ਨਵੀਂ ਦਿੱਲੀ, 22 ਅਕਤੂਬਰ (ਉਪਮਾ ਡਾਗਾ ਪਾਰਥ)- ਕਾਂਗਰਸੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਪਹਿਲੀ ਵਾਰ ਸੋਸ਼ਲ ਮੀਡੀਆ ’ਤੇ ਆਉਂਦਿਆਂ ਇੰਸਟਾਗ੍ਰਾਮ ਅਤੇ ‘ਐਕਸ’ ’ਤੇ ਆਪਣਾ ਅਕਾਊਂਟ ਬਣਾਇਆ ਹੈ। ਉਨ੍ਹਾਂ ਇੰਸਟਾਗ੍ਰਾਮ ’ਤੇ 10 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਆਪਣੀ ਆਤਮਕਥਾ ‘ਬਿਲੌਗਿੰਗ : ਏ ਜਰਨੀ ਆਫ਼ ਲਵ’ ਦੀ ਪਹਿਲੀ ਝਲਕ ਵਿਖਾਈ। ਸੋਨੀਆ ਗਾਂਧੀ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਪੋਸਟ ਕੀਤਾ ਜਿਸ ’ਚ ਕਿਤਾਬ ਦੇ ਪ੍ਰਕਾਸ਼ਕ ਹਾਰਪਰਕਾਲਿਨਸ ਵਲੋਂ ਸੋਨੀਆ ਗਾਂਧੀ ਨੂੰ ਕਿਤਾਬ ਦੀਆਂ 3 ਕਾਪੀਆਂ ਭੇਟ ਕੀਤੀਆਂ ਜਾਂਦੀਆਂ ਹਨ। ਪ੍ਰਕਾਸ਼ਕ ਉਨ੍ਹਾਂ ਨੂੰ ਕਿਤਾਬ ਲਈ ਵਧਾਈ ਦਿੰਦਾ ਹੈ ਅਤੇ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਵੀਡੀਓ ’ਚ ਸੋਨੀਆ ਗਾਂਧੀ ਕਿਤਾਬ ਦੇ ਸਫ਼ੇ ਪਲਟਦਿਆਂ ਪ੍ਰਿਅੰਕਾ ਗਾਂਧੀ ਨੂੰ ਸੰਬੋਧਨ ਕਰਦੇ ਕਹਿੰਦੇ ਨਜ਼ਰ ਆਉਂਦੇ ਹਨ ਕਿ ਬਹੁਤ ਸਾਰੀਆਂ ਤਸਵੀਰਾਂ ਹਨ (ਕਿਤਾਬ ’ਚ)। ਸੋਨੀਆ ਗਾਂਧੀ ਨੇ ਵੀਡੀਓ ਦੇ ਨਾਲ ਪਾਏ ਸੰਦੇਸ਼ ’ਚ ਕਿਹਾ ਕਿ ਤੁਹਾਡੇ ਸਾਰਿਆਂ ਨਾਲ ‘ਬਿਲੌਗਿੰਗ : ਏ ਜਰਨੀ ਆਫ਼ ਲਵ’ ਦੀ ਪਹਿਲੀ ਝਲਕ ਸਾਂਝਿਆਂ ਕਰਦਿਆਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪਿਆਰ, ਜ਼ਿੰਮੇਵਾਰੀ, ਵਿਛੋੜੇ ਦੇ ਦੁੱਖ ਅਤੇ ਆਪਣੀ ਥਾਂ ਤਲਾਸ਼ਣ ਦੀ ਕਹਾਣੀ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਉਹ ਇਸ ਨੂੰ ਸਾਰਿਆਂ ਨਾਲ ਸਾਂਝਾ ਕਰਨ ਦੀ ਉਡੀਕ ਕਰ ਰਹੇ ਹਨ। ਵੀਡੀਓ ’ਚ ਪ੍ਰਿਅੰਕਾ ਗਾਂਧੀ ਵੀ ਮਾਂ ਸੋਨੀਆ ਗਾਂਧੀ ਨੂੰ ਮਿਠਾਈ ਖਵਾਉਂਦੀ ਅਤੇ ਗੱਲ ਨਾਲ ਲਾਉਂਦੀ ਨਜ਼ਰ ਆਉਂਦੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਸੋਨੀਆ ਗਾਂਧੀ ਦੀ ਆਤਮਕਥਾ ਪੈਂਗੁਈਨ ਰੈਂਡਮ ਹਾਊਸ ਵਲੋਂ ਪ੍ਰਕਾਸ਼ਿਤ ਕੀਤੀ ਜਾਣੀ ਸੀ ਪਰ ਬਾਅਦ ’ਚੋਂ ਸੋਨੀਆ ਗਾਂਧੀ ਵਲੋਂ ਪ੍ਰਕਾਸ਼ਕ ਦੇ ਸੁਝਾਏ ਹਿੱਸੇ ਨੂੰ ਕੱਟਣ ’ਤੇ ਉਠੇ ਵਿਵਾਦ ਨੂੰ ਲੈ ਕੇ ਪ੍ਰਕਾਸ਼ਕ ਨੇ ਕਿਤਾਬ ਛਾਪਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਹਾਰਪਰਕਾਲਿਨਸ ਨੇ ਕਿਤਾਬ ਛਾਪਣ ਦੀ ਇੱਛਾ ਪ੍ਰਗਟਾਈ। ਸੋਨੀਆ ਗਾਂਧੀ ਇਸ ’ਤੇ ਰਜ਼ਾਮੰਦ ਹੋ ਗਈ।
ਸੋਨੀਆ ਗਾਂਧੀ ਨੇ ਪਹਿਲੀ ਵਾਰ ਸੋਸ਼ਲ ਮੀਡੀਆ ’ਤੇ ਇੰਸਟਾਗ੍ਰਾਮ ਅਕਾਊਂਟ ਬਣਾਇਆ ਨਵੀਂ ਕਿਤਾਬ ਦੀ ਵੀਡੀਓ ਸਾਂਝੀ ਕੀਤੀ-10 ਨਵੰਬਰ ਨੂੰ ਹੋਵੇਗੀ ਜਾਰੀ
ਨਵੀਂ ਦਿੱਲੀ, 22 ਅਕਤੂਬਰ (ਉਪਮਾ ਡਾਗਾ ਪਾਰਥ)- ਕਾਂਗਰਸੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਪਹਿਲੀ ਵਾਰ ਸੋਸ਼ਲ ਮੀਡੀਆ ’ਤੇ ਆਉਂਦਿਆਂ ਇੰਸਟਾਗ੍ਰਾਮ ਅਤੇ ‘ਐਕਸ’ ’ਤੇ ਆਪਣਾ ਅਕਾਊਂਟ ਬਣਾਇਆ ਹੈ। ਉਨ੍ਹਾਂ ....
ਅਜੀਤ ਡੈਸਕ
23-10-2026