15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਤੀਰਅੰਦਾਜ਼ੀ ਵਿਸ਼ਵ ਕੱਪ : ਧੀਰਜ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਰਿਕਰਵ ਤੀਰਅੰਦਾਜ਼ ਬਣਿਆ

ਸਾਲਟੀਲੋ (ਮੈਕਸੀਕੋ), 13 ਸਤੰਬਰ (ਪੀ.ਟੀ.ਆਈ.)-ਭਾਰਤੀ ਰਿਕਰਵ ਤੀਰਅੰਦਾਜ਼ ਧੀਰਜ ਬੋਮਦੇਵਰ ਨੇ ਵਿਸ਼ਵ ਕੱਪ ਫਾਈਨਲ ’ਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਉਹ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਪੁਰਸ਼ ਰਿਕਰਵ ਤੀਰਅੰਦਾਜ਼ ਬਣਿਆ। ਉਸਨੇ ....

ਅਜੀਤ ਡੈਸਕ 14-09-2026

ਸਾਲਟੀਲੋ (ਮੈਕਸੀਕੋ), 13 ਸਤੰਬਰ (ਪੀ.ਟੀ.ਆਈ.)-ਭਾਰਤੀ ਰਿਕਰਵ ਤੀਰਅੰਦਾਜ਼ ਧੀਰਜ ਬੋਮਦੇਵਰ ਨੇ ਵਿਸ਼ਵ ਕੱਪ ਫਾਈਨਲ ’ਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਉਹ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਪੁਰਸ਼ ਰਿਕਰਵ ਤੀਰਅੰਦਾਜ਼ ਬਣਿਆ। ਉਸਨੇ ਇਕ ਰੋਮਾਂਚਕ ਸ਼ੂਟ-ਆਫ ’ਚ ਜਾਪਾਨ ਦੇ ਨਾਕਾਨਿਸ਼ੀ ਜੂਨੀਆ ਨੂੰ 6-5 (28-28, 28-29, 29-28, 28-30, 28-27) ਨਾਲ ਹਰਾਇਆ। ਪੰਜ ਸੈੱਟਾਂ ਦੇ ਮੈਚ ਤੋਂ ਬਾਅਦ ਸਕੋਰ 5-5 ਨਾਲ ਬਰਾਬਰ ਰਿਹਾ, ਇਸ ਤੋਂ ਪਹਿਲਾਂ ਧੀਰਜ ਨੇ ਸ਼ੂਟ-ਆਫ ’ਚ 10-9 ਨਾਲ ਜਿੱਤ ਪ੍ਰਾਪਤ ਕੀਤੀ। ਉਸਨੇ ਭਾਰਤੀ ਪੁਰਸ਼ ਰਿਕਰਵ ਤੀਰਅੰਦਾਜ਼ੀ ’ਚ ਇਹ ਵੱਕਾਰੀ ਖਿਤਾਬ ਜਿੱਤਣ ਲਈ 16 ਸਾਲਾਂ ਦੀ ਉਡੀਕ ਵੀ ਖਤਮ ਕੀਤੀ। ਜ਼ਿਕਰਯੋਗ ਹੈ ਕਿ ਜਯੰਤ ਤਾਲੁਕਦਾਰ 2010 ’ਚ ਐਡਿਨਬਰਗ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲਾ ਆਖਰੀ ਭਾਰਤੀ ਪੁਰਸ਼ ਰਿਕਰਵ ਤੀਰਅੰਦਾਜ਼ ਸੀ।

ਪਿਛਲੀ ਖ਼ਬਰ ਪੱਛਮੀ ਏਸ਼ੀਆ ’ਚ ਟੈਂਕਰ ’ਤੇ ਹਮਲੇ ਤੋਂ ਬਾਅਦ ਇਕ ਭਾਰਤੀ ਲਾਪਤਾ, ਭਾਰਤ ਵਲੋਂ ਹਮਲੇ ਦੀ ਨਿੰਦਾ ਅਗਲੀ ਖ਼ਬਰ ਮੋਦੀ ਵਲੋਂ ਸੰਮੇਲਨ ਨੂੰ ਨਤੀਜਾ-ਕੇਂਦਰਿਤ ਬਣਾਉਣ ਲਈ ਬ੍ਰਿਕਸ ਨੇਤਾਵਾਂ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।