30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਇਜ਼ਰਾਈਲੀ ਚੋਣਾਂ ’ਚ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਸ਼ੱਕ

ਨੇਤਨਯਾਹੂ ਅਤੇ ਆਈਜ਼ਨਕੋਟ ਦੋਵੇਂ ਬਹੁਮਤ ਤੋਂ ਦੂਰ ਤੇਲ ਅਵੀਵ, 29 ਅਕਤੂਬਰ (ਏਜੰਸੀ)- ਇਜ਼ਰਾਈਲ ’ਚ 27 ਅਕਤੂਬਰ ਨੂੰ ਹੋਈਆਂ ਸੰਸਦੀ ਚੋਣਾਂ ਵਿਚ ਵਿਦੇਸ਼ੀ ਦਖਲਅੰਦਾਜ਼ੀ ਦਾ ਸ਼ੱਕ ਪ੍ਰਗਟਾਇਆ ਗਿਆ ਹੈ। ਚੋਣ ਕਮਿਸ਼ਨ ਨੇ ਜਾਂਚ ਏਜੰਸੀ, ਸ਼ਿਨ ਬੇਟ ਨੂੰ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਦ ਟਾਈਮਜ਼ ...

ਅਜੀਤ ਡੈਸਕ 30-10-2026

ਤੇਲ ਅਵੀਵ, 29 ਅਕਤੂਬਰ (ਏਜੰਸੀ)- ਇਜ਼ਰਾਈਲ ’ਚ 27 ਅਕਤੂਬਰ ਨੂੰ ਹੋਈਆਂ ਸੰਸਦੀ ਚੋਣਾਂ ਵਿਚ ਵਿਦੇਸ਼ੀ ਦਖਲਅੰਦਾਜ਼ੀ ਦਾ ਸ਼ੱਕ ਪ੍ਰਗਟਾਇਆ ਗਿਆ ਹੈ। ਚੋਣ ਕਮਿਸ਼ਨ ਨੇ ਜਾਂਚ ਏਜੰਸੀ, ਸ਼ਿਨ ਬੇਟ ਨੂੰ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਦ ਟਾਈਮਜ਼ ਆਫ਼ ਇਜ਼ਰਾਈਲ ਦੇ ਅਨੁਸਾਰ, ਏਜੰਸੀ ਇੱਕ ਹਫ਼ਤੇ ਦੇ ਅੰਦਰ ਆਪਣੀ ਰਿਪੋਰਟ ਸੌਂਪੇਗੀ। ਪ੍ਰਧਾਨ ਮੰਤਰੀ ਨੇਤਨਯਾਹੂ ਦੀ ਲਿਕੁਡ ਪਾਰਟੀ ਨੂੰ ਸ਼ੱਕ ਹੈ ਕਿ ਕਤਰ ਅਤੇ ਤੁਰਕੀ ਤੋਂ ਇਜ਼ਰਾਈਲ ਅਤੇ ਵੈਸਟ ਬੈਂਕ ਨੂੰ ਪੈਸਾ ਭੇਜਿਆ ਗਿਆ ਸੀ। ਇਸ ਪੈਸੇ ਦੀ ਵਰਤੋਂ ਅਰਬ ਨਾਗਰਿਕਾਂ ਨੂੰ ਫੰਡ ਦੇਣ ਲਈ ਕੀਤੀ ਗਈ ਸੀ। ਚੋਣਾਂ ਤੋਂ ਬਾਅਦ ਦੂਜੇ ਦਿਨ, ਸਾਰੀਆਂ ਬੈਲਟ ਵੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਹੁਣ, ਸਿਰਫ ਦੋਹਰੇ ਲਿਫਾਫੇ ਵਾਲੀਆਂ ਵੋਟਾਂ ਦੀ ਗਿਣਤੀ ਬਾਕੀ ਹੈ। ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਵਿਰੋਧੀ ਨੇਤਾ ਆਈਜ਼ਨਕੋਟ ਦੋਵੇਂ ਬਹੁਮਤ ਤੋਂ ਬਹੁਤ ਦੂਰ ਹਨ। ਹੁਣ ਤੱਕ, ਨੇਤਨਯਾਹੂ ਦੇ ਗੱਠਜੋੜ ਨੂੰ 53 ਸੀਟਾਂ ਜਦੋਂਕਿ ਵਿਰੋਧੀ ਗੱਠਜੋੜ ਨੂੰ 48 ਸੀਟਾਂ ਮਿਲਦੀਆਂ ਦਿਸ ਰਹੀਆਂ ਹਨ। ਅਰਬ ਪਾਰਟੀਆਂ ਨੂੰ ਕੁੱਲ 19 ਸੀਟਾਂ ਮਿਲਣ ਦਾ ਅਨੁਮਾਨ ਹੈ। ਇਜ਼ਰਾਈਲ ’ਚ ਵੋਟ ਖਰੀਦਣ ਦੇ ਦੋਸ਼ ਵਿੱਚ ਰਾਉਮ ਪਾਰਟੀ ਦੇ ਚਾਰ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦੇ ਅਨੁਸਾਰ, ਚਾਰਾਂ ‘ਤੇ ਚੋਣਾਂ ਦੌਰਾਨ ਵੋਟਰਾਂ ਨੂੰ ਰਿਸ਼ਵਤ ਦੇਣ ਦੀ ਸਾਜ਼ਿਸ਼ ਵਿਚ ਸ਼ਾਮਿਲ ਹੋਣ ਦਾ ਸ਼ੱਕ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਪੁਲਿਸ ਨੇ ਦੱਸਿਆ ਕਿ ਇਹ ਮਾਮਲਾ ਚੋਣਾਂ ਵਾਲੇ ਦਿਨ ਮੰਗਲਵਾਰ ਨੂੰ ਗ੍ਰਿਫਤਾਰ ਕੀਤੇ ਗਏ ਤਿੰਨ ਬੇਦੂਇਨ ਆਦਮੀਆਂ ਨਾਲ ਸਬੰਧਤ ਹੈ, ਜਿਨ੍ਹਾਂ ‘ਤੇ ਰਾਉਮ ਪਾਰਟੀ ਦੇ ਹੱਕ ’ਚ ਵੋਟ ਪਾਉਣ ਲਈ ਲੋਕਾਂ ਨੂੰ ਪੈਸੇ ਦੇਣ ਦੀ ਯੋਜਨਾ ਬਣਾ ਰਹੇ ਸਨ। ਰਾਉਮ ਪਾਰਟੀ ਨੇ ਗ੍ਰਿਫ਼ਤਾਰ ਵਿਅਕਤੀਆਂ ਨੂੰ ਆਪਣੇ ਵਰਕਰਾਂ ਦੱਸਿਆ ਹੈ, ਪਰ ਉਨ੍ਹਾਂ ’ਤੇ ਲੱਗੇ ਦੋਸ਼ਾਂ ਨੂੰ ਖਾਰਿਜ ਕੀਤਾ ਹੈ। ਇਜ਼ਰਾਈਲ ਵਿਚ ਚੋਣ ਧੋਖਾਧੜੀ ਦੇ ਦੋਸ਼ਾਂ ਦੇ ਸੰਬੰਧ ਵਿਚ, ਪੁਲਿਸ ਨੇ ਕਿਹਾ ਹੈ ਕਿ ਹਰ ਸ਼ਿਕਾਇਤ ਦੀ ਪੂਰੀ ਅਤੇ ਨਿਰਪੱਖ ਜਾਂਚ ਕੀਤੀ ਜਾਵੇਗੀ। ਪੁਲਿਸ ਕਮਿਸ਼ਨਰ ਡੈਨੀਅਲ ਲੇਵੀ ਨੇ ਕਿਹਾ ਕਿ ਚੋਣਾਂ ਦੀ ਨਿਰਪੱਖਤਾ ਅਤੇ ਲੋਕਤੰਤਰੀ ਪ੍ਰਕਿਰਿਆ ਦੀ ਰੱਖਿਆ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਹੈ।ਦਾ ਟਾਈਮਜ਼ ਆਫ ਇਜ਼ਰਾਈਲ ਦੇ ਅਨੁਸਾਰ, ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਵਿਆਪਕ ਚੋਣ ਧੋਖਾਧੜੀ ਦੇ ਦੋਸ਼ਾਂ ਦਾ ਕੋਈ ਸਬੂਤ ਨਹੀਂ ਹੈ।

ਪਿਛਲੀ ਖ਼ਬਰ ਸੀ.ਬੀ.ਐਸ.ਈ. ਨੇ 2028 ’ਚ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ 5 ਵਿਸ਼ੇ ਕੀਤੇ ਲਾਜ਼ਮੀ ਇਕ ਹੁਨਰ-ਆਧਾਰਿਤ ਵਿਸ਼ੇ ਦੀ ਮਦਦ... ਅਗਲੀ ਖ਼ਬਰ ਪਟਾਕਿਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਹੱਕ ’ਚ ਨਹੀਂ ਸੁਪਰੀਮ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।