05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਨੇਤਨਯਾਹੂ ਨੇ ਮੋਦੀ ਤੇ ਸਮਿਤ ਮੱਛਾਰ ਨੂੰ ਇਜ਼ਰਾਈਲ ਦੇ ਸੁਤੰਤਰਤਾ ਦਿਵਸ ਲਈ ਦਿੱਤਾ ਸੱਦਾ

ਦੁਬਈ, 4 ਅਕਤੂਬਰ (ਪੀ.ਟੀ.ਆਈ.)-ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਭਾਰਤੀ ਪਾਇਲਟ ਸਮਿਤ ਮੱਛਾਰ ਨੂੰ ‘ਪੂਰੀ ਦੁਨੀਆ ਦਾ ਹੀਰੋ’ ਕਰਾਰ ਦਿੱਤਾ ਹੈ। ਨੇਤਨਯਾਹੂ ਨੇ ਸਨਿੱਚਰਵਾਰ ਮੱਛਾਰ ਨਾਲ ਗੱਲ ...

ਅਜੀਤ ਡੈਸਕ 05-10-2026

ਦੁਬਈ, 4 ਅਕਤੂਬਰ (ਪੀ.ਟੀ.ਆਈ.)-ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਭਾਰਤੀ ਪਾਇਲਟ ਸਮਿਤ ਮੱਛਾਰ ਨੂੰ ‘ਪੂਰੀ ਦੁਨੀਆ ਦਾ ਹੀਰੋ’ ਕਰਾਰ ਦਿੱਤਾ ਹੈ। ਨੇਤਨਯਾਹੂ ਨੇ ਸਨਿੱਚਰਵਾਰ ਮੱਛਾਰ ਨਾਲ ਗੱਲ ਕੀਤੀ। ਕਾਲ ਦੌਰਾਨ ਨੇਤਨਯਾਹੂ ਨੇ ਪਾਇਲਟ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਜ਼ਰਾਈਲ ਦੇ ਸੁਤੰਤਰਤਾ ਦਿਵਸ ’ਤੇ ਜੋਤ ਜਗਾਉਣ ਦਾ ਸੱਦਾ ਵੀ ਦਿੱਤਾ। ਆਸਟ੍ਰੇਲੀਆ ਤੇ ਇਜ਼ਰਾਈਲ ਦੇ ਅਧਿਕਾਰੀ ਓਮਾਨੀ ਸਹਿ-ਪਾਇਲਟ ਦੇ ਆਸਟ੍ਰੇਲੀਆ ਨਾਲ ਸੰਬੰਧਾਂ ਅਤੇ ਉਹ ਤਲ ਅਵੀਵ ਜਾਣ ਵਾਲੀ ਫਲਾਈ-ਦੁਬਈ ਦੀ ਉਡਾਣ ਦੇ ਅਮਲੇ ਦਾ ਹਿੱਸਾ ਕਿਵੇਂ ਬਣਿਆ ਇਸ ਗੱਲ ਦੀ ਜਾਂਚ ਕਰ ਰਹੇ ਹਨ।  ਯੂ.ਏ.ਈ., ਜੋ ਇਸ ਜਾਂਚ ਦੀ ਅਗਵਾਈ ਕਰ ਰਿਹਾ ਹੈ, ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਸਹਿ-ਪਾਇਲਟ ਨੇ ਅੱਤਵਾਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੀਡੀਆ ਰਿਪੋਰਟਾਂ ਅਨੁਸਾਰ ਦੋਸ਼ੀ ਸਹਿ-ਪਾਇਲਟ ਨੇ ਸੰਭਾਵਤ ਤੌਰ ’ਤੇ ਇਕੱਲਿਆਂ ਹੀ ਇਹ ਕਾਰਵਾਈ ਕੀਤੀ ਸੀ। 

ਪਿਛਲੀ ਖ਼ਬਰ ਭਾਜਪਾ ਨੇ ਰਾਜ ਸਭਾ ਲਈ 2 ਉਮੀਦਵਾਰਾਂ ਦਾ ਕੀਤਾ ਐਲਾਨ ਅਗਲੀ ਖ਼ਬਰ ਕਾਜ਼ੀ ਮੰਡੀ ’ਚ ਪੁਲਿਸ ਵੱਲੋਂ ਚਲਾਇਆ ਸਰਚ ਅਭਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।