25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਘਾਹ ਕਲਾਕਾਰ ਅਭਿਸ਼ੇਕ ਕੁਮਾਰ ਚੌਹਾਨ ਵਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ

ਅਜੀਤ ਡੈਸਕ 21-01-2026
ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)-ਪ੍ਰਸਿੱਧ ਘਾਹ ਕਲਾਕਾਰ ਅਭਿਸ਼ੇਕ ਕੁਮਾਰ ਚੌਹਾਨ ਨੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨਾਲ ਵਿਸ਼ੇਸ਼ ਮੁਲਾਕਾਤ ਕੀਤੀ | ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਇਸ ਦੁਰਲੱਭ, ਅਧਿਆਤਮਿਕ-ਆਧਾਰਿਤ ਅਤੇ ਇਤਿਹਾਸਕ ਘਾਹ ਕਲਾ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ | ਜ਼ਿਕਰਯੋਗ ਹੈ ਕਿ ਅਭਿਸ਼ੇਕ ਕੁਮਾਰ ਚੌਹਾਨ ਨਾ ਸਿਰਫ਼ ਪੰਜਾਬ 'ਚ ਸਗੋਂ ਪੂਰੇ ਦੇਸ਼ ਵਿਚ ਇਕੋ-ਇਕ ਘਾਹ ਕਲਾਕਾਰ ਹੈ, ਜੋ ਆਪਣੀਆਂ ਅੱਖਾਂ ਬੰਦ ਕਰਕੇ ਘਾਹ ਦੀ ਤੂੜੀ ਤੋਂ ਕਲਾਕਿ੍ਤੀਆਂ ਅਤੇ ਮੂਰਤੀਆਂ ਬਣਾਉਂਦਾ ਹੈ | ਉਨ੍ਹਾਂ ਦੀ ਵਿਲੱਖਣ ਕਲਾ ਅਧਿਆਤਮਿਕ ਅਭਿਆਸ, ਇਕਾਗਰਤਾ ਅਤੇ ਪਰੰਪਰਾ ਦਾ ਇਕ ਸ਼ਾਨਦਾਰ ਸੁਮੇਲ ਹੈ | 2019 'ਚ ਜਦੋਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਤਾਂ ਉਨ੍ਹਾਂ ਨੂੰ ਅਧਿਕਾਰਤ ਤੌਰ 'ਤੇ ਦੇਸ਼ ਦਾ ਇਕੋ-ਇਕ ਕਲਾਕਾਰ ਘੋਸ਼ਿਤ ਕੀਤਾ ਗਿਆ, ਜਿਸ ਨੇ ਆਪਣੀਆਂ ਅੱਖਾਂ ਬੰਦ ਕਰਕੇ ਘਾਹ ਕਲਾ ਦਾ ਅਭਿਆਸ ਕੀਤਾ | ਮੁਲਾਕਾਤ ਦੌਰਾਨ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ 'ਇਕ ਉਂਕਾਰ' ਦੀ ਇਕ ਫਰੇਮ ਕੀਤੀ ਗਈ ਤਸਵੀਰ ਵੀ ਭੇਟ ਕੀਤੀ, ਜੋ ਉਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰਕੇ ਬਣਾਈ ਸੀ | ਅਸਲ ਕਲਾਕਿ੍ਤੀ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਿਖੇ ਸਤਿਕਾਰ ਅਤੇ ਸਨਮਾਨ ਦਿੱਤਾ ਜਾਂਦਾ ਹੈ | ਇਸ ਕਲਾਕਿ੍ਤੀ ਵਿਚ 1100 ਘਾਹ ਦੇ ਤਣਿਆਂ ਨੂੰ 11,000 ਵਾਰ ਮੋੜਨਾ ਅਤੇ ਅੱਖਾਂ ਬੰਦ ਕਰਕੇ ਲਗਪਗ 10 ਘੰਟੇ ਲਗਾਤਾਰ ਧਿਆਨ ਕਰਨਾ ਸ਼ਾਮਿਲ ਸੀ | ਇਸ ਤੋਂ ਇਲਾਵਾ ਚੌਹਾਨ ਨੇ ਘਾਹ ਤੋਂ ਬਣੀ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਇਕ ਸ਼ਾਨਦਾਰ ਮੂਰਤੀ ਵੀ ਪ੍ਰਦਰਸ਼ਿਤ ਕੀਤੀ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਲਾਕਾਰ ਅਭਿਸ਼ੇਕ ਕੁਮਾਰ ਚੌਹਾਨ ਦੇ ਹੁਨਰ ਦੀ ਪ੍ਰਸ਼ੰਸਾ ਕਰਦਿਆਂ ਇਤਿਹਾਸਕ ਘਾਹ ਕਲਾ 'ਤੇ ਆਧਾਰਿਤ ਇਕ ਸੱਭਿਆਚਾਰਕ ਪ੍ਰੋਗਰਾਮ ਦੇ ਪ੍ਰਸਤਾਵ 'ਤੇ ਵਿਸਤਰਿਤ ਚਰਚਾ ਕੀਤੀ ਅਤੇ ਕਿਹਾ ਕਿ ਪ੍ਰਸਤਾਵਿਤ ਪ੍ਰੋਗਰਾਮ 'ਚ ਨਾ ਸਿਰਫ਼ ਇਤਿਹਾਸਕ ਘਾਹ ਕਲਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ, ਬਲਕਿ ਬੰਦ ਅੱਖਾਂ ਨਾਲ ਲਾਈਵ ਘਾਹ ਕਲਾ ਸਿਰਜਣਾ ਵੀ ਸ਼ਾਮਿਲ ਕੀਤੀ ਜਾਵੇਗੀ, ਜਿਸ ਨਾਲ ਹੁਸ਼ਿਆਰਪੁਰ ਨੂੰ ਭਾਰਤ ਦੀ ਲਗਪਗ 200 ਸਾਲ ਪੁਰਾਣੀ ਵਿਰਾਸਤ 'ਇਤਿਹਾਸਕ ਘਾਹ ਕਲਾ' ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ | ਉਨ੍ਹਾਂ ਦੱਸਿਆ ਕਿ ਇਸ ਪ੍ਰਸਤਾਵ ਨੂੰ ਅਗਲੀ ਕਾਰਵਾਈ ਲਈ ਅੱਗੇ ਭੇਜ ਦਿੱਤਾ ਹੈ |
ਪਿਛਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਮੁਹੱਲਾ ਕੈਂਥਾਂ 'ਚ ਨਵੀਂ ਬਣਨ ਵਾਲੀ ਗਲੀ ਦੀ ਸ਼ੁਰੂਆਤ ਅਗਲੀ ਖ਼ਬਰ ਗ਼ਰੀਬ ਜਨਤਾ ਦੀ ਰੋਜ਼ੀ ਰੋਟੀ 'ਤੇ ਹਮਲਾ ਬਰਦਾਸ਼ਤ ਨਹੀਂ ਕਰਾਂਗੇ-ਸੁਮਿਤ ਡਡਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।