16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਅਮਰੀਕਾ ਨੇ ਪਹਿਲੀ ਵਾਰ ਮੰਨਿਆ ਕਿ ਉਸ ਨੇ ਪੁਲਾੜ ’ਚ ਹਥਿਆਰ ਤਾਇਨਾਤ ਕੀਤੇ

ਵਾਸ਼ਿੰਗਟਨ, 15 ਸਤੰਬਰ (ਏਜੰਸੀ)-ਸੰਯੁਕਤ ਰਾਜ ਅਮਰੀਕਾ ਨੇ ਪਹਿਲੀ ਵਾਰ ਪੁਸ਼ਟੀ ਕੀਤੀ ਹੈ ਕਿ ਉਸ ਨੇ ਪੁਲਾੜ ’ਚ ਹਥਿਆਰ ਤਾਇਨਾਤ ਕੀਤੇ ਹਨ। ਹਵਾਈ ਫੌਜ ਦੇ ਸਕੱਤਰ ਟ੍ਰੌਏ ਮਿੰਕ ਨੇ ਮੈਰੀਲੈਂਡ ’ਚ ਏਅਰ ਐਂਡ ਸਪੇਸ ਸਾਈਬਰ ਕਾਨਫਰੰਸ ਨੂੰ ਦੱਸਿਆ ਕਿ ..

ਅਜੀਤ ਡੈਸਕ 16-09-2026

ਵਾਸ਼ਿੰਗਟਨ, 15 ਸਤੰਬਰ (ਏਜੰਸੀ)-ਸੰਯੁਕਤ ਰਾਜ ਅਮਰੀਕਾ ਨੇ ਪਹਿਲੀ ਵਾਰ ਪੁਸ਼ਟੀ ਕੀਤੀ ਹੈ ਕਿ ਉਸ ਨੇ ਪੁਲਾੜ ’ਚ ਹਥਿਆਰ ਤਾਇਨਾਤ ਕੀਤੇ ਹਨ। ਹਵਾਈ ਫੌਜ ਦੇ ਸਕੱਤਰ ਟ੍ਰੌਏ ਮਿੰਕ ਨੇ ਮੈਰੀਲੈਂਡ ’ਚ ਏਅਰ ਐਂਡ ਸਪੇਸ ਸਾਈਬਰ ਕਾਨਫਰੰਸ ਨੂੰ ਦੱਸਿਆ ਕਿ ਅਮਰੀਕਾ ਨੇ “ਔਰਬਿਟ ਸਪੇਸ ਕੰਟਰੋਲ ਹਥਿਆਰਾਂ ‘ਤੇ ਤਾਇਨਾਤ ਕੀਤੇ ਹਨ, ਜੋ ਸੰਯੁਕਤ ਫੌਜ ਨੂੰ ਦੁਸ਼ਮਣ ਵਿਰੋਧੀ ਕਾਰਵਾਈ ਤੋਂ ਬਚਾਉਣ ਦੇ ਸਮਰੱਥ ਹਨ। ਮਿੰਕ ਨੇ ਇਹ ਨਹੀਂ ਦੱਸਿਆ ਕਿ ਹਥਿਆਰ ਕੀ ਹਨ ਜਾਂ ਉਹ ਕਿਵੇਂ ਕੰਮ ਕਰਦੇ ਹਨ। 2024 ’ਚ ਅਮਰੀਕਾ ਨੇ ਕਿਹਾ ਸੀ ਕਿ ਰੂਸ ਇਕ ਨਵਾਂ ਐਂਟੀ-ਸੈਟੇਲਾਈਟ ਹਥਿਆਰ ਵਿਕਸਿਤ ਕਰ ਰਿਹਾ ਹੈ, ਜਿਸ ਨੂੰ ਸਪੇਸ ਤੋਂ ਲਾਂਚ ਕੀਤਾ ਜਾ ਸਕਦਾ ਹੈ। ਉਸ ਸਮੇਂ ਵ੍ਹਾਈਟ ਹਾਊਸ ਨੇ ਕਿਹਾ ਸੀ ਕਿ ਖ਼ਤਰਾ ਨੇੜੇ ਨਹੀਂ ਹੈ। ਐਂਟੀ-ਸੈਟੇਲਾਈਟ ਹਥਿਆਰ ਦੀਆਂ ਰਿਪੋਰਟਾਂ ਰੂਸ ਤੇ ਚੀਨ ਤੋਂ ਪੁਲਾੜ ਖਤਰਿਆਂ ਬਾਰੇ ਲੰਬੇ ਸਮੇਂ ਤੋਂ ਚੱਲ ਰਹੀਆਂ ਚਿੰਤਾਵਾਂ ਨੂੰ ਦਰਸਾਉਂਦੀਆਂ ਹਨ ਕਿਉਂਕਿ ਬਹੁਤ ਸਾਰਾ ਅਮਰੀਕੀ ਬੁਨਿਆਦੀ ਢਾਂਚਾ ਸੈਟੇਲਾਈਟ ਸੰਚਾਰ ’ਤੇ ਨਿਰਭਰ ਹੈ। ਆਪਣੀਆਂ ਟਿੱਪਣੀਆਂ ’ਚ ਮਿੰਕ ਨੇ ਇਹ ਵੀ ਕਿਹਾ ਕਿ ਹਵਾਈ ਫੌਜ ਆਪਣੀਆਂ ਸਮਰੱਥਾਵਾਂ ’ਚ ਹੋਰ ਖੁਦਮੁਖਤਿਆਰ ਪ੍ਰਣਾਲੀਆਂ ਜੋੜ ਰਹੀ ਹੈ। ਅਸੀਂ ਮੌਜੂਦਾ ਖਤਰਿਆਂ ਵਿਰੁੱਧ ਤਿਆਰੀ ਵਧਾ ਰਹੇ ਹਾਂ। ਟਰੰਪ ਨੇ 2019 ’ਚ ਸਪੇਸ ਫੋਰਸ ਬਣਾਈ ਸੀ।

ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਪੀ.ਐਮ.ਐਲ.ਏ. ਨਿਰਣਾਇਕ ਅਥਾਰਟੀ ਕੋਲ ਲੰਬਿਤ ਵੱਡੀ ਗਿਣਤੀ ’ਚ ਮਾਮਲਿਆਂ ’ਤੇ ਸਵਾਲ ਉਠਾਏ ਅਗਲੀ ਖ਼ਬਰ ਬਿਜਲੀ ਕੱਟਾਂ ਨੇ ਜਨਤਾ ਦਾ ਜੀਣਾ ਕੀਤਾ ਮੁਸ਼ਕਿਲ-ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।