15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਖੰਡ ਦੀ ਔਸਤ ਪ੍ਰਚੂਨ ਕੀਮਤ 60 ਰੁਪਏ ਪ੍ਰਤੀ ਕਿਲੋ ਤੋਂ ਹੇਠਾਂ ਆਈ

ਖੰਡ ਦੀ ਔਸਤ ਪ੍ਰਚੂਨ ਕੀਮਤ 60 ਰੁਪਏ ਪ੍ਰਤੀ ਕਿਲੋ ਤੋਂ ਹੇਠਾਂ ਆਈ

ਅਜੀਤ ਡੈਸਕ 15-09-2026

ਨਵੀਂ ਦਿੱਲੀ, 14 ਸਤੰਬਰ (ਪੀ.ਟੀ.ਆਈ.)-ਸਰਕਾਰ ਵਲੋਂ ਕੀਤੇ ਗਏ ਢੁਕਵੇਂ ਉਪਾਵਾਂ ਤੋਂ ਬਾਅਦ ਸੋਮਵਾਰ ਨੂੰ ਲਗਾਤਾਰ ਚੌਥੇ ਦਿਨ ਵੀ ਖੰਡ ਦੀ ਔਸਤ ਆਲ ਇੰਡੀਆ ਪ੍ਰਚੂਨ ਕੀਮਤ 60 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਹੇਠਾਂ ਰਹੀ। ਹਾਲਾਂਕਿ ਤਿਉਹਾਰਾਂ ਦੀ ਮੰਗ ਕਾਰਨ ਕੁਝ ਖੇਤਰਾਂ ’ਚ ਅਜੇ ਵੀ ਕੀਮਤਾਂ ’ਚ ਵਾਧਾ ਨਜ਼ਰ ਆਇਆ। ਸੋਮਵਾਰ ਨੂੰ, ਔਸਤ ਪ੍ਰਚੂਨ ਖੰਡ ਦੀ ਕੀਮਤ 59.57 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ, ਜੋ ਪਿਛਲੇ ਦਿਨ 58.99 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਮਾਮੂਲੀ ਵੱਧ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੁਆਰਾ ਰੱਖੇ ਗਏ ਅੰਕੜਿਆਂ ਅਨੁਸਾਰ, ਖੰਡ ਦੀਆਂ ਕੀਮਤਾਂ ਸ਼ੁੱਕਰਵਾਰ ਨੂੰ 60 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ਤੋਂ ਹੇਠਾਂ ਆ ਗਈਆਂ ਤੇ ਪਿਛਲੇ ਤਿੰਨ ਦਿਨਾਂ ’ਚ ਹੋਰ ਘਟੀਆਂ। ਹਾਲਾਂਕਿ, ਔਸਤ ਪ੍ਰਚੂਨ ਕੀਮਤ 21 ਅਗਸਤ ਨੂੰ ਦਰਜ ਕੀਤੇ ਗਏ 58.23 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਹੈ, ਜਦੋਂ ਕੇਂਦਰ ਨੇ ਪਹਿਲੀ ਵਾਰ ਖੰਡ ਦੀ ਦਰਾਮਦ ਦੀ ਆਗਿਆ ਦਿੱਤੀ ਸੀ ਤੇ ਮਿੱਠੇ ਦੀਆਂ ਕੀਮਤਾਂ ’ਤੇ ਲਗਾਮ ਲਗਾਉਣ ਲਈ ਹੋਰ ਕਦਮ ਚੁੱਕੇ ਸਨ। ਹਾਲਾਂਕਿ, ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸੋਮਵਾਰ ਨੂੰ ਵੱਧ ਤੋਂ ਵੱਧ ਪ੍ਰਚੂਨ ਕੀਮਤ 85 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਸਥਿਰ ਰਹੀ, ਜਦੋਂ ਕਿ ਘੱਟੋ-ਘੱਟ 40 ਰੁਪਏ ਪ੍ਰਤੀ ਕਿਲੋਗ੍ਰਾਮ ਸੀ। 21 ਅਗਸਤ ਨੂੰ, ਸਰਕਾਰ ਨੇ ਖੰਡ ਦੀ ਦਰਾਮਦ ਦੀ ਇਜਾਜ਼ਤ ਦੇ ਦਿੱਤੀ ਤੇ ਥੋਕ ਉਪਭੋਗਤਾਵਾਂ ਤੇ ਡੀਲਰਾਂ ਲਈ ਸਟਾਕਹੋਲਡਿੰਗ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ। ਸਰਕਾਰ ਨੇ ਖੰਡ ਮਿੱਲਾਂ ’ਤੇ ਕੀਮਤਾਂ ’ਚ ਵਾਧਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦੇਸ਼ ਕੋਲ ਮੰਗ ਨੂੰ ਪੂਰਾ ਕਰਨ ਲਈ ਢੁਕਵਾਂ ਸਟਾਕ ਹੈ।

ਪਿਛਲੀ ਖ਼ਬਰ ਅਗਸਤ ’ਚ ਪ੍ਰਚੂਨ ਅਤੇ ਥੋਕ ਮਹਿੰਗਾਈ ਦਰ ’ਚ ਵਾਧਾ ਅਗਲੀ ਖ਼ਬਰ ਪੰਜਾਬ ਨੇ ਬਿਨਾਂ ਕਿਸੇ ਬਿਜਲੀ ਕੱਟ ਦੇ 17,423 ਮੈਗਾਵਾਟ ਦੀ ਹੁਣ ਤੱਕ ਦੀ ਸਭ ਤੋਂ ਵੱਧ ਮੰਗ ਕੀਤੀ ਪੂਰੀ-ਸੌਂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।