ਨਵੀਂ ਦਿੱਲੀ, 1 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਅੰਤਰਰਾਸ਼ਟਰੀ ਪੱਧਰ ’ਤੇ ਕੀਮਤਾਂ ’ਚ ਆਈ ਤੇਜ਼ੀ ਦੇ ਮੱਦੇਨਜ਼ਰ ਵਪਾਰਕ ਸਿਲੰਡਰ ਦੀ ਕੀਮਤ ’ਚ 19-ਕਿਲੋਗ੍ਰਾਮ ਦੇ ਸਿਲੰਡਰ ਪਿੱਛੇ 62.50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਅਗਸਤ ’ਚ 192 ਰੁਪਏ ਤੇ ਜੁਲਾਈ ’ਚ 183.50 ਰੁਪਏ ਦੀ ਲਗਾਤਾਰ 2 ਮਹੀਨਿਆਂ ਦੀ ਕਟੌਤੀ ਤੋਂ ਬਾਅਦ ਸਤੰਬਰ ’ਚ ਵਪਾਰਕ ਐਲ.ਪੀ.ਜੀ. ਦੀਆਂ ਕੀਮਤਾਂ ’ਚ 19-ਕਿਲੋਗ੍ਰਾਮ ਸਿਲੰਡਰ ਪਿੱਛੇ 9.50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਹ ਕਟੌਤੀਆਂ ਉਸ ਸਮੇਂ ਕੀਤੀਆਂ ਗਈਆਂ ਸਨ ਜਦੋਂ ਵਿਸ਼ਵਵਿਆਪੀ ਊਰਜਾ ਸਪਲਾਈ ਵਿਚ ਵਿਘਨ ਤੇ ਅੰਤਰਰਾਸ਼ਟਰੀ ਪੱਧਰ ’ਤੇ ਵਧੀਆਂ ਕੀਮਤਾਂ ਕਾਰਨ ਜੂਨ ’ਚ ਵਪਾਰਕ ਐਲ.ਪੀ.ਜੀ. ਦੀਆਂ ਕੀਮਤਾਂ ਰਿਕਾਰਡ ਪੱਧਰ ’ਤੇ ਪਹੁੰਚ ਗਈਆਂ ਸਨ। ਜੁਲਾਈ ਤੇ ਅਗਸਤ ’ਚ ਕੀਮਤਾਂ ਘਟਣ ਤੋਂ ਪਹਿਲਾਂ, ਫਰਵਰੀ ਤੇ ਜੂਨ ਦੇ ਵਿਚਕਾਰ ਵਪਾਰਕ ਐਲ.ਪੀ.ਜੀ. ਦੀਆਂ ਕੀਮਤਾਂ ਵਿਚ 19-ਕਿਲੋਗ੍ਰਾਮ ਸਿਲੰਡਰ ਪਿੱਛੇ 1,373 ਰੁਪਏ ਦਾ ਵਾਧਾ ਹੋਇਆ ਸੀ, ਜਿਸ ਨਾਲ ਇਹ 1,740.50 ਰੁਪਏ ਤੋਂ ਵੱਧ ਕੇ 3,113.50 ਰੁਪਏ ਹੋ ਗਈਆਂ ਸਨ। ਇਸਦੇ ਨਾਲ ਹੀ ਹਵਾਈ ਜਹਾਜ਼ਾਂ ਦੇ ਤੇਲ (ਏ.ਟੀ.ਐਫ਼.) ਦੀਆਂ ਕੀਮਤਾਂ ਵਿਚ 16 ਰੁਪਏ ਪ੍ਰਤੀ ਲੀਟਰ ਦਾ ਭਾਰੀ ਵਾਧਾ ਕੀਤਾ ਗਿਆ ਹੈ। ਤੇਲ ਕੰਪਨੀਆਂ ਮੁਤਾਬਕ, ਘਰੇਲੂ ਏਅਰਲਾਈਨਾਂ ਲਈ ਏ.ਟੀ.ਐਫ਼. ਦੀਆਂ ਕੀਮਤਾਂ 121 ਰੁਪਏ ਤੋਂ ਵਧਾ ਕੇ 137 ਰੁਪਏ ਪ੍ਰਤੀ ਲੀਟਰ ਕਰ ਦਿੱਤੀਆਂ ਗਈਆਂ ਹਨ। ਇਹ ਤਾਜ਼ਾ ਵਾਧਾ ਸਤੰਬਰ ’ਚ ਏ.ਟੀ.ਐਫ਼. ਦੀਆਂ ਕੀਮਤਾਂ ’ਚ 6.28 ਰੁਪਏ ਪ੍ਰਤੀ ਲੀਟਰ (ਜਾਂ 5.46 ਫੀਸਦੀ) ਤੇ ਅਗਸਤ ’ਚ 5 ਰੁਪਏ ਪ੍ਰਤੀ ਲੀਟਰ ਦੇ ਵਾਧੇ ਤੋਂ ਬਾਅਦ ਹੋਇਆ ਹੈ।
ਵਪਾਰਕ ਸਿਲੰਡਰ ਦੀ ਕੀਮਤ ’ਚ 62.50 ਰੁਪਏ ਦਾ ਵਾਧਾ ਏ.ਟੀ.ਐਫ਼. ਦੀ ਕੀਮਤ ਵੀ ਵਧੀ
ਨਵੀਂ ਦਿੱਲੀ, 1 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਅੰਤਰਰਾਸ਼ਟਰੀ ਪੱਧਰ ’ਤੇ ਕੀਮਤਾਂ ’ਚ ਆਈ ਤੇਜ਼ੀ ਦੇ ਮੱਦੇਨਜ਼ਰ ਵਪਾਰਕ ਸਿਲੰਡਰ ਦੀ ਕੀਮਤ ’ਚ 19-ਕਿਲੋਗ੍ਰਾਮ ਦੇ ਸਿਲੰਡਰ ਪਿੱਛੇ 62.50 ਰੁਪਏ ਦਾ ਵਾਧਾ ਕੀਤਾ ਗਿਆ ਹੈ।....
ਅਜੀਤ ਡੈਸਕ
02-10-2026