20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਜੰਮੂ-ਕਸ਼ਮੀਰ ਜਾ ਰਹੀ ਬੱਸ ’ਤੇ ਦੋਰਾਹਾ ਵਿਖੇ ਪਥਰਾਅ, ਸ਼ੀਸ਼ੇ ਟੁੱਟੇ

ਜੰਮੂ-ਕਸ਼ਮੀਰ ਜਾ ਰਹੀ ਬੱਸ ’ਤੇ ਦੋਰਾਹਾ ਵਿਖੇ ਪਥਰਾਅ, ਸ਼ੀਸ਼ੇ ਟੁੱਟੇ

ਅਜੀਤ ਡੈਸਕ 20-10-2026

ਪੁਲਿਸ ਨੇ ਬੱਸ ਨੂੰ ਸੁਰੱਖਿਅਤ ਲੁਧਿਆਣਾ ਪਹੁੰਚਾਇਆ

ਖੰਨਾ/ਦੋਰਾਹਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ, ਮਨਜੀਤ ਸਿੰਘ ਗਿੱਲ)-ਦਿੱਲੀ ਤੋਂ ਜੰਮੂ-ਕਸ਼ਮੀਰ ਜਾ ਰਹੀ ਇਕ ਬੱਸ ਤੇ ਦੋਰਾਹਾ ਵਿਖੇ ਰਾਤ ਸਮੇਂ ਪੱਥਰਾਅ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਸ . ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐਸ. ਪੀ. ਖੰਨਾ ਰਾਕੇਸ਼ ਯਾਦਵ ਨੇ ਦੱਸਿਆ ਕਿ ਪੁਲਿਸ ਨੂੰ ਜਿਵੇਂ ਹੀ ਸੂਚਨਾ ਮਿਲੀ ਕਿ ਜੰਮੂ-ਕਸ਼ਮੀਰ ਦੀ ਇਕ ਨਿੱਜੀ ਕੰਪਨੀ ਦੀ ਬੱਸ ਨੰਬਰ ਜੇ. ਕੇ. 018 ਈ 8014 ਉੱਪਰ ਰਾਸ਼ਟਰੀ ਰਾਜ ਮਾਰਗ ਦੋਰਾਹਾ ’ਤੇ ਸ਼ਰਾਰਤੀ ਅਨਸਰਾਂ ਵਲੋਂ ਪੱਥਰ ਮਾਰੇ ਗਏ ਅਤੇ ਇਸ ਨਾਲ ਬੱਸ ਦੇ ਖੱਬੇ ਪਾਸੇ ਦੇ ਯਾਤਰੀਆਂ ਵਾਲੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹਨ, ਉਨ੍ਹਾਂ ਨੂੰ ਤਰੇੜਾਂ ਆ ਗਈਆਂ ਹਨ। ਖੰਨਾ ਪੁਲਿਸ ਮੌਕੇ ’ਤੇ ਪੁੱਜ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਐਸ. ਪੀ. ਰਾਕੇਸ਼ ਯਾਦਵ ਨੇ ਦੱਸਿਆ ਕਿ ਇਹ ਬੱਸ ਦਿੱਲੀ ਤੋਂ ਸ਼ਾਮ 4 ਵਜੇ ਸ਼੍ਰੀਨਗਰ (ਜੰਮੂ-ਕਸ਼ਮੀਰ) ਲਈ ਰਵਾਨਾ ਹੋਈ ਸੀ, ਬੀਤੀ ਰਾਤ ਜਦੋਂ ਇਹ ਦੋਰਾਹਾ ਵਿਖੇ ਪੁੱਜੀ ਤਾਂ ਰਾਸ਼ਟਰੀ ਰਾਜ ਮਾਰਗ ’ਤੇ ਇਸ ’ਤੇ ਸ਼ਰਾਰਤੀ ਅਨਸਰਾਂ ਵਲੋਂ ਪੱਥਰਬਾਜ਼ੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਬੱਸ ਨਾਲ 17 ਅਕਤੂਬਰ ਨੂੰ ਕਰਨਾਲ ਵਿਖੇ ਵੀ ਅਜਿਹਾ ਹੀ ਹਾਦਸਾ ਵਾਪਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਯਾਤਰੀਆਂ ਦੀ ਸੁਰੱਖਿਆ ਲਈ ਬੱਸ ਨੂੰ ਸੁਰੱਖਿਆ ਘੇਰੇ  ’ਚ ਲੈ ਕੇ ਅਗਲੇ ਪੜਾਅ ਲੁਧਿਆਣਾ ਤੱਕ ਪੁੱਜਦਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਦੀ ਭਾਲ ਤੇਜ਼ੀ ਨਾਲ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਅਮਿਤ ਸ਼ਾਹ ਵਲੋਂ ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਪ੍ਰਣ ਅਗਲੀ ਖ਼ਬਰ ਪੰਜਾਬ ਸਰਕਾਰ ਦੀ ਐਕਸ਼ਨ ਕਮੇਟੀ ਨਾਲ ਮੀਟਿੰਗ ਬੇਸਿੱਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।