25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਅਰੁਣ ਡੋਗਰਾ ਮਿੱਕੀ ਵਲੋਂ ਮਨਰੇਗਾ ਮਜ਼ਦੂਰਾਂ ਨਾਲ ਬੈਠਕ ਮਨਰੇਗਾ ਸਕੀਮ ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਪ੍ਰੇਰਿਤ ਸੀ-ਡੋਗਰਾ

ਅਜੀਤ ਡੈਸਕ 21-01-2026
ਰਾਮਗੜ੍ਹ ਸੀਕਰੀ, 20 ਜਨਵਰੀ (ਕਟੋਚ)-ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਦਾ ਨਾਂਅ ਬਦਲਣ ਅਤੇ ਉਸ ਵਿਚ ਬੁਨਿਆਦੀ ਬਦਲਾਅ ਦੇ ਵਿਰੋਧ ਸਰੂਪ ਪੰਜਾਬ ਕਾਂਗਰਸ ਵਲੋਂ ਪਿੰਡਾਂ 'ਚ ਜਾ ਕੇ ਮਨਰੇਗਾ ਵਰਕਰਾਂ ਨਾਲ ਬੈਠਕਾਂ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਅਧੀਨ ਸਾਬਕਾ ਵਿਧਾਇਕ ਦਸੂਹਾ ਅਰੁਣ ਡੋਗਰਾ ਮਿੱਕੀ ਵਲੋਂ ਪਿੰਡ ਰਜਵਾਲ ਵਿਖੇ ਇੱਕ ਬੈਠਕ ਕੀਤੀ ਗਈ | ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਅਤੇ ਮਨਰੇਗਾ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਡੋਗਰਾ ਨੇ ਕਿਹਾ ਕਿ ਮਨਮੋਹਨ ਸਿੰਘ ਸਰਕਾਰ ਵਲੋਂ ਸਾਲ 2005 ਦੌਰਾਨ ਸ਼ੁਰੂ ਕੀਤੀ ਮਨਰੇਗਾ ਯੋਜਨਾ ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਪ੍ਰੇਰਿਤ ਸੀ ਅਤੇ ਇਸ ਯੋਜਨਾ ਨੂੰ ਦੇਸ਼ ਦੇ ਪਿੰਡਾਂ ਦੇ ਗ਼ਰੀਬ ਮਜ਼ਦੂਰਾਂ ਅਤੇ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਸੀ ਅਤੇ ਕਰੋੜਾਂ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲਿਆ ਸੀ | ਡੋਗਰਾ ਨੇ ਰੋਸ ਪ੍ਰਗਟਾਇਆ ਕਿ ਕੇਂਦਰ ਸਰਕਾਰ ਵਲੋਂ ਇਸ ਯੋਜਨਾ ਦਾ ਨਾਂਅ ਹੀ ਨਹੀਂ ਬਦਲਿਆ ਬਲਕਿ ਇਸ 'ਚ ਅਨੇਕਾਂ ਬਦਲਾਅ ਕੀਤੇ ਹਨ ਜੋ ਸਿੱਧੇ ਤੌਰ 'ਤੇ ਮਨਰੇਗਾ ਮਜ਼ਦੂਰਾਂ ਦੇ ਅਧਿਕਾਰ ਖੋਹਣ ਦਾ ਕੰਮ ਕਰਨਗੇ | ਸਾਬਕਾ ਵਿਧਾਇਕ ਡੋਗਰਾ ਨੇ ਦੱਸਿਆ ਕਿ ਉਹ ਵਿਧਾਨ ਸਭਾ ਹਲਕੇ ਦੇ ਹਰੇਕ ਪਿੰਡ ਜਾ ਕੇ ਬੈਠਕਾਂ ਦਾ ਆਯੋਜਨ ਕਰਨਗੇ ਅਤੇ ਮਨਰੇਗਾ ਮਜ਼ਦੂਰਾਂ ਤੇ ਵਰਕਰਾਂ ਨੂੰ ਇਸ ਸੰਬੰਧੀ ਜਾਗਰੂਕ ਕਰਨਗੇ | ਇਸ ਮੌਕੇ ਕੈਪਟਨ ਸੁਰੇਸ਼ ਕੁਮਾਰ, ਮਾਸਟਰ ਰਾਮ ਲਾਲ, ਰਜਿੰਦਰ ਕੁਮਾਰ, ਰਾਹੁਲ ਸ਼ਰਮਾ, ਧੀਰਜ ਪੰਕੂ, ਹਰਦੀਪ ਸਿੰਘ, ਗਿਆਨ ਸਿੰਘ, ਸਿੰਧੂ ਰਜਵਾਲ, ਅਜੀਤ, ਬਿਸ਼ਨ ਦਾਸ ਸੰਧੂ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਗ਼ਰੀਬ ਜਨਤਾ ਦੀ ਰੋਜ਼ੀ ਰੋਟੀ 'ਤੇ ਹਮਲਾ ਬਰਦਾਸ਼ਤ ਨਹੀਂ ਕਰਾਂਗੇ-ਸੁਮਿਤ ਡਡਵਾਲ ਅਗਲੀ ਖ਼ਬਰ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਚੋਣ ਪਾਰਦਰਸ਼ੀ ਢੰਗ ਨਾਲ ਆਨਲਾਈਨ ਹੋਵੇਗੀ- ਗੌਰਵ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।