15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਮੋਦੀ ਵਲੋਂ ਸੰਮੇਲਨ ਨੂੰ ਨਤੀਜਾ-ਕੇਂਦਰਿਤ ਬਣਾਉਣ ਲਈ ਬ੍ਰਿਕਸ ਨੇਤਾਵਾਂ ਦਾ ਧੰਨਵਾਦ

ਨਵੀਂ ਦਿੱਲੀ, 13 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਦੇ ਦਿੱਲੀ ਸੰਮੇਲਨ ਨੂੰ ਲਾਭਕਾਰੀ ਅਤੇ ਨਤੀਜਾ-ਕੇਂਦਰਿਤ ਬਣਾਉਣ ਲਈ ਸਾਰੇ ਬ੍ਰਿਕਸ ਮੈਂਬਰ ਦੇਸ਼ਾਂ ਦੇ ਨੇਤਾਵਾਂ ਦਾ ਧੰਨਵਾਦ ਕੀਤਾ। ਮੋਦੀ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਦੇ ਨਾਲ ਇਕ ਪੋਸਟ ....

ਅਜੀਤ ਡੈਸਕ 14-09-2026

ਨਵੀਂ ਦਿੱਲੀ, 13 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਦੇ ਦਿੱਲੀ ਸੰਮੇਲਨ ਨੂੰ ਲਾਭਕਾਰੀ ਅਤੇ ਨਤੀਜਾ-ਕੇਂਦਰਿਤ ਬਣਾਉਣ ਲਈ ਸਾਰੇ ਬ੍ਰਿਕਸ ਮੈਂਬਰ ਦੇਸ਼ਾਂ ਦੇ ਨੇਤਾਵਾਂ ਦਾ ਧੰਨਵਾਦ ਕੀਤਾ। ਮੋਦੀ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਦੇ ਨਾਲ ਇਕ ਪੋਸਟ ਵਿਚ ਕਿਹਾ ਕਿ ਦਿੱਲੀ ਸੰਮੇਲਨ ਨੂੰ ਬਹੁਤ ਲਾਭਕਾਰੀ ਅਤੇ ਨਤੀਜਾ-ਮੁਖੀ ਬਣਾਉਣ ਲਈ ਸਾਰੇ ਬ੍ਰਿਕਸ ਨੇਤਾਵਾਂ ਦਾ ਧੰਨਵਾਦ। ਵੀਡੀਓ ’ਚ ਪ੍ਰਧਾਨ ਮੰਤਰੀ ਦੇ ਸਿਖਰ ਸੰਮੇਲਨ ਭਾਸ਼ਣ ਦਾ ਇਕ ਹਿੱਸਾ ਦਿਖਾਇਆ ਗਿਆ ਜਿਸ ’ਚ ਉਨ੍ਹਾਂ ਕਿਹਾ ਕਿ ਬ੍ਰਿਕਸ ਜ਼ਰੀਏ ਭਾਰਤ ਨੇ ਹਰ ਪਾਸੇ ਦੋਸਤੀ, ਭਾਈਵਾਲੀ ਅਤੇ ਸਹਿਯੋਗ ਨੂੰ ਅੱਗੇ ਵਧਾਇਆ ਹੈ। ਭਾਰਤ ਨੇ 12-13 ਸਤੰਬਰ ਨੂੰ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਕੀਤੀ ਅਤੇ ਇਸ ਵਿਚ ਸਮੂਹ ਦੇ 11 ਮੈਂਬਰ ਦੇਸ਼ਾਂ ਅਤੇ 10 ਭਾਈਵਾਲ ਦੇਸ਼ਾਂ ਦੇ ਨੇਤਾਵਾਂ ਦੇ ਇਲਾਵਾ ਕੁਝ ਅੰਤਰਰਾਸ਼ਟਰੀ ਸੰਗਠਨਾਂ ਨੇ ਵੀ ਸ਼ਿਰਕਤ ਕੀਤੀ।

ਪਿਛਲੀ ਖ਼ਬਰ ਤੀਰਅੰਦਾਜ਼ੀ ਵਿਸ਼ਵ ਕੱਪ : ਧੀਰਜ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਰਿਕਰਵ ਤੀਰਅੰਦਾਜ਼ ਬਣਿਆ ਅਗਲੀ ਖ਼ਬਰ ਬ੍ਰਿਕਸ ਨੂੰ ਰਾਸ਼ਟਰੀ ਮੁਦਰਾਵਾਂ ’ਚ ਕਰਨਾ ਚਾਹੀਦਾ ਵਪਾਰ ਦਾ ਵਿਸਤਾਰ-ਈਰਾਨੀ ਰਾਸ਼ਟਰਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।