ਮੇਰਠ (ਯੂ.ਪੀ.), 14 ਅਕਤੂਬਰ (ਪੀ.ਟੀ.ਆਈ.)-ਉੱਤਰ ਪ੍ਰਦੇਸ਼ ਦੇ ਮੇਰਠ ਦੀ ਇਕ ਅਦਾਲਤ ਨੇ ਸੌਰਭ ਰਾਜਪੂਤ ਦੀ ਹੱਤਿਆ ਦੇ ਮਾਮਲੇ ’ਚ ਉਸ ਦੀ ਪਤਨੀ ਮੁਸਕਾਨ ਰਸਤੋਗੀ ਤੇ ਉਸ ਦੇ ਸਾਥੀ ਸਾਹਿਲ ਸ਼ੁਕਲਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ’ਚ ਸੌਰਭ ਦੀ ਲਾਸ਼ ਦੇ ਟੁਕੜੇ ਕਰ ਕੇ ਉਨ੍ਹਾਂ ਨੂੰ ਸੀਮਿੰਟ ਨਾਲ ਭਰੇ ਨੀਲੇ ਡਰੱਮ ’ਚ ਲੁਕਾ ਦਿੱਤਾ ਗਿਆ ਸੀ। ਘਟਨਾ ਦੇ ਹੈਰਾਨ ਕਰਨ ਵਾਲੇ ਵੇਰਵਿਆਂ ਕਾਰਨ ਇਹ ਮਾਮਲਾ ਦੇਸ਼ ਭਰ ’ਚ ਸੁਰਖੀਆਂ ’ਚ ਰਿਹਾ ਸੀ। ਮਰਚੈਂਟ ਨੇਵੀ ’ਚ ਅਧਿਕਾਰੀ ਵਜੋਂ ਕੰਮ ਕਰਨ ਵਾਲੇ ਸੌਰਭ ਦੀ 3 ਮਾਰਚ, 2025 ਨੂੰ ਹੱਤਿਆ ਕਰ ਦਿੱਤੀ ਗਈ ਸੀ ਤੇ ਲਗਭਗ ਦੋ ਹਫ਼ਤਿਆਂ ਬਾਅਦ ਉਸ ਦੀ ਲਾਸ਼ ਦੇ ਅਵਸ਼ੇਸ਼ ਮਿਲੇ ਸਨ। ਅਦਾਲਤੀ ਅਧਿਕਾਰੀਆਂ ਅਨੁਸਾਰ ਜ਼ਿਲ੍ਹਾ ਜੱਜ ਅਰਵਿੰਦ ਕੁਮਾਰ ਮਿਸ਼ਰਾ ਨੇ 13 ਮਹੀਨਿਆਂ ਤੱਕ ਚੱਲੇ ਮੁਕੱਦਮੇ ਦੌਰਾਨ 126 ਸੁਣਵਾਈਆਂ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ। ਇਸ ਮਾਮਲੇ ਨੂੰ ‘ਬਲੂ ਡਰੱਮ ਕੇਸ’ ਵਜੋਂ ਜਾਣਿਆ ਜਾਂਦਾ ਹੈ। ਮੁਸਕਾਨ ਦੀਆਂ ਦੋ ਧੀਆਂ ਹਨ, ਜਿਨ੍ਹਾਂ ’ਚੋਂ ਵੱਡੀ ਦੀ ਉਮਰ ਸੱਤ ਸਾਲ ਤੇ ਛੋਟੀ ਦੀ ਉਮਰ 10 ਮਹੀਨੇ ਹੈ। ਮੁਸਕਾਨ ਤੇ ਸਾਹਿਲ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ-ਵੱਖ ਅਦਾਲਤ ’ਚ ਪੇਸ਼ ਕੀਤਾ ਗਿਆ।
ਨੀਲਾ ਡਰੱਮ ਹੱਤਿਆ ਮਾਮਲਾ ਪਤੀ ਦੀ ਹੱਤਿਆ ਕਰਨ ਵਾਲੀ ਮੁਸਕਾਨ ਤੇ ਉਸ ਦੇ ਸਾਥੀ ਨੂੰ ਮੌਤ ਦੀ ਸਜ਼ਾ
ਮੇਰਠ (ਯੂ.ਪੀ.), 14 ਅਕਤੂਬਰ (ਪੀ.ਟੀ.ਆਈ.)-ਉੱਤਰ ਪ੍ਰਦੇਸ਼ ਦੇ ਮੇਰਠ ਦੀ ਇਕ ਅਦਾਲਤ ਨੇ ਸੌਰਭ ਰਾਜਪੂਤ ਦੀ ਹੱਤਿਆ ਦੇ ਮਾਮਲੇ ’ਚ ਉਸ ਦੀ ਪਤਨੀ ਮੁਸਕਾਨ ਰਸਤੋਗੀ ਤੇ ਉਸ ਦੇ ਸਾਥੀ ਸਾਹਿਲ ਸ਼ੁਕਲਾ ਨੂੰ ਮੌਤ ਦੀ ਸਜ਼ਾ ਸੁਣਾਈ ....
ਅਜੀਤ ਡੈਸਕ
15-10-2026