰਸਨ ਜਸਬੀਰ ਸਿੰਘ ਰਿਸੋਰਸ ਪਰਸਨ ਹਰਭਜਨ ਸਿੰਘ, ਦਸੂਹਾ ਵਿਖੇ ਬੀ. ਆਰ. ਸੀ. ਗੁਰਜਿੰਦਰਪਾਲ ਸਿੰਘ, ਬੀ. ਆਰ. ਸੀ. ਬਲਜੀਤ ਸਿੰਘ ਅਤੇ ਰਿਸੋਰਸ ਤਰਲੋਕ ਸਿੰਘ, ਬੀ. ਐਨ. ਓ. ਨਰਿੰਦਰਪਾਲ ਸਿੰਘ ਨੇ ਕਿਹਾ ਕਿ ਵਿਭਾਗੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਬੱਚਿਆਂ ਦੀ ਸਿੱਖਿਆ ਪੱਧਰ ਨੂੰ ਹੋਰ ਨਿਖਾਰਿਆ ਜਾਵੇ | ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਰਾਹੀਂ ਸਮੂਹ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਰਿਹਾ ਹੈ | ਇਸ ਮੌਕੇ ਸੀ. ਐੱਚ. ਟੀ. ਸੰਗੀਤਾ ਵਾਸੂਦੇਵ, ਸੀ. ਐੱਚ. ਟੀ. ਜਗਜੀਤ ਸਿੰਘ, ਹੈੱਡਟੀਚਰ ਜਸਬੀਰ ਸਿੰਘ, ਹੈੱਡਟੀਚਰ ਹਰਪਾਲ ਸਿੰਘ, ਹੈੱਡਟੀਚਰ ਹਰਵਿੰਦਰ ਸਿੰਘ, ਹੈੱਡਟੀਚਰ ਸੁਖਵਿੰਦਰ ਕੌਰ, ਹੈੱਡਟੀਚਰ ਅਮਰਦੀਪ ਕੌਰ, ਹੈੱਡਟੀਚਰ ਕੁਲਦੀਪ ਕੌਰ, ਗੁਰਿੰਦਰ ਕੌਰ, ਐੱਚ. ਟੀ. ਨੀਲਮ ਕੁਮਾਰੀ, ਐੱਚ. ਟੀ. ਮਨਜੀਤ ਕੌਰ, ਉਪਿੰਦਰ ਸਿੰਘ, ਨਰੇਸ਼ ਪਾਲ, ਬਲਵਿੰਦਰ ਸਿੰਘ, ਕੁੰਦਨ ਲਾਲ ਭੱਟੀ, ਹਰਜੀਤ ਸਿੰਘ, ਦਿਲਪ੍ਰੀਤ ਸਿੰਘ, ਸੁਖਵੀਰ ਸਿੰਘ, ਜਗਮੋਹਨ ਸਿੰਘ, ਬਲਦੇਵ ਸਿੰਘ, ਹਰਦੀਪ ਕੌਰ, ਸੋਨਾਲੀ ਨੰਦਾ, ਜੀਵਨ ਕੁਮਾਰੀ, ਮੋਨਿਕਾ, ਆਸ਼ਾ ਰਾਣੀ, ਅਮਨਦੀਪ ਕੌਰ, ਲਖਵੀਰ ਕੌਰ, ਕਮਲਜੀਤ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਨਿਰਮਲਾ ਦੇਵੀ, ਸ਼ਿਲਪਾ ਰਾਣੀ, ਸੁਨੀਤਾ ਕੰਵਲਜੀਤ ਕੌਰ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਉਦਯੋਗ ਕੇਂਦਰ ਵਲੋਂ ਆਰ.ਏ.ਐਮ.ਪੀ. ਯੋਜਨਾ ਤਹਿਤ ਮੈਗਾ ਸਮਰੱਥਾ ਨਿਰਮਾਣ ਵਰਕਸ਼ਾਪ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਗਣਿਤ ਮੇਲੇ 'ਚ ਅਜੜਾਮ ਸਕੂਲ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।