25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਜਿੰਪਾ ਦੇ ਯਤਨਾਂ ਨਾਲ ਮਾਤਾ ਚਿੰਤਪੁਰਨੀ ਦੇ ਲਾਈਵ ਦਰਸ਼ਨਾਂ ਲਈ ਚਿੰਤਪੁਰਨੀ ਚੌਕ 'ਤੇ ਲੱਗੀ ਐਲ.ਈ.ਡੀ. ਸਕਰੀਨ

ਅਜੀਤ ਡੈਸਕ 21-01-2026
ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਯੁਵਾ ਵਾਹਿਨੀ ਸਮਿਤੀ ਹੁਸ਼ਿਆਰਪੁਰ ਦੀ ਅਪੀਲ 'ਤੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੇ ਯਤਨਾਂ ਨਾਲ ਮਾਤਾ ਚਿੰਤਪੁਰਨੀ ਚੌਕ 'ਤੇ ਮਾਤਾ ਚਿੰਤਪੁਰਨੀ ਦੇ ਲਾਈਵ ਦਰਸ਼ਨਾਂ ਲਈ ਇਕ ਅਤਿ-ਆਧੁਨਿਕ ਐਲ.ਈ.ਡੀ ਸਕਰੀਨ ਲਗਾਈ ਗਈ ਹੈ | ਇਹ ਐਲ.ਈ.ਡੀ ਸਕਰੀਨ ਊਸ਼ਾ ਮਾਰਟਿਨ ਕੰਪਨੀ ਵਲੋਂ ਸੀ.ਐਸ.ਆਰ (ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ) ਫ਼ੰਡ ਤਹਿਤ ਲਗਾਈ ਗਈ ਹੈ, ਜਿਸ ਦਾ ਰਸਮੀ ਉਦਘਾਟਨ ਵਿਧਾਇਕ ਜਿੰਪਾ ਵਲੋਂ ਕੀਤਾ ਗਿਆ | ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਲੋਕਾਂ ਨੂੰ ਮਾਤਾ ਚਿੰਤਪੁਰਨੀ ਜੀ ਵਿਚ ਅਥਾਹ ਵਿਸ਼ਵਾਸ ਹੈ ਅਤੇ ਹਰ ਸ਼ਰਧਾਲੂ ਉਨ੍ਹਾਂ ਦੇ ਦਰਸ਼ਨ ਕਰਨਾ ਚਾਹੁੰਦਾ ਹੈ | ਇਸ ਐਲ.ਈ.ਡੀ ਸਕਰੀਨ ਰਾਹੀਂ ਹੁਣ ਉਹ ਸ਼ਰਧਾਲੂ ਵੀ, ਜੋ ਕਿਸੇ ਕਾਰਨ ਕਰਕੇ ਮੰਦਰ ਨਹੀਂ ਪਹੁੰਚ ਸਕਦੇ, ਮਾਤਾ ਰਾਣੀ ਦੇ ਲਾਈਵ ਦਰਸ਼ਨ ਕਰ ਸਕਣਗੇ | ਇਸ ਸ਼ੁੱਭ ਮੌਕੇ ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਬੌਬੀ, ਸੀਨੀਅਰ ਡਿਪਟੀ ਮੇਅਰ ਪਰਵੀਨ ਸੈਣੀ, ਗਿਰੀਸ਼ ਵਾਲੀਆ, ਜਤਿੰਦਰ ਵਾਲੀਆ ਊਸ਼ਾ ਮਾਰਟਿਨ, ਮਹਿਲਾ ਵਿੰਗ ਪ੍ਰਧਾਨ ਸੰਤੋਸ਼ ਸੈਣੀ, ਅਜੇ ਵਰਮਾ, ਕੌਂਸਲਰ ਪ੍ਰਦੀਪ ਬਿੱਟੂ, ਵਿਜੇ ਅਗਰਵਾਲ, ਅਜੇ ਸੈਣੀ, ਖ਼ੁਸ਼ੀ ਰਾਮ ਧੀਮਾਨ, ਬਲਵਿੰਦਰ ਰਾਣਾ, ਮਨੋਜ ਦੱਤਾ, ਕਿ੍ਸ਼ਨ ਕੁਮਾਰ, ਦੀਪਕ ਪੁਰੀ, ਵਿਕਾਸ ਸ਼ਰਮਾ, ਰਾਜੇਸ਼ ਵਰਮਾ, ਨਰਿੰਦਰ ਕੁਮਾਰ, ਕਰਮਜੀਤ, ਅਮਿਤ ਗੁਪਤਾ, ਰਾਕੇਸ਼ ਕੁਮਾਰ, ਮਨੀਸ਼ ਗੁਪਤਾ, ਵੰਸ਼, ਦਿਨਕਰ ਕਪਿਲਾ, ਬਲਜੀਤ ਜੀਤੂ, ਸੁਭਾਸ਼ ਕੁਮਾਰ, ਚਰਨਜੀਤ ਸੇਠੀ, ਸਮੀਰ, ਪੰਡਿਤ ਪ੍ਰਮੋਦ ਸ਼ਰਮਾ, ਤਰਸੇਮ ਲਾਲ, ਸ਼ੰਕਰ ਸ਼ਮੀ, ਭਾਰਤੀ ਮਹਾਵੀਰ ਦਲ ਦੇ ਮਹਾ ਸਕੱਤਰ ਭਾਰਤ ਭੂਸ਼ਨ ਵਰਮਾ, ਮਾਇਆ ਜੀ ਅਸੀ ਨੌਕਰ ਤੇਰੇ ਦੇ ਮੁਖੀ ਸ਼ਿਆਮ ਲਾਲ ਚੌਧਰੀ, ਸ੍ਰੀ ਸ਼ਿਵਰਾਤਰੀ ਅਤੇ ਉਤਸਵ ਕਮੇਟੀ ਦੇ ਪ੍ਰਧਾਨ ਹਰੀਸ਼ ਖੋਸਲਾ, ਸ਼੍ਰੀ ਰਾਮ ਚਰਿਤ ਮਾਨਸ ਪ੍ਰਚਾਰ ਮੰਡਲ ਦੇ ਮੁਖੀ ਹਰੀਸ਼ ਸੈਣੀ, ਮਹਾਵੀਰ ਦਲ ਦੇ ਮੁਖੀ ਕਿ੍ਸ਼ਨ ਗੋਪਾਲ ਆਨੰਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 24 ਦੀ ਦਿੜ੍ਹਬਾ ਰੈਲੀ 'ਚ ਪਰਿਵਾਰਾਂ ਸਮੇਤ ਭਰਵੀਂ ਸ਼ਮੂਲੀਅਤ ਦਾ ਕੀਤਾ ਐਲਾਨ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰ... ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ 2027 ਦੀਆਂ ਚੋਣਾਂ 'ਚ ਵੱਡੀ ਲੀਡ ਨਾਲ ਜਿੱਤ ਦਰਜ ਕਰੇਗਾ-ਠੰਡਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।