ਨਵੀਂ ਦਿੱਲੀ, 9 ਸਤੰਬਰ (ਪੀ.ਟੀ.ਆਈ)-ਦਿੱਲੀ ਦੇ ਸਤਿਆ ਨਿਕੇਤਨ ’ਚ ਪੰਜ ਮੰਜ਼ਿਲਾਂ ਇਮਾਰਤ ਡਿੱਗਣ ਦੇ ਮਾਮਲੇ ਵਿਚ ਇੱਕ ਪੀ.ਜੀ. ਸੰਚਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਇਮਾਰਤ ਨੂੰ ਲੀਜ਼ ’ਤੇ ਲੈਣ ਵਾਲਿਆਂ ਦੀ ਭੂਮਿਕਾ ਅਤੇ ਉਥੇ ਕੀਤੇ ਗਏ ਨਿਰਮਾਣ ਤੇ ਮੁਰੰਮਤ ਦੇ ਕੰਮ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਿਕ ਪੀ.ਜੀ. ਚਲਾਉਣ ਵਾਲੇ ਦੋ ਕਾਰੋਬਾਰੀ ਭਾਈਵਾਲਾਂ ’ਚੋਂ ਇੱਕ ਸੁਧਾਂਸ਼ੂ ਨੂੰ ਜਾਂਚ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਮਾਰਤ ਦੇ ਮਾਲਕ ਮਹੇਸ਼ ਨੇ ਅਗਸਤ 2025 ਵਿਚ ਇਹ ਜਾਇਦਾਦ ਸੁਧਾਂਸ਼ੂ ਅਤੇ ਉਸ ਦੇ ਕਾਰੋਬਾਰੀ ਭਾਈਵਾਲ ਸ਼ੁਭਮ ਤਿਆਗੀ ਨੂੰ ਲੀਜ਼ ’ਤੇ ਦਿੱਤੀ ਸੀ। ਇਸ ਤੋਂ ਬਾਅਦ ਦੋਵਾਂ ਨੇ ਇਥੇ ਪੀ.ਜੀ.ਚਲਾਉਣਾ ਸ਼ੁਰੂ ਕੀਤਾ ਸੀ। ਤਿਆਗੀ ਇਸ ਸਮੇਂ ਫ਼ਰਾਰ ਹੈ ਅਤੇ ਉਸ ਨੂੰ ਲੱਭਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮਾਮਲੇ ’ਚ ਮਜ਼ਦੂਰ ਠੇਕੇਦਾਰ ਸਨੋਜ ਨੂੰ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਾ ਹੈ।
ਦਿੱਲੀ ਇਮਾਰਤ ਹਾਦਸਾ : ਪੀ.ਜੀ. ਸੰਚਾਲਕ ਗ੍ਰਿਫ਼ਤਾਰ
ਨਵੀਂ ਦਿੱਲੀ, 9 ਸਤੰਬਰ (ਪੀ.ਟੀ.ਆਈ)-ਦਿੱਲੀ ਦੇ ਸਤਿਆ ਨਿਕੇਤਨ ’ਚ ਪੰਜ ਮੰਜ਼ਿਲਾਂ ਇਮਾਰਤ ਡਿੱਗਣ ਦੇ ਮਾਮਲੇ ਵਿਚ ਇੱਕ ਪੀ.ਜੀ. ਸੰਚਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਇਮਾਰਤ ਨੂੰ ਲੀਜ਼ ’ਤੇ ਲੈਣ ਵਾਲਿਆਂ ਦੀ ਭੂਮਿਕਾ ...
ਅਜੀਤ ਡੈਸਕ
10-09-2026