04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

‘ਆਪ’ ਆਗੂ ਪ੍ਰਿਅੰਕਾ ਕੱਕੜ ਕਾਂਗਰਸ ’ਚ ਸ਼ਾਮਿਲ

ਨਵੀਂ ਦਿੱਲੀ, 3 ਅਕਤੂਬਰ (ਉਪਮਾ ਡਾਗਾ ਪਾਰਥ)- ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਪਾਰਟੀ ਦੀ ਰਾਸ਼ਟਰੀ ਬੁਲਾਰੇ ਦੇ ਅਹੁਦੇ ’ਤੇ ਰਹਿ ਚੁੱਕੀ ਪ੍ਰਿਅੰਕਾ ਕੱਕੜ ਕਾਂਗਰਸ ’ਚ ਸ਼ਾਮਿਲ ਹੋ ਗਈ। ਕੱਕੜ ਦੇ ਨਾਲ ਸਾਬਕਾ ਵਿਧਾਇਕ ਸ਼ਿਆਮ ਸੁੰਦਰ ਸ਼ਰਮਾ ਅਤੇ ...

ਅਜੀਤ ਡੈਸਕ 04-10-2026

ਨਵੀਂ ਦਿੱਲੀ, 3 ਅਕਤੂਬਰ (ਉਪਮਾ ਡਾਗਾ ਪਾਰਥ)- ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਪਾਰਟੀ ਦੀ ਰਾਸ਼ਟਰੀ ਬੁਲਾਰੇ ਦੇ ਅਹੁਦੇ ’ਤੇ ਰਹਿ ਚੁੱਕੀ ਪ੍ਰਿਅੰਕਾ ਕੱਕੜ ਕਾਂਗਰਸ ’ਚ ਸ਼ਾਮਿਲ ਹੋ ਗਈ। ਕੱਕੜ ਦੇ ਨਾਲ ਸਾਬਕਾ ਵਿਧਾਇਕ ਸ਼ਿਆਮ ਸੁੰਦਰ ਸ਼ਰਮਾ ਅਤੇ ਰਜਤ ਰਾਕੇਸ਼ ਏਡਨ ਵੀ ਕਾਂਗਰਸ ’ਚ ਸ਼ਾਮਿਲ ਹੋਏ। ਉਹ ਦਿੱਲੀ ਕਾਂਗਰਸ ਦੇ ਪ੍ਰਧਾਨ ਦਵਿੰਦਰ ਯਾਦਵ, ਰਾਜ ਸਭਾ ਮੈਂਬਰ ਪਵਨ ਖੇੜਾ ਅਤੇ ਰਾਜੀਵ ਸ਼ੁਕਲਾ ਦੀ ਮੌਜੂਦਗੀ ’ਚ ਪਾਰਟੀ ’ਚ ਸ਼ਾਮਿਲ ਹੋਏ। ਕਾਂਗਰਸ ’ਚ ਸ਼ਾਮਿਲ ਹੁੰਦਿਆਂ ਹੀ ਪ੍ਰਿਅੰਕਾ ਕੱਕੜ ਦੇ ਪੁਰਾਣੀ ਪਾਰਟੀ ’ਤੇ ਵਰ੍ਹਦਿਆਂ ਕਿਹਾ ਕਿ ਪਹਿਲਾਂ ਕਿਹਾ ਗਿਆ ਸੀ ਕਿ ਬੰਗਲਾ ਅਤੇ ਕਾਰਾਂ ਨਹੀਂ ਲਵਾਂਗੇ, ਪਰ ਬਾਅਦ ’ਚ ਯਾਤਰਾਵਾਂ ਲਈ ਹੈਲੀਕਾਪਟਰ ਵਰਤੇ ਜਾਣ ਲੱਗੇ। ਉਨ੍ਹਾਂ ਇਹ ਵੀ ਕਿਹਾ ਕਿ ਇਕ ਸਮੇਂ ’ਤੇ ਆਪ ਨੇ ਬਹੁਤ ਬੁੱਧਜੀਵੀ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਸੀ, ਪਰ ਉਹ ਉਸ ਨੂੰ ਬਰਕਰਾਰ ਨਹੀਂ ਰੱਖ ਸਕੇ।

ਪਿਛਲੀ ਖ਼ਬਰ ਦੁਬਈ ਦੇ ਕ੍ਰਾਊਨ ਪ੍ਰਿੰਸ ਨੇ ਪਾਇਲਟ ਸਮਿਤ ਮੱਛਾਰ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵਲੋਂ ਪਾਇਲਟ ਸਮਿਤ ਨਾਲ ਫ਼ੋਨ ’ਤੇ ਗੱਲਬਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।