30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਬਿੱਲ ਪਾਸ ਹੋਇਆ ਤਾਂ ਲੋਕਤੰਤਰ ਖ਼ਤਮ ਹੋ ਜਾਵੇਗਾ-ਰਾਹੁਲ ਗਾਂਧੀ

ਚੇਨਈ, 29 ਨਵੰਬਰ (ਏਜੰਸੀ)-ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮਹਿਲਾ ਰਾਖਵਾਂਕਰਨ ਨਾਲ ਜੁੜੇ ਸੋਧੇ ਹੋਏ ਹੱਦਬੰਦੀ ਬਿੱਲ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਹੈ ਕਿ ਜੇਕਰ ਇਹ ਬਿੱਲ ਸੰਸਦ ’ਚ ਪਾਸ ਹੋ ਗਿਆ ਤਾਂ ਭਾਰਤ ਦਾ ਸਿਆਸੀ ਨਕਸ਼ਾ ਬਦਲ ਜਾਵੇਗਾ ਤੇ ਦੇਸ਼ ’ਚ ਲੋਕਤੰਤਰ ਖ਼ਤਮ ਹੋ ਜਾਵੇਗਾ। ਉਨ੍ਹਾਂ ਇਹ ਗੱਲ ਡੀ.ਐੱਮ.ਕੇ. ਮੁਖੀ ਐੱਮ.ਕੇ. ਸਟਾਲਿਨ ਨੂੰ ਬਿੱਲ ਦੇ ਵਿਰੋਧ ਲਈ ਮਨਾਉਣ ਵਾਸਤੇ ਵਿਰੋਧੀ ਧਿਰ ਦੇ ਆਗੂਆਂ....

ਅਜੀਤ ਡੈਸਕ 30-11-2026

ਚੇਨਈ, 29 ਨਵੰਬਰ (ਏਜੰਸੀ)-ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮਹਿਲਾ ਰਾਖਵਾਂਕਰਨ ਨਾਲ ਜੁੜੇ ਸੋਧੇ ਹੋਏ ਹੱਦਬੰਦੀ ਬਿੱਲ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਹੈ ਕਿ ਜੇਕਰ ਇਹ ਬਿੱਲ ਸੰਸਦ ’ਚ ਪਾਸ ਹੋ ਗਿਆ ਤਾਂ ਭਾਰਤ ਦਾ ਸਿਆਸੀ ਨਕਸ਼ਾ ਬਦਲ ਜਾਵੇਗਾ ਤੇ ਦੇਸ਼ ’ਚ ਲੋਕਤੰਤਰ ਖ਼ਤਮ ਹੋ ਜਾਵੇਗਾ। ਉਨ੍ਹਾਂ ਇਹ ਗੱਲ ਡੀ.ਐੱਮ.ਕੇ. ਮੁਖੀ ਐੱਮ.ਕੇ. ਸਟਾਲਿਨ ਨੂੰ ਬਿੱਲ ਦੇ ਵਿਰੋਧ ਲਈ ਮਨਾਉਣ ਵਾਸਤੇ ਵਿਰੋਧੀ ਧਿਰ ਦੇ ਆਗੂਆਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਕਹੀ। ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਸਟਾਲਿਨ ਨੂੰ ਦੱਸਿਆ ਹੈ ਕਿ ਇਹ ਬਿੱਲ ਤਾਮਿਲਨਾਡੂ ਲਈ ਵੱਡਾ ਖ਼ਤਰਾ ਹੈ। ਭਾਜਪਾ ਵਲੋਂ ਪ੍ਰਸਤਾਵਿਤ 850 ਲੋਕ ਸਭਾ ਹਲਕਿਆਂ ਦੀ ਹੱਦਬੰਦੀ ਦੇਸ਼ ਦੀ ਸਿਆਸਤ ਦਾ ਸਰੂਪ ਬਦਲ ਦੇਵੇਗੀ। ਇਹ ਸਿਰਫ਼ ਤਾਮਿਲਨਾਡੂ ਜਾਂ ਦੱਖਣੀ ਭਾਰਤ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਨੁਕਸਾਨਦੇਹ ਹੋਵੇਗਾ। ਉਨ੍ਹਾਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਨੂੰ ਤਾਮਿਲ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਇਹ ਬਿੱਲ ਤਾਮਿਲ ਸੱਭਿਆਚਾਰ, ਸੱਭਿਅਤਾ ਤੇ ਭਾਸ਼ਾ ’ਤੇ ਹਮਲਾ ਹੈ।

ਪਿਛਲੀ ਖ਼ਬਰ ਨਹੀਂ ਮੰਨੇ ਸਟਾਲਿਨ, ਸਰਕਾਰ ਨੂੰ ਦੇਣਗੇ ਸਮਰਥਨ ਸੋਨੀਆ, ਖੜਗੇ, ਰਾਹੁਲ, ਮਮਤਾ ਸਮੇਤ ‘ਇੰਡੀਆ’ ਗੱਠਜੋੜ ਦੇ ਆਗੂ ਮਨਾਉਣ ’ਚ... ਅਗਲੀ ਖ਼ਬਰ ਹੱਦਬੰਦੀ ਬਿੱਲ ਵੋਟਾਂ ਚੋਰੀ ਕਰਨ ਦੀ ਕੋਸ਼ਿਸ਼-ਊਧਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।