15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਦਿਸ਼ਾ ਸਾਲਿਆਨ ਮਾਮਲੇ ’ਚ ਸੀ.ਬੀ.ਆਈ. ਵਲੋਂ ਐੱਫ਼.ਆਈ.ਆਰ. ਦਰਜ

ਦਿਸ਼ਾ ਸਾਲਿਆਨ ਮਾਮਲੇ ’ਚ ਸੀ.ਬੀ.ਆਈ. ਵਲੋਂ ਐੱਫ਼.ਆਈ.ਆਰ. ਦਰਜ

ਅਜੀਤ ਡੈਸਕ 15-09-2026

ਨਵੀਂ ਦਿੱਲੀ, 14 ਸਤੰਬਰ (ਜਗਤਾਰ ਸਿੰਘ)-ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲਿਯਨ ਦੀ ਮੌਤ ਮਾਮਲੇ ’ਚ ਸੀ.ਬੀ.ਆਈ. ਨੇ ਐਫ. ਆਈ. ਆਰ. ਦਰਜ ਕਰ ਲਈ ਹੈ। ਇਸ ਸ਼ੱਕੀ ਮੌਤ ਦੇ ਮਾਮਲੇ ਵਿਚ ਸੀ.ਬੀ.ਆਈ. ਨੇ ਸਿੱਧੇ ਤੌਰ ’ਤੇ ਸ਼ਿਵਸੈਨਾ (ਉੱਧਵ ਧੜਾ) ਦੇ ਆਗੂ ਅਦਿੱਤਿਆ ਠਾਕਰੇ ਦਾ ਨਾਂਅ ਵੀ ਸ਼ਾਮਲ ਕੀਤਾ ਹੈ। ਇਹੀ ਨਹੀਂ ਬਲਕਿ ਦਿਸ਼ਾ ਦੇ ਪਿਤਾ ਸਤੀਸ਼ ਸਾਲਿਯਨ ਦੀ ਸ਼ਿਕਾਇਤ ਦੇ ਆਧਾਰ ’ਤੇ ਸੀ.ਬੀ.ਆਈ. ਵਲੋਂ ਦਰਜ ਕੀਤੀ ਐੱਫ਼.ਆਈ.ਆਰ ਵਿਚ ਬਾਲੀਵੁੱਡ ਅਦਾਕਾਰ ਡੀਨੋ ਮੋਰੀਓ, ਰਿਆ ਚੱਕਰਵਰਤੀ ,ਸੂਰਜ ਪੰਚੋਲੀ ਦੇ ਨਾਲ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨ ਪਰਮਬੀਰ ਸਿੰਘ, ਜੇਲ੍ਹ ਵਿਚ ਬੰਦ ਪੁਲਿਸ ਅਧਿਕਾਰੀ ਸਚਿਨ ਵਾਝੇ ਤੇ ਕੁਝ ਹੋਰਨਾ ਪੁਲਿਸ ਮੁਲਾਜ਼ਮਾਂ ਦੇ ਨਾਂਅ ਸ਼ਾਮਲ ਹਨ। ਦਿਸ਼ਾ ਦੇ ਪਿਤਾ ਦਾ ਦੋਸ਼ ਹੈ ਕਿ ਸਰਕਾਰੀ ਮਸ਼ੀਨਰੀ ਦੀ ਗ਼ਲਤ ਵਰਤੋਂ ਕਰਕੇ ਉਨ੍ਹਾਂ ਦੀ ਬੇਟੀ ਦੀ ਮੌਤ ਨਾਲ ਜੁੜੇ ਸਬੂਤ ਖ਼ਤਮ ਕਰ ਦਿੱਤੇ ਗਏ।

ਪਿਛਲੀ ਖ਼ਬਰ ਤਿੰਨ ਸਾਲ ਬਾਅਦ ਵੀ ‘ਇੰਡੀਆ’ ਗੱਠਜੋੜ ਦੇ ਭਾਈਵਾਲ ਬਿਨਾਂ ਤਾਲਮੇਲ ਕਮੇਟੀ ਦੇ ਹੀ ਮਤਭੇਦਾਂ ਨੂੰ ਸੁਲਝਾ ਰਹੇ ਅਗਲੀ ਖ਼ਬਰ ਹੋਰ ਵਧੀ ਥੋਕ ਮਹਿੰਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।