ਮੁੰਬਈ, 21 ਅਕਤੂਬਰ (ਪੀ. ਟੀ. ਆਈ.)-ਅਦਾਕਾਰ ਟਾਈਗਰ ਸ਼ਰੌਫ਼ ’ਤੇ ਗੋਲੀਬਾਰੀ ਦੀ ਘਟਨਾ ਦੇ ਸਬੰਧ ’ਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁੱਖ ਮੁਲਜ਼ਮਾਂ ਨੂੰ ਅੱਜ ਇੱਥੋਂ ਦੀ ਇਕ ਅਦਾਲਤ ਨੇ 31 ਅਕਤੂਬਰ ਤੱਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ। ਤਿੰਨਾਂ ਮੁਲਜ਼ਮਾਂ ਨੂੰ ਬੁੱਧਵਾਰ ਤੜਕੇ ਰਾਜਸਥਾਨ ਦੇ ਕੋਟਾ ਤੋਂ ਮੁੰਬਈ ਲਿਆਂਦਾ ਗਿਆ। ਮੁਲਜ਼ਮਾਂ ਦੀ ਪਛਾਣ ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਰੇਹਾਨ ਉਰਫ਼ ਸੁੱਕਾ, ਬਿਹਾਰ ਦੇ ਬੇਗੂਸਰਾਏ ਦੇ ਮੂਲ ਵਸਨੀਕ ਤੇ ਮੁੰਬਈ ’ਚ ਰਹਿ ਰਹੇ ਰਿਤਿਕ ਕੁਰਮੀ ਉਰਫ਼ ਰੋਸ਼ਨ ਤੇ ਹਰਿਆਣਾ ਦੇ ਫੂਲ ਸਿੰਘ ਵਜੋਂ ਹੋਈ ਹੈ।
ਟਾਈਗਰ ਸ਼ਰੌਫ਼ ’ਤੇ ਗੋਲੀਬਾਰੀ ਮਾਮਲੇ ’ਚ ਤਿੰਨ ਮੁੱਖ ਮੁਲਜ਼ਮ 31 ਤੱਕ ਹਿਰਾਸਤ ’ਚ
ਮੁੰਬਈ, 21 ਅਕਤੂਬਰ (ਪੀ. ਟੀ. ਆਈ.)-ਅਦਾਕਾਰ ਟਾਈਗਰ ਸ਼ਰੌਫ਼ ’ਤੇ ਗੋਲੀਬਾਰੀ ਦੀ ਘਟਨਾ ਦੇ ਸਬੰਧ ’ਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁੱਖ ਮੁਲਜ਼ਮਾਂ ਨੂੰ ਅੱਜ ਇੱਥੋਂ ਦੀ ਇਕ ਅਦਾਲਤ ਨੇ 31 ਅਕਤੂਬਰ ਤੱਕ ਪੁਲਿਸ ਹਿਰਾਸਤ ’ਚ ...
ਅਜੀਤ ਡੈਸਕ
22-10-2026