ਨਵ-ਨਿਯੁਕਤ ਹਲਕਾ ਇੰਚਾਰਜ ਹਰਮਿੰਦਰ ਸੰਧੂ ਦਾ ਸਨਮਾਨ ਸ਼ੋ੍ਰਮਣੀ ਅਕਾਲੀ ਦਲ 2027 ਦੀਆਂ ਚੋਣਾਂ 'ਚ ਵੱਡੀ ਲੀਡ ਨਾਲ ਜਿੱਤ ਦਰਜ ਕਰੇਗਾ-ਠੰਡਲ
ਸ਼ੋ੍ਰਮਣੀ ਅਕਾਲੀ ਦਲ ਦੇ ਨਵ-ਨਿਯੁਕਤ ਹਲਕਾ ਚੱਬੇਵਾਲ ਦੇ ਇੰਚਾਰਜ ਹਰਮਿੰਦਰ ਸਿੰਘ ਸੰਧੂ ਦਾ ਸਨਮਾਨ ਕਰਦੇ ਹੋਏ ਸੋਹਣ ਸਿੰਘ ਠੰਡਲ | ਉਨ੍ਹਾਂ ਨਾਲ ਪਿ੍ੰ. ਰਛਪਾਲ ਸਿੰਘ ਜਲਵੇੜਾ, ਮਾ. ਹਰਭਜਨ ਸਿੰਘ, ਜਸਵੀਰ ਸਿੰਘ ਭੱਟੀ, ਸਰਵਿੰਦਰ ਸਿੰਘ ਠੀਂਡਾ ਤੇ ਹੋਰ | ਅਜੀਤ ਤਸਵੀਰ
<br/>
21-01-2026
ਇਹ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਤੇ ਪਾਰਟੀ ਦੇ ਜਨਰਲ ਸਕੱਤਰ ਸੋਹਣ ਸਿੰਘ ਠੰਡਲ ਨੇ ਹਲਕਾ ਚੱਬੇਵਾਲ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਹੋਈ ਇਕੱਤਰਤਾ 'ਚ ਨਵਨਿਯੁਕਤ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੂੰ ਸਨਮਾਨਿਤ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਸੰਧੂ ਦੇ ਹਲਕਾ ਇੰਚਾਰਜ ਬਣਨ ਨਾਲ ਖ਼ਾਸਕਰ ਨੌਜਵਾਨਾਂ 'ਚ ਜੋਸ਼ ਭਰ ਗਿਆ ਹੈ | ਉਨ੍ਹਾਂ ਕਿਹਾ ਕਿ ਪਾਰਟੀ ਦੀ ਚੜ੍ਹਦੀਕਲਾ ਲਈ ਹਰੇਕ ਵਰਕਰ ਦਿਨ ਰਾਤ ਮਿਹਨਤ ਕਰੇਗਾ |
ਇਸ ਮੌਕੇ ਹਰਮਿੰਦਰ ਸਿੰਘ ਸੰਧੂ ਨੇ ਸਮੁੱਚੇ ਹਾਈਕਮਾਨ ਤੇ ਹਲਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਹਰੇਕ ਵਰਕਰ ਨੂੰ ਨਾਲ ਲੈ ਕੇ ਚੱਲਣਗੇ ਅਤੇ ਪਾਰਟੀ ਦਾ ਵਿਸਥਾਰ ਯੋਜਨਾਬੱਧ ਤਰੀਕੇ ਨਾਲ ਬੂਥ ਪੱਧਰ ਤੱਕ ਕੀਤਾ ਜਾਵੇਗਾ |
ਇਸ ਮੌਕੇ ਪਿੰ੍ਰ. ਰਛਪਾਲ ਸਿੰਘ ਜਲਵੇੜਾ, ਰਵਿੰਦਰ ਸਿੰਘ ਠੰਡਲ, ਮਾ. ਹਰਭਜਨ ਸਿੰਘ ਅਜਨੋਹਾ, ਸੁਰਿੰਦਰਪਾਲ ਸਿੰਘ ਸੰਧੂ, ਜਰਨੈਲ ਸਿੰਘ ਖ਼ਾਲਸਾ ਬੱਡੋਂ, ਜਸਵੀਰ ਸਿੰਘ ਭੱਟੀ ਨਡਾਲੋਂ, ਸਰਵਿੰਦਰ ਸਿੰਘ ਠੀਂਡਾ, ਨੰਬਰਦਾਰ ਤਰਲੋਚਨ ਸਿੰਘ, ਨੰਬਰਦਾਰ ਗੁਰਨਾਮ ਸਿੰਘ, ਜਥੇਦਾਰ ਜਰਨੈਲ ਸਿੰਘ ਖ਼ਾਲਸਾ, ਸਰਪੰਚ ਮੋਹਣ ਸਿੰਘ, ਕੁਲਵਿੰਦਰ ਸਿੰਘ ਭਾਮ, ਧਰਮਿੰਦਰ ਸਿੰਘ ਟੋਨੀ, ਬਲਜੀਤ ਸਿੰਘ ਪਰਮਾਰ, ਪਿ੍ਥੀਪਾਲ ਸਿੰਘ, ਦੁੱਖਭੰਜਨ ਸਿੰਘ ਹਾਰਟਾ, ਗੁਰਪ੍ਰੀਤ ਸਿੰਘ ਡਾਂਡੀਆ, ਡਾ. ਜਸਵੀਰ ਸਿੰਘ ਅਜਨੋਹਾ, ਮਨਦੀਪ ਸਿੰਘ ਸੈਦਪੁਰ, ਲਖਵਿੰਦਰ ਸਿੰਘ ਲੱਕੀ, ਪਰਮਿੰਦਰ ਸਿੰਘ ਭੁੰਗਰਨੀ, ਡਾ. ਸੁਰਿੰਦਰਪਾਲ ਸਿੰਘ, ਗਗਨਦੀਪ ਸਿੰਘ ਜਿਆਣ, ਬਲਵਿੰਦਰ ਸਿੰਘ ਭਾਮ, ਬੂਟਾ ਸਿੰਘ ਮੁੱਗੋਪੱਟੀ ਆਦਿ ਵੀ ਹਾਜ਼ਰ ਸਨ |